- ਅੰਤਰਰਾਸ਼ਟਰੀ
- No Comment
ਇਜ਼ਰਾਈਲ ਨੇ ਗਾਜ਼ਾ ਸਰਹੱਦ ‘ਤੇ ਭੇਜੇ 1 ਲੱਖ ਸੈਨਿਕ, ਹਮਾਸ ਨੇ ਬੰਧਕਾਂ ਨੂੰ ਸੁਰੰਗਾਂ ‘ਚ ਰੱਖਿਆ

ਹਮਾਸ ਨੇ ਦਾਅਵਾ ਕੀਤਾ ਹੈ ਕਿ ਉਸਨੇ 130 ਇਜ਼ਰਾਈਲੀ ਲੋਕਾਂ ਨੂੰ ਅਗਵਾ ਕਰ ਲਿਆ ਹੈ। ਉਨ੍ਹਾਂ ਨੂੰ ਗਾਜ਼ਾ ਪੱਟੀ ਵਿੱਚ ਸੁਰੰਗਾਂ ਵਿੱਚ ਰੱਖਿਆ ਗਿਆ ਹੈ। ਉਹ ਇਨ੍ਹਾਂ ਬੰਧਕਾਂ ਨੂੰ ਮਨੁੱਖੀ ਢਾਲ ਵਜੋਂ ਵਰਤੇਗਾ, ਤਾਂ ਜੋ ਜੇਕਰ ਇਜ਼ਰਾਈਲ ਹਮਲਾ ਕਰਦਾ ਹੈ, ਤਾਂ ਉਸ ਦੇ ਆਪਣੇ ਹੀ ਲੋਕ ਮਾਰੇ ਜਾਣ।
ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲੀ ਸੈਨਿਕਾਂ, ਬਜ਼ੁਰਗ ਔਰਤਾਂ, ਬੱਚਿਆਂ ਅਤੇ ਪੂਰੇ ਪਰਿਵਾਰਾਂ ਸਮੇਤ ਸੈਂਕੜੇ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਇਜ਼ਰਾਈਲ ਨੇ ਹਮਾਸ ਨਾਲ ਲੜਨ ਲਈ ਗਾਜ਼ਾ ਸਰਹੱਦ ‘ਤੇ ਇਕ ਲੱਖ ਸੈਨਿਕ ਭੇਜੇ ਹਨ। ਇਸਦੇ ਨਾਲ ਹੀ ਇਜ਼ਰਾਈਲ ਦੀ ਹਵਾਈ ਸੈਨਾ ਨੇ ਰਾਤੋ ਰਾਤ ਹਮਾਸ ਅਤੇ ਫਲਸਤੀਨੀ ਇਸਲਾਮਿਕ ਜੇਹਾਦ ਦੇ 500 ਵਾਰ ਰੂਮ ਤਬਾਹ ਕਰ ਦਿੱਤੇ।

ਯੁੱਧ ਦੇ ਤੀਜੇ ਦਿਨ ਹੁਣ ਤੱਕ 700 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿਚ 500 ਫਲਸਤੀਨੀ ਮਾਰੇ ਗਏ ਹਨ ਅਤੇ 2000 ਤੋਂ ਵੱਧ ਜ਼ਖਮੀ ਹੋਏ ਹਨ। ਦੂਜੇ ਪਾਸੇ ਹਮਾਸ ਨੇ ਦਾਅਵਾ ਕੀਤਾ ਹੈ ਕਿ ਉਸਨੇ 130 ਇਜ਼ਰਾਈਲੀ ਲੋਕਾਂ ਨੂੰ ਅਗਵਾ ਕਰ ਲਿਆ ਹੈ। ਉਨ੍ਹਾਂ ਨੂੰ ਗਾਜ਼ਾ ਪੱਟੀ ਵਿੱਚ ਸੁਰੰਗਾਂ ਵਿੱਚ ਰੱਖਿਆ ਗਿਆ ਹੈ। ਉਹ ਇਨ੍ਹਾਂ ਬੰਧਕਾਂ ਨੂੰ ਮਨੁੱਖੀ ਢਾਲ ਵਜੋਂ ਵਰਤੇਗਾ, ਤਾਂ ਜੋ ਜੇਕਰ ਇਜ਼ਰਾਈਲ ਹਮਲਾ ਕਰਦਾ ਹੈ, ਤਾਂ ਉਸ ਦੇ ਆਪਣੇ ਹੀ ਲੋਕ ਮਾਰੇ ਜਾਣ।

ਇਜ਼ਰਾਈਲ ਦੀ ਰੱਖਿਆ ਬਲ ਨੇ ਕਿਹਾ ਹੈ ਕਿ ਬੰਧਕਾਂ ਵਿੱਚ ਔਰਤਾਂ, ਬੱਚੇ ਅਤੇ ਪਰਿਵਾਰ ਸ਼ਾਮਲ ਹਨ। ਹਮਾਸ ਦੇ ਹਮਲਿਆਂ ਵਿੱਚ ਹੁਣ ਤੱਕ 28 ਵਿਦੇਸ਼ੀ ਨਾਗਰਿਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਇਨ੍ਹਾਂ ਵਿੱਚ ਨੇਪਾਲ ਦੇ 10, ਅਮਰੀਕਾ ਦੇ 4, ਥਾਈਲੈਂਡ ਦੇ 12 ਅਤੇ ਯੂਕਰੇਨ ਦੇ 2 ਨਾਗਰਿਕ ਸ਼ਾਮਲ ਹਨ। ਕਈ ਦੇਸ਼ਾਂ ਨੇ ਵੀ ਇਜ਼ਰਾਈਲ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਥਾਈਲੈਂਡ ਅਤੇ ਕਜ਼ਾਕਿਸਤਾਨ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਕਰ ਰਹੇ ਹਨ। ਇਸਦੇ ਨਾਲ ਹੀ ਪੋਲੈਂਡ ਦਾ ਜਹਾਜ਼ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਇਜ਼ਰਾਈਲ ਪਹੁੰਚ ਗਿਆ ਹੈ।

ਰੋਮਾਨੀਆ ਨੇ ਵੀ ਆਪਣੇ 800 ਲੋਕਾਂ ਨੂੰ ਬਚਾਇਆ ਹੈ। ਇਧਰ ਅਮਰੀਕਾ ਨੇ ਇਜ਼ਰਾਈਲ ਨੂੰ ਫੌਜੀ ਸਹਾਇਤਾ ਦੇਣ ਦੀ ਗੱਲ ਕਹੀ ਹੈ। ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ- ਸਾਡੇ ਜਹਾਜ਼ ਅਤੇ ਲੜਾਕੂ ਜਹਾਜ਼ ਮਦਦ ਲਈ ਇਜ਼ਰਾਈਲ ਵੱਲ ਵਧ ਰਹੇ ਹਨ। ਅਸੀਂ ਯੂ.ਐੱਸ.ਐੱਸ. ਗੇਰਾਲਡ ਆਰ ਫੋਰਡ ਏਅਰਕ੍ਰਾਫਟ ਕੈਰੀਅਰ (ਜੰਗੀ ਜਹਾਜ਼) ਨੂੰ ਅਲਰਟ ਕਰ ਦਿੱਤਾ ਹੈ।