ਪੰਜਾਬ ਕਿੰਗਜ਼ ਦੇ IPL ਦੇ ਘਰੇਲੂ ਮੈਚ ਮੁੱਲਾਂਪੁਰ, ਮੋਹਾਲੀ ਦੇ ਨਵੇਂ ਵਿਕਸਤ ਸਟੇਡੀਅਮ ਵਿੱਚ ਖੇਡੇ ਜਾਣਗੇ

ਪੰਜਾਬ ਕਿੰਗਜ਼ ਦੇ IPL ਦੇ ਘਰੇਲੂ ਮੈਚ ਮੁੱਲਾਂਪੁਰ, ਮੋਹਾਲੀ ਦੇ ਨਵੇਂ ਵਿਕਸਤ ਸਟੇਡੀਅਮ ਵਿੱਚ ਖੇਡੇ ਜਾਣਗੇ

ਇਹ ਸਟੇਡੀਅਮ ਪਿਛਲੇ ਕੁਝ ਸਾਲਾਂ ਤੋਂ ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਅਤੇ ਉੱਚ ਪੱਧਰੀ ਬੁਨਿਆਦੀ ਢਾਂਚਾ ਸ਼ਾਮਲ ਹੈ। ਇਸਦੇ ਨਾਲ ਹੀ ਇਹ 33,000 ਪ੍ਰਸ਼ੰਸਕਾਂ ਦੀ ਸਮਰੱਥਾ ਦੀ ਮੇਜ਼ਬਾਨੀ ਕਰ ਸਕਦਾ ਹੈ।

ਕ੍ਰਿਕਟ ਦੇ ਸੌਕੀਨ ਲੋਕ IPL ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪੰਜਾਬ ਕਿੰਗਜ਼ ਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਘਰੇਲੂ ਮੈਚ ਮੁੱਲਾਂਪੁਰ, ਮੋਹਾਲੀ ਦੇ ਨਵੇਂ ਵਿਕਸਤ ਸਟੇਡੀਅਮ ਵਿੱਚ ਖੇਡੇ ਜਾਣਗੇ। ਆਈਪੀਐਲ ਦੇ ਆਗਾਮੀ ਐਡੀਸ਼ਨ ਲਈ, ਉਨ੍ਹਾਂ ਦੇ ਮੈਚ ਨਵੇਂ ਵਿਕਸਤ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿੱਚ ਸ਼ਿਫਟ ਕੀਤੇ ਜਾਣਗੇ।

ਇਹ ਸਟੇਡੀਅਮ ਪਿਛਲੇ ਕੁਝ ਸਾਲਾਂ ਤੋਂ ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਅਤੇ ਉੱਚ ਪੱਧਰੀ ਬੁਨਿਆਦੀ ਢਾਂਚਾ ਸ਼ਾਮਲ ਹੈ। ਇਸਦੇ ਨਾਲ ਹੀ ਇਹ ਸਟੇਡੀਅਮ 33,000 ਪ੍ਰਸ਼ੰਸਕਾਂ ਦੀ ਸਮਰੱਥਾ ਦੀ ਮੇਜ਼ਬਾਨੀ ਕਰ ਸਕਦਾ ਹੈ। ਮੁੱਲਾਂਪੁਰ ਸਟੇਡੀਅਮ ਵਿੱਚ ਹੈਰਿੰਗਬੋਨ ਡਰੇਨੇਜ ਸਿਸਟਮ ਵੀ ਹੈ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਮੀਂਹ ਰੁਕਣ ਦੇ 25-30 ਮਿੰਟਾਂ ਵਿੱਚ ਪਾਣੀ ਨੂੰ ਕੱਢਣ ਵਿੱਚ ਮਦਦ ਕਰਦਾ ਹੈ।

ਸਟੇਡੀਅਮ ਵਿੱਚ ਰਵਾਇਤੀ ਮਿੱਟੀ ਦੀ ਵਰਤੋਂ ਕਰਨ ਦੀ ਬਜਾਏ ਜ਼ਮੀਨ ਰੇਤ ਦੀ ਬਣੀ ਹੋਈ ਹੈ। ਇਸਨੂੰ ਕਾਇਮ ਰੱਖਣਾ ਮੁਸ਼ਕਲ ਹੈ, ਪਰ ਚੰਗੀ ਸਥਿਰਤਾ ਪ੍ਰਦਾਨ ਕਰਦਾ ਹੈ। ਇਹ ਸਟੇਡੀਅਮ ਦੋ ਅੰਤਰਰਾਸ਼ਟਰੀ ਮਿਆਰੀ ਡਰੈਸਿੰਗ ਰੂਮਾਂ ਨਾਲ ਲੈਸ ਹੈ। ਇਸ ਵਿੱਚ ਭਾਫ਼, ਸੌਨਾ ਅਤੇ ਆਈਸ ਬਾਥ ਦੀਆਂ ਸਹੂਲਤਾਂ ਵੀ ਹਨ। ਇਸ ਤੋਂ ਇਲਾਵਾ ਇਸ ਕੰਪਲੈਕਸ ਵਿੱਚ ਵਿਸ਼ਵ ਪੱਧਰੀ ਜਿੰਮ ਵੀ ਸਥਾਪਿਤ ਕੀਤਾ ਗਿਆ ਹੈ। ਜਦੋਂ ਪੰਜਾਬ ਕਿੰਗਜ਼ 23 ਮਾਰਚ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਤਾਂ ਸਟੇਡੀਅਮ ਦਾ ਅਧਿਕਾਰਤ ਤੌਰ ‘ਤੇ ਉਦਘਾਟਨ ਕੀਤਾ ਜਾਵੇਗਾ।