ਕਰਨਾਟਕ ‘ਚ 25 ਉਂਗਲਾਂ ਵਾਲੇ ਬੱਚੇ ਨੇ ਲਿਆ ਜਨਮ, ਪਰਿਵਾਰ ਵਾਲਿਆਂ ਨੇ ਕਿਹਾ ‘ਦੇਵੀ ਦਾ ਆਸ਼ੀਰਵਾਦ’

ਕਰਨਾਟਕ ‘ਚ 25 ਉਂਗਲਾਂ ਵਾਲੇ ਬੱਚੇ ਨੇ ਲਿਆ ਜਨਮ, ਪਰਿਵਾਰ ਵਾਲਿਆਂ ਨੇ ਕਿਹਾ ‘ਦੇਵੀ ਦਾ ਆਸ਼ੀਰਵਾਦ’

ਆਮ ਤੌਰ ‘ਤੇ ਮਨੁੱਖੀ ਸਰੀਰ ‘ਚ ਸਿਰਫ 20 ਉਂਗਲਾਂ ਹੁੰਦੀਆਂ ਹਨ, ਅਜਿਹੇ ‘ਚ ਨਵਜੰਮੇ ਬੱਚੇ ਦੇ ਸਰੀਰ ‘ਚ 25 ਉਂਗਲਾਂ ਹੋਣ ਕਾਰਨ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਕਰਨਾਟਕ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਹੈ, ਜਿਸ ਦੀਆਂ ਕੁੱਲ 25 ਉਂਗਲਾਂ ਹਨ। ਇਸ ਬੱਚੇ ਦੇ ਜਨਮ ਤੋਂ ਬਾਅਦ ਇਸ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਹੈ ਅਤੇ ਲੋਕ ਇਸ ਬਾਰੇ ਜਾਣ ਕੇ ਕਾਫੀ ਹੈਰਾਨ ਵੀ ਹਨ। ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦੀ ਮੰਨੀਏ ਤਾਂ ਉਹ ਇਸ ਬੱਚੇ ਨੂੰ ਦੇਵੀ ਦਾ ਵਰਦਾਨ ਦੱਸ ਰਹੇ ਹਨ।

ਬੱਚੇ ਦੇ ਸੱਜੇ ਹੱਥ ਦੀਆਂ 6 ਉਂਗਲਾਂ ਅਤੇ ਖੱਬੇ ਹੱਥ ਦੀਆਂ 7 ਉਂਗਲਾਂ ਹਨ। ਦੋਹਾਂ ਪੈਰਾਂ ਦੀਆਂ 6-6 ਉਂਗਲਾਂ ਹਨ। ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਦੇਵੀ ਦਾ ਵਰਦਾਨ ਦੱਸਿਆ ਹੈ। ਦਰਅਸਲ, ਇਹ ਮਾਮਲਾ ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਦਾ ਹੈ। ਇੱਥੇ ਬਨਹੱਟੀ ਤਾਲੁਕਾ ਦੇ ਸਨਸ਼ਾਈਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਹੈ। ਬੱਚੇ ਦੇ ਦੋਵੇਂ ਹੱਥਾਂ ਅਤੇ ਪੈਰਾਂ ‘ਤੇ ਕੁੱਲ 25 ਉਂਗਲਾਂ ਹਨ। ਆਮ ਤੌਰ ‘ਤੇ ਮਨੁੱਖੀ ਸਰੀਰ ‘ਚ ਸਿਰਫ 20 ਉਂਗਲਾਂ ਹੁੰਦੀਆਂ ਹਨ, ਅਜਿਹੇ ‘ਚ ਨਵਜੰਮੇ ਬੱਚੇ ਦੇ ਸਰੀਰ ‘ਚ 25 ਉਂਗਲਾਂ ਹੋਣ ਕਾਰਨ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਦੋਵੇਂ ਪੈਰਾਂ ‘ਤੇ ਕੁੱਲ 12 ਉਂਗਲਾਂ ਹਨ, ਜਦੋਂ ਕਿ ਉਸ ਦੇ ਦੋਵੇਂ ਹੱਥਾਂ ‘ਤੇ 13 ਉਂਗਲਾਂ ਹਨ।

ਡਾਕਟਰਾਂ ਦੇ ਅਨੁਸਾਰ, ਇਹ ਇੱਕ ਦੁਰਲੱਭ ਮਾਮਲਾ ਹੈ ਅਤੇ ਇਹ ਕ੍ਰੋਮੋਸੋਮ ਵਿੱਚ ਤਬਦੀਲੀਆਂ ਕਾਰਨ ਹੁੰਦਾ ਹੈ। ਡਾਕਟਰਾਂ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਇਸ ਵਿਲੱਖਣ ਡਿਲੀਵਰੀ ਤੋਂ ਬਾਅਦ ਬੱਚਾ ਅਤੇ ਉਸ ਦੀ 35 ਸਾਲਾ ਮਾਂ ਭਾਰਤੀ ਬਿਲਕੁਲ ਤੰਦਰੁਸਤ ਹਨ। ਪਰਿਵਾਰ ਵਾਲੇ ਇਸ ਨੂੰ ਦੇਵੀ ਦਾ ਵਰਦਾਨ ਮੰਨ ਰਹੇ ਹਨ। ਬੱਚੇ ਦੇ ਪਿਤਾ ਗੁਰੱਪਾ ਕੋਨੂਰ ਅਨੁਸਾਰ ਪਰਿਵਾਰ ਦੇ ਸਾਰੇ ਮੈਂਬਰ ਪਿੰਡ ਦੀ ਦੇਵੀ ਭੁਵਨੇਸ਼ਵਰੀ ਦੇਵੀ ਦੇ ਸ਼ਰਧਾਲੂ ਹਨ।