ਮੁਸਲਿਮ ਦੇਸ਼ਾਂ ਤੋਂ ਨਾਰਾਜ਼ ਹੋਇਆ ਈਰਾਨ, ਕਿਹਾ- ਤੁਹਾਡੀ ਵੰਡ ਨੇ ਇਜ਼ਰਾਈਲ ਨੂੰ ਗਾਜ਼ਾ ‘ਤੇ ਹਮਲਾ ਕਰਨ ਦੀ ਦਿੱਤੀ ਹਿੰਮਤ

ਮੁਸਲਿਮ ਦੇਸ਼ਾਂ ਤੋਂ ਨਾਰਾਜ਼ ਹੋਇਆ ਈਰਾਨ, ਕਿਹਾ- ਤੁਹਾਡੀ ਵੰਡ ਨੇ ਇਜ਼ਰਾਈਲ ਨੂੰ ਗਾਜ਼ਾ ‘ਤੇ ਹਮਲਾ ਕਰਨ ਦੀ ਦਿੱਤੀ ਹਿੰਮਤ

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਕਿਹਾ ਹੈ ਕਿ ਜੇਕਰ ਇਕ ਮੁਸਲਿਮ ਫਰੰਟ ਹੁੰਦਾ ਤਾਂ ਇਹ ਗਾਜ਼ਾ ਵਿਚ ਇਜ਼ਰਾਇਲੀ ਹਮਲਿਆਂ ਨੂੰ ਰੋਕ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮੁਸਲਿਮ ਦੇਸ਼ਾਂ ਵਿੱਚ ਏਕਤਾ ਨਹੀਂ ਹੈ। ਇਜ਼ਰਾਈਲ ਇਸ ਦਾ ਪੂਰਾ ਫਾਇਦਾ ਉਠਾ ਰਿਹਾ ਹੈ।

ਈਰਾਨ ਹੁਣ ਆਪਣੇ ਹੀ ਸਾਥੀ ਮੁਸਲਿਮ ਮੁਲਕਾਂ ਤੋਂ ਨਾਰਾਜ਼ ਨਜ਼ਰ ਆ ਰਿਹਾ ਹੈ। ਗਾਜ਼ਾ ਪੱਟੀ ਵਿੱਚ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਈਰਾਨ ਲਗਾਤਾਰ ਸਖ਼ਤ ਰੁਖ਼ ਦਿਖਾ ਰਿਹਾ ਹੈ। ਜਿੱਥੇ ਈਰਾਨ ਇਜ਼ਰਾਈਲ ਨੂੰ ਹਮਲੇ ਰੋਕਣ ਲਈ ਜ਼ੋਰਦਾਰ ਢੰਗ ਨਾਲ ਕਹਿ ਰਿਹਾ ਹੈ, ਉੱਥੇ ਹੀ ਉਸ ਨੇ ਦੇਸ਼ਾਂ ਨੂੰ ਇਸ ਮੁੱਦੇ ‘ਤੇ ਇਕਜੁੱਟ ਹੋਣ ਲਈ ਵੀ ਕਿਹਾ ਹੈ।

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਕਿਹਾ ਹੈ ਕਿ ਜੇਕਰ ਇਕਮੁੱਠ ਮੁਸਲਿਮ ਫਰੰਟ ਹੁੰਦਾ ਤਾਂ ਇਹ ਗਾਜ਼ਾ ਵਿਚ ਇਜ਼ਰਾਇਲੀ ਹਮਲਿਆਂ ਨੂੰ ਰੋਕ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮੁਸਲਿਮ ਦੇਸ਼ਾਂ ਵਿੱਚ ਏਕਤਾ ਨਹੀਂ ਹੈ। ਇਜ਼ਰਾਈਲ ਇਸ ਦਾ ਪੂਰਾ ਫਾਇਦਾ ਉਠਾ ਰਿਹਾ ਹੈ।

ਗਾਜ਼ਾ ਵਿੱਚ ਚੱਲ ਰਹੇ ਸੰਘਰਸ਼ ‘ਤੇ ਟਿੱਪਣੀ ਕਰਦਿਆਂ ਰਾਇਸੀ ਨੇ ਕਿਹਾ ਕਿ ਮੁਸਲਿਮ ਸੰਸਾਰ ਦੀ ਏਕਤਾ ਇਜ਼ਰਾਈਲ ਦੇ ਹਮਲੇ ਅਤੇ ਉਸਦੇ ਪੱਛਮੀ ਸਮਰਥਕਾਂ ਦੀਆਂ ਵਧੀਕੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਸਕਦੀ ਹੈ। ਇਸ ਦੇ ਨਾਲ ਹੀ ਬਾਹਰੀ ਦੇਸ਼ਾਂ ਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਮੁਸਲਿਮ ਸੰਸਾਰ ਵਿੱਚ ਬਿਹਤਰ ਤਾਲਮੇਲ ਵੀ ਮਹੱਤਵਪੂਰਨ ਬਣ ਸਕਦਾ ਹੈ। ਅਜਿਹੇ ‘ਚ ਮੁਸਲਿਮ ਦੇਸ਼ਾਂ ਨੂੰ ਇਕ ਮੰਚ ‘ਤੇ ਇਕੱਠੇ ਹੋ ਕੇ ਤਾਲਮੇਲ ਕਾਇਮ ਕਰਨਾ ਚਾਹੀਦਾ ਹੈ। ਰਾਇਸੀ ਨੇ ਇਹ ਗੱਲਾਂ ਤਹਿਰਾਨ ‘ਚ ਇਕ ਸਮਾਗਮ ‘ਚ ਕਹੀਆਂ। ਜਿਸ ਵਿੱਚ ਈਰਾਨ ਵਿੱਚ ਸਾਊਦੀ ਅਰਬ ਦੇ ਰਾਜਦੂਤ ਅਬਦੁੱਲਾ ਬਿਨ ਸਾਊਦ ਅਲ-ਅਨਾਜੀ ਵੀ ਸ਼ਾਮਲ ਸਨ।

ਈਰਾਨ ਦੇ ਰਾਸ਼ਟਰਪਤੀ ਤੋਂ ਇਲਾਵਾ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਨੇ ਵੀ ਇਜ਼ਰਾਈਲ-ਹਮਾਸ ਸੰਘਰਸ਼ ‘ਤੇ ਸਖ਼ਤ ਬਿਆਨ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਇਜ਼ਰਾਈਲ ਨੇ ਗਾਜ਼ਾ ‘ਤੇ ਹਮਲੇ ਬੰਦ ਨਾ ਕੀਤੇ ਤਾਂ ਇਸ ਖੇਤਰ ‘ਚ ਕੁਝ ਵੀ ਹੋ ਸਕਦਾ ਹੈ। ਇਸ ਦੇ ਬਹੁਤ ਬੁਰੇ ਨਤੀਜੇ ਨਿਕਲਣਗੇ, ਜਿਸ ਦਾ ਅਸਰ ਪੂਰੇ ਖੇਤਰ ‘ਤੇ ਪਵੇਗਾ।

ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ ਸੀ। ਜਿਸ ਵਿੱਚ ਕਰੀਬ 1400 ਲੋਕਾਂ ਦੀ ਜਾਨ ਚਲੀ ਗਈ। ਇਸ ਹਮਲੇ ਤੋਂ ਬਾਅਦ ਤੋਂ ਹੀ ਇਜ਼ਰਾਈਲ ਅਤੇ ਅਮਰੀਕਾ ਲਗਾਤਾਰ ਈਰਾਨ ਵੱਲ ਉਂਗਲ ਉਠਾ ਰਹੇ ਹਨ। ਅਜਿਹੀਆਂ ਕਈ ਮੀਡੀਆ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਈਰਾਨ ਹਮਾਸ ਦਾ ਸਮਰਥਨ ਕਰ ਰਿਹਾ ਹੈ। ਇੰਨਾ ਹੀ ਨਹੀਂ 7 ਅਕਤੂਬਰ ਨੂੰ ਹੋਏ ਹਮਲੇ ਨੂੰ ਵੀ ਹਮਾਸ ਨੇ ਈਰਾਨ ਦੇ ਸਹਿਯੋਗ ਨਾਲ ਅੰਜਾਮ ਦਿੱਤਾ ਸੀ। ਹਾਲਾਂਕਿ ਈਰਾਨ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੱਤਾ ਹੈ। ਇਜ਼ਰਾਈਲ ਨੇ ਈਰਾਨ ‘ਤੇ ਅੱਤਵਾਦੀ ਸੰਗਠਨਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ, ਪਰ ਹਮਾਸ ਹਮਲੇ ‘ਚ ਈਰਾਨ ਦੀ ਭੂਮਿਕਾ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ ਹੈ।