ਲੋਕਸਭਾ ਚੋਣਾਂ 2024 : ਕੇਰਲ, ਮਹਾਰਾਸ਼ਟਰ, ਰਾਜਸਥਾਨ ਵਿੱਚ, I.N.D.I.A. ਗਠਜੋੜ ਦੇ ਸਹਿਯੋਗੀਆਂ ਨੇ ਇੱਕ ਦੂਜੇ ਦੇ ਵਿਰੁੱਧ ਖੜ੍ਹੇ ਕੀਤੇ ਉਮੀਦਵਾਰ, ਆਪਣੇ ਹੀ ਗਠਜੋੜ ਦੇ ਭਾਈਵਾਲਾਂ ਵਿਚਕਾਰ ਮੁਕਾਬਲਾ

ਲੋਕਸਭਾ ਚੋਣਾਂ 2024 : ਕੇਰਲ, ਮਹਾਰਾਸ਼ਟਰ, ਰਾਜਸਥਾਨ ਵਿੱਚ, I.N.D.I.A. ਗਠਜੋੜ ਦੇ ਸਹਿਯੋਗੀਆਂ ਨੇ ਇੱਕ ਦੂਜੇ ਦੇ ਵਿਰੁੱਧ  ਖੜ੍ਹੇ ਕੀਤੇ ਉਮੀਦਵਾਰ, ਆਪਣੇ ਹੀ ਗਠਜੋੜ ਦੇ ਭਾਈਵਾਲਾਂ ਵਿਚਕਾਰ ਮੁਕਾਬਲਾ

ਰਾਹੁਲ ਗਾਂਧੀ ਵਾਇਨਾਡ ਤੋਂ ਚੋਣ ਲੜ ਰਹੇ ਹਨ। ਇੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਦੇ ਨਾਲ-ਨਾਲ ਸੀਪੀਆਈ ਉਮੀਦਵਾਰ ਨਾਲ ਵੀ ਹੈ।

I.N.D.I.A. ਦੇ ਸਹਿਯੋਗੀਆਂ ਨੇ ਇੱਕ ਦੂਜੇ ਦੇ ਵਿਰੁੱਧ ਉਮੀਦਵਾਰ ਖੜ੍ਹੇ ਕੀਤੇ ਹਨ, ਜਦੋ ਕਿ ਇਹ ਇਕ ਦੂਜੇ ਦੇ ਭਾਈਵਾਲ ਹਨ। ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਵੋਟਿੰਗ ਅੱਜ ਯਾਨੀ ਸ਼ੁੱਕਰਵਾਰ (26 ਅਪ੍ਰੈਲ) ਨੂੰ ਹੋ ਰਹੀ ਹੈ। ਇਸ ਪੜਾਅ ‘ਚ 88 ਸੀਟਾਂ ਲਈ ਵੋਟਿੰਗ ਹੋਣੀ ਹੈ। ਵਿਰੋਧੀ ਧਿਰ ਦਾ I.N.D.I ਗਠਜੋੜ ਭਾਜਪਾ ਦੀ NDA ਸਰਕਾਰ ਦਾ ਸਾਹਮਣਾ ਕਰ ਰਿਹਾ ਹੈ।

28 ਪਾਰਟੀਆਂ ਦੇ I.N.D.I ਗਠਜੋੜ ਵਿੱਚ ਸ਼ਾਮਲ ਪਾਰਟੀਆਂ ਨੇ ਵੀ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਯਾਨੀ ਜੇਕਰ ਕਾਂਗਰਸ ਨੇ ਕਿਸੇ ਸੀਟ ਤੋਂ ਉਮੀਦਵਾਰ ਖੜ੍ਹਾ ਕੀਤਾ ਹੈ ਤਾਂ ਉਸ ਦੇ ਖਿਲਾਫ ਵੀ ਗਠਜੋੜ ਦੀ ਭਾਈਵਾਲ ਪਾਰਟੀ ਨੇ ਉਮੀਦਵਾਰ ਖੜ੍ਹਾ ਕੀਤਾ ਹੈ।

ਕੇਰਲ, ਬੰਗਾਲ, ਦਿੱਲੀ, ਪੰਜਾਬ, ਰਾਜਸਥਾਨ, ਮਹਾਰਾਸ਼ਟਰ ਸਮੇਤ ਹੋਰ ਰਾਜਾਂ ਵਿੱਚ ਵੀ ਇਹੀ ਸਥਿਤੀ ਹੈ। CPI ਅਤੇ CPI (M) ਦੋਵੇਂ I.N.D.I ਗਠਜੋੜ ਦਾ ਹਿੱਸਾ ਹਨ, ਪਰ ਇਨ੍ਹਾਂ ਪਾਰਟੀਆਂ ਨੇ ਕੇਰਲ ਦੀਆਂ ਸਾਰੀਆਂ 20 ਲੋਕ ਸਭਾ ਸੀਟਾਂ ‘ਤੇ ਗਠਜੋੜ ਦੀ ਭਾਈਵਾਲ ਕਾਂਗਰਸ ਦੇ ਖਿਲਾਫ ਉਮੀਦਵਾਰ ਖੜ੍ਹੇ ਕੀਤੇ ਹਨ। ਰਾਹੁਲ ਗਾਂਧੀ ਵਾਇਨਾਡ ਤੋਂ ਚੋਣ ਲੜ ਰਹੇ ਹਨ। ਇੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਦੇ ਨਾਲ-ਨਾਲ ਸੀਪੀਆਈ ਉਮੀਦਵਾਰ ਨਾਲ ਹੈ।

I.N.D.I ਗਠਜੋੜ ਤੋਂ ਇਲਾਵਾ, ਮਹਾਰਾਸ਼ਟਰ ਦੀ ਸ਼ਿਵ ਸੈਨਾ (UBT), ਕਾਂਗਰਸ ਅਤੇ NCP ਵੀ ਰਾਜ ਵਿੱਚ ਮਹਾਰਾਸ਼ਟਰ ਮਹਾ ਵਿਕਾਸ ਅਗਾੜੀ (MVA) ਦਾ ਹਿੱਸਾ ਹਨ। ਤਿੰਨਾਂ ਨੇ ਆਪਸ ਵਿੱਚ ਸੀਟਾਂ ਦੀ ਵੰਡ ‘ਤੇ ਸਹਿਮਤੀ ਜਤਾਈ ਹੈ, ਪਰ ਛੋਟੀਆਂ ਪਾਰਟੀਆਂ – ਸੀਪੀਆਈ, ਸੀਪੀਐਮ, ਆਲ ਇੰਡੀਆ ਫਾਰਵਰਡ ਬਲਾਕ ਅਤੇ ਭਾਰਤ ਆਦਿਵਾਸੀ ਪਾਰਟੀ ਨੂੰ ਇਹ ਪਸੰਦ ਨਹੀਂ ਆਇਆ। ਨਤੀਜੇ ਵਜੋਂ, ਜਿਨ੍ਹਾਂ 8 ਸੀਟਾਂ ‘ਤੇ ਦੂਜੇ ਪੜਾਅ ‘ਚ ਵੋਟਿੰਗ ਹੋਣੀ ਹੈ, ਉਨ੍ਹਾਂ ‘ਚੋਂ 4 ‘ਤੇ ਇਨ੍ਹਾਂ ਪਾਰਟੀਆਂ ਵਿਚਾਲੇ ਮੁਕਾਬਲਾ ਹੈ। ਅਮਰਾਵਤੀ ਵਿੱਚ ਕਾਂਗਰਸ ਬਨਾਮ ਏਆਈਐਫਬੀ ਮੁਕਾਬਲਾ, ਹਿੰਗੋਲੀ ਅਤੇ ਪਰਭਨੀ ਵਿੱਚ ਸੀਪੀਆਈ (ਐਮ) ਅਤੇ ਸੀਪੀਆਈ ਉਮੀਦਵਾਰਾਂ ਦੇ ਵਿਰੁੱਧ ਸ਼ਿਵ ਸੈਨਾ ਦੇ ਉਮੀਦਵਾਰ ਖੜੇ ਹਨ। ਇਸ ਦੇ ਨਾਲ ਹੀ ਵਰਧਾ ਵਿੱਚ ਐਨਸੀਪੀ (ਐਸਸੀਪੀ) ਅਤੇ ਏਆਈਐਫਬੀ ਉਮੀਦਵਾਰਾਂ ਵਿੱਚ ਮੁਕਾਬਲਾ ਹੈ।