ਇੱਕ ਮਹੀਨਾ ਮੋਬਾਈਲ ਤੋਂ ਦੂਰ ਰਹਿਣ ‘ਤੇ ਆਇਸਲੈਂਡ ਦੀ ਕੰਪਨੀ ਦੇ ਰਹੀ ਹੈ ਲੱਖਾਂ ਰੁਪਏ

ਇੱਕ ਮਹੀਨਾ ਮੋਬਾਈਲ ਤੋਂ ਦੂਰ ਰਹਿਣ ‘ਤੇ ਆਇਸਲੈਂਡ ਦੀ ਕੰਪਨੀ ਦੇ ਰਹੀ ਹੈ ਲੱਖਾਂ ਰੁਪਏ

ਆਈਸਲੈਂਡ ਵਿੱਚ ਇੱਕ ਦਹੀਂ ਬਣਾਉਣ ਵਾਲੀ ਕੰਪਨੀ ਨੇ ”ਡਿਜੀਟਲ ਡੀਟੌਕਸ” ਨਾਮਕ ਇੱਕ ਚੁਣੌਤੀ ਸ਼ੁਰੂ ਕੀਤੀ ਹੈ। ਇਸ ਚੈਲੇਂਜ ਦੇ ਤਹਿਤ ਲੋਕਾਂ ਨੂੰ ਇੱਕ ਮਹੀਨੇ ਤੱਕ ਮੋਬਾਇਲ ਫੋਨ ਤੋਂ ਦੂਰ ਰਹਿਣਾ ਹੋਵੇਗਾ।

ਅੱਜ ਕਲ ਮੋਬਾਈਲ ਇਨਸਾਨ ਲਈ ਰੋਟੀ ਖਾਉਣ ਜਿਨੀ ਜਰੂਰੀ ਚੀਜ਼ ਬਣ ਗਿਆ ਹੈ। ਮੋਬਾਈਲ ਹਰ ਇਨਸਾਨ ਦੀ ਰੋਜ਼ਾਨਾ ਰੁਟੀਨ ਦਾ ਹਿੱਸਾ ਹੈ। ਬਹੁਤ ਸਾਰੇ ਲੋਕ ਮੋਬਾਈਲ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਕਰਨ ਤੋਂ ਵੀ ਡਰਦੇ ਹਨ। ਹੁਣ ਇੱਕ ਕੰਪਨੀ ਨੇ ਲੋਕਾਂ ਨੂੰ ਚੈਲੇਂਜ ਕੀਤਾ ਹੈ ਕਿ ਜਿਹੜੇ ਲੋਕ ਇੱਕ ਮਹੀਨੇ ਤੱਕ ਬਿਨਾਂ ਫ਼ੋਨ ਦੇ ਰਹਿੰਦੇ ਹਨ ਉਨ੍ਹਾਂ ਨੂੰ ਲੱਖਾਂ ਰੁਪਏ ਦਿੱਤੇ ਜਾਣਗੇ। ਇਸ ਦੇ ਲਈ ਕੰਪਨੀ ਨੇ ਲੋਕਾਂ ਤੋਂ ਅਰਜ਼ੀਆਂ ਵੀ ਮੰਗੀਆਂ ਹਨ।

ਆਈਸਲੈਂਡ ਵਿੱਚ ਇੱਕ ਦਹੀਂ ਬਣਾਉਣ ਵਾਲੀ ਕੰਪਨੀ ਨੇ ”ਡਿਜੀਟਲ ਡੀਟੌਕਸ” ਨਾਮਕ ਇੱਕ ਚੁਣੌਤੀ ਸ਼ੁਰੂ ਕੀਤੀ ਹੈ। ਇਸ ਚੈਲੇਂਜ ਦੇ ਤਹਿਤ ਲੋਕਾਂ ਨੂੰ ਇੱਕ ਮਹੀਨੇ ਤੱਕ ਮੋਬਾਇਲ ਫੋਨ ਤੋਂ ਦੂਰ ਰਹਿਣਾ ਹੋਵੇਗਾ। ਕੰਪਨੀ ਇਸ ਚੁਣੌਤੀ ਨੂੰ ਜਿੱਤਣ ਵਾਲਿਆਂ ਨੂੰ ਅੱਠ ਲੱਖ ਰੁਪਏ ਤੋਂ ਵੱਧ ਦਾ ਇਨਾਮ ਦੇਣ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ‘ਡਰਾਈ ਜਨਵਰੀ’ ਯਾਨੀ ਜਨਵਰੀ ਮਹੀਨੇ ‘ਚ ਸ਼ਰਾਬ ਛੱਡਣ ਦੀ ਚੁਣੌਤੀ ਹੁੰਦੀ ਹੈ, ਉਸੇ ਤਰ੍ਹਾਂ ‘ਡਿਜੀਟਲ ਡੀਟੌਕਸ’ ਚੈਲੇਂਜ ਲਿਆਂਦਾ ਗਿਆ ਹੈ। ਇਸ ਚੁਣੌਤੀ ਦਾ ਹਿੱਸਾ ਬਣਨ ਲਈ, 31 ਜਨਵਰੀ ਤੱਕ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਪੈਣਗੀਆਂ। ਇਸ ਵਿੱਚ ਹਿੱਸਾ ਲੈਣ ਦੇ ਚਾਹਵਾਨਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਉਹ ਇਸ ਮੁਕਾਬਲੇ ਵਿੱਚ ਕਿਉਂ ਹਿੱਸਾ ਲੈਣਾ ਚਾਹੁੰਦੇ ਹਨ।

ਦੱਸਿਆ ਗਿਆ ਕਿ ਇਸ ਚੈਲੇਂਜ ਲਈ 10 ਲੋਕਾਂ ਨੂੰ ਚੁਣਿਆ ਜਾਵੇਗਾ, ਜਿਨ੍ਹਾਂ ਨੂੰ ਦਹੀਂ ਬਣਾਉਣ ਵਾਲੀ ਕੰਪਨੀ ਸਿਗੀ ਦੁਆਰਾ ਦਿੱਤੇ ਗਏ ਲਾਕ ਬਾਕਸ ਵਿੱਚ ਆਪਣੇ ਫ਼ੋਨ ਬੰਦ ਰੱਖਣੇ ਹੋਣਗੇ। ਜੋ ਵੀ ਇਸ ਚੈਲੇਂਜ ਨੂੰ ਜਿੱਤੇਗਾ ਉਸਨੂੰ 10,000 ਡਾਲਰ (ਲਗਭਗ 8,31,172 ਰੁਪਏ) ਮਿਲਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਜੇਤੂਆਂ ਦਾ ਐਲਾਨ ਫਰਵਰੀ ਵਿੱਚ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਮੁਕਾਬਲਾ ਸਿਰਫ ਲੋਕਾਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖਣ ਲਈ ਲੈ ਕੇ ਆ ਰਹੇ ਹਾਂ। ਮੋਬਾਈਲ ਫੋਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਅਸੀਂ ਇਸ ਚੁਣੌਤੀ ਦਾ ਆਯੋਜਨ ਲੋਕਾਂ ਦਾ ਧਿਆਨ ਫ਼ੋਨ ਤੋਂ ਹੋਣ ਵਾਲੇ ਨੁਕਸਾਨ ਵੱਲ ਖਿੱਚਣ ਲਈ ਕਰ ਰਹੇ ਹਾਂ।