ਯੂਕਰੇਨ ਦੀ ਖੁਫੀਆ ਏਜੰਸੀ ਦਾ ਦਾਅਵਾ, ਰੂਸੀ ਫੌਜੀਆਂ ਨੂੰ ਚੂਹਿਆਂ ਤੋਂ ਫੈਲੀ ਨਵੀਂ ਬੀਮਾਰੀ, ਅੱਖਾਂ ‘ਚੋਂ ਨਿਕਲ ਰਿਹਾ ਖੂਨ

ਯੂਕਰੇਨ ਦੀ ਖੁਫੀਆ ਏਜੰਸੀ ਦਾ ਦਾਅਵਾ, ਰੂਸੀ ਫੌਜੀਆਂ ਨੂੰ ਚੂਹਿਆਂ ਤੋਂ ਫੈਲੀ ਨਵੀਂ ਬੀਮਾਰੀ, ਅੱਖਾਂ ‘ਚੋਂ ਨਿਕਲ ਰਿਹਾ ਖੂਨ

ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਇੱਕ ਬਿਮਾਰੀ ਕਾਰਨ ਰੂਸੀ ਸੈਨਿਕਾਂ ਦੀ ਲੜਨ ਦੀ ਸਮਰੱਥਾ ਖਤਮ ਹੋ ਰਹੀ ਹੈ। ਇਸ ਬੀਮਾਰੀ ‘ਚ ਰੂਸੀ ਸੈਨਿਕਾਂ ਦੀਆਂ ਅੱਖਾਂ ‘ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇੰਨਾ ਹੀ ਨਹੀਂ ਦਿਨ ‘ਚ ਕਈ ਵਾਰ ਤੇਜ਼ ਸਿਰਦਰਦ ਅਤੇ ਉਲਟੀ ਵੀ ਹੁੰਦੀ ਹੈ।

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਜਿੱਥੇ ਰੂਸ ਯੂਕਰੇਨ ਦੇ ਸ਼ਹਿਰਾਂ ‘ਤੇ ਤੇਜ਼ੀ ਨਾਲ ਹਮਲੇ ਕਰ ਰਿਹਾ ਹੈ, ਉਥੇ ਹੀ ਯੂਕਰੇਨ ਵੀ ਰੂਸੀ ਮਿਜ਼ਾਈਲਾਂ ਨੂੰ ਤਬਾਹ ਕਰਕੇ ਆਪਣੇ ਇਰਾਦਿਆਂ ਦਾ ਪ੍ਰਗਟਾਵਾ ਕਰ ਰਿਹਾ ਹੈ। ਹਾਲ ਹੀ ਵਿੱਚ ਯੂਕਰੇਨ ਨੇ ਰੂਸ ਦੀ ਤਾਕਤਵਰ ਕਿੰਜਲ ਮਿਜ਼ਾਈਲ ਨੂੰ ਡੇਗ ਦਿੱਤਾ ਸੀ।

ਯੂਕਰੇਨ ਨੇ ਅਮਰੀਕੀ ਪੈਟ੍ਰਿਅਟ ਮਿਜ਼ਾਈਲ ਨਾਲ ਇਹ ਉਪਲਬਧੀ ਹਾਸਲ ਕੀਤੀ। ਇਸ ਦੌਰਾਨ ਯੂਕਰੇਨ ਦੀ ਫੌਜ ਨੇ ਵੱਡਾ ਦਾਅਵਾ ਕੀਤਾ ਹੈ। ਇਹ ਦਾਅਵੇ ਰੂਸੀ ਸੈਨਿਕਾਂ ਬਾਰੇ ਹਨ। ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਇੱਕ ਬਿਮਾਰੀ ਕਾਰਨ ਰੂਸੀ ਸੈਨਿਕਾਂ ਦੀ ਲੜਨ ਦੀ ਸਮਰੱਥਾ ਖਤਮ ਹੋ ਰਹੀ ਹੈ। ਇਸ ਬੀਮਾਰੀ ‘ਚ ਰੂਸੀ ਸੈਨਿਕਾਂ ਦੀਆਂ ਅੱਖਾਂ ‘ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇੰਨਾ ਹੀ ਨਹੀਂ ਦਿਨ ‘ਚ ਕਈ ਵਾਰ ਤੇਜ਼ ਸਿਰਦਰਦ ਅਤੇ ਉਲਟੀ ਵੀ ਹੁੰਦੀ ਹੈ।

ਯੂਕਰੇਨ ਦੇ ਮੁੱਖ ਖੁਫੀਆ ਡਾਇਰੈਕਟੋਰੇਟ ਨੇ ਕੁਪਿਆਂਸਕ ਵਿੱਚ ਰੂਸੀ ਸੈਨਿਕਾਂ ਦੀਆਂ ਇਕਾਈਆਂ ਵਿੱਚ ਅਖੌਤੀ ‘ਮਾਊਸ ਫੀਵਰ’ ਫੈਲਣ ਦੀ ਜਾਣਕਾਰੀ ਦਿੱਤੀ ਹੈ। ਇਹ ਬਿਮਾਰੀ ਸਟ੍ਰੈਪਟੋਕਾਕਲ, ਜੋ ਕਿ ਬੈਕਟੀਰੀਆ ਦੀ ਇੱਕ ਕਿਸਮ ਹੈ, ਦੁਆਰਾ ਹੋਣ ਵਾਲੀ ਇੱਕ ਲਾਗ ਹੈ। ਇਹ ਚੂਹਿਆਂ ਦੇ ਸਿੱਧੇ ਸੰਪਰਕ ਜਾਂ ਉਨ੍ਹਾਂ ਦੇ ਮਲ ਵਿੱਚ ਸਾਹ ਲੈਣ ਦੁਆਰਾ ਮਨੁੱਖਾਂ ਵਿੱਚ ਫੈਲਦੀ ਹੈ। ਯੂਕਰੇਨ ਨੇ ਦਾਅਵਾ ਕੀਤਾ ਕਿ ਇਸ ਬਿਮਾਰੀ ਕਾਰਨ ਸਰੀਰ ਦਾ ਤਾਪਮਾਨ 40 ਡਿਗਰੀ ਤੱਕ ਵੱਧ ਜਾਂਦਾ ਹੈ। ਇਸ ਬਿਮਾਰੀ ‘ਚ ਗੰਭੀਰ ਸਿਰਦਰਦ, ਧੱਫੜ, ਘੱਟ ਬਲੱਡ ਪ੍ਰੈਸ਼ਰ ਅਤੇ ਅੱਖਾਂ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਰੂਸੀ ਸੈਨਿਕਾਂ ‘ਚ ਉਲਟੀਆਂ ਅਤੇ ਜੀਅ ਕੱਚਾ ਹੋਣ ਦੀ ਸਮੱਸਿਆ ਵੀ ਸਾਹਮਣੇ ਆਈ ਹੈ।

ਯੂਕਰੇਨ ਨੇ ਦਾਅਵਾ ਕੀਤਾ ਕਿ ਰੂਸੀ ਸੈਨਿਕਾਂ ਨੇ ਆਪਣੇ ਕਮਾਂਡਰਾਂ ਨੂੰ ਬਿਮਾਰੀ ਬਾਰੇ ਸ਼ਿਕਾਇਤ ਕੀਤੀ ਸੀ, ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ। ਦਰਅਸਲ, ਯੂਕਰੇਨ ਅਤੇ ਰੂਸ ਵਿਚਾਲੇ ਫਰਵਰੀ 2022 ਤੋਂ ਜੰਗ ਚੱਲ ਰਹੀ ਹੈ। ਇਸ ‘ਚ ਦੋਹਾਂ ਦੇਸ਼ਾਂ ਦੇ ਹਜ਼ਾਰਾਂ ਸੈਨਿਕਾਂ ਅਤੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਸੈਨਿਕ ਜ਼ਖਮੀ ਹੋਏ ਹਨ। ਇਸ ਦੌਰਾਨ ਯੂਕਰੇਨ ਨੇ ਰੂਸ ਦੇ ਖਿਲਾਫ ਜੰਗ ਵਿੱਚ ਲੜਨ ਲਈ ਆਪਣੀ ਫੌਜ ਦੀ ਗਿਣਤੀ ਵਧਾ ਕੇ 15 ਲੱਖ ਕਰਨ ਦੀ ਯੋਜਨਾ ਬਣਾਈ ਹੈ।