- ਰਾਸ਼ਟਰੀ
- No Comment
ਕਿਸੇ ਸਮੇਂ ਆਪਣੇ ਇੱਕ ਦੋਸਤ ਨਾਲ ਮਿਲ ਕੇ ਪੈੱਨ ਵੇਚਦਾ ਸੀ, ਅੱਜ ਜਤਿਨ ਆਹੂਜਾ ਹੈ 300 ਕਰੋੜ ਦੀ ਕੰਪਨੀ ਦਾ ਮਾਲਕ

ਜਤਿਨ ਕੋਲ BMW, ਰੇਂਜ ਰੋਵਰ, ਲੈਂਬੋਰਗਿਨੀ ਵਰਗੀਆਂ ਕਈ ਲਗਜ਼ਰੀ ਕਾਰਾਂ ਦੀ ਲਾਈਨ ਹੈ। ਜਤਿਨ 23 ਸਾਲ ਦੀ ਉਮਰ ਵਿੱਚ ਬਿਗ ਬੁਆਏ ਟੌਇਸ ਦੇ ਮਾਲਕ ਬਣ ਗਏ ਸਨ। ਬਿਗ ਬੁਆਏ ਟੌਇਸ ਦੇ ਮੁੰਬਈ, ਹੈਦਰਾਬਾਦ, ਦਿੱਲੀ, ਗੁਰੂਗ੍ਰਾਮ ਵਰਗੀਆਂ ਕਈ ਥਾਵਾਂ ‘ਤੇ ਸ਼ੋਅਰੂਮ ਹਨ।
ਦੁਨੀਆਂ ਵਿਚ ਸਾਨੂੰ ਕਈ ਸਫਲਤਾ ਦੀਆਂ ਕਹਾਣੀਆਂ ਸੁਨਣ ਨੂੰ ਮਿਲਦੀਆਂ ਹਨ, ਜੋ ਸਾਨੂੰ ਪ੍ਰੇਰਿਤ ਕਰਦਿਆਂ ਹਨ। ਸਖਤ ਮਿਹਨਤ ਅਤੇ ਸੰਘਰਸ਼ ਨਾਲ ਵੱਡੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿੱਗ ਬੁਆਏ ਟੋਇਜ਼ ਕੰਪਨੀ ਦੇ ਸੰਸਥਾਪਕ ਜਤਿਨ ਆਹੂਜਾ ਨੇ ਵੀ ਅਜਿਹਾ ਹੀ ਕੁਝ ਕੀਤਾ ਹੈ। ਕੋਈ ਸਮਾਂ ਸੀ ਜਦੋਂ ਜਤਿਨ ਤਿੰਨ ਰੁਪਏ ਵਿੱਚ ਪੈੱਨ ਵੇਚਦਾ ਸੀ। ਪਰ ਅੱਜ ਉਹ ਕਰੋੜਾਂ ਦੀ ਕੰਪਨੀ ਦਾ ਮਾਲਕ ਹੈ।
ਜਤਿਨ ਕੋਲ BMW, ਰੇਂਜ ਰੋਵਰ, ਲੈਂਬੋਰਗਿਨੀ ਵਰਗੀਆਂ ਕਈ ਲਗਜ਼ਰੀ ਕਾਰਾਂ ਦੀ ਲਾਈਨ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਉਨ੍ਹਾਂ ਨੇ ਜ਼ਿੰਦਗੀ ‘ਚ ਇੰਨੀ ਵੱਡੀ ਸਫਲਤਾ ਕਿਵੇਂ ਹਾਸਲ ਕੀਤੀ। ਜਤਿਨ ਨੇ ਛੋਟੀ ਉਮਰ ਤੋਂ ਹੀ ਮੁਨਾਫਾ ਕਮਾਉਣਾ ਸਿੱਖ ਲਿਆ ਸੀ। ਜਤਿਨ ਦੇ ਪਿਤਾ ਚਾਰਟਰਡ ਅਕਾਊਂਟੈਂਟ ਸਨ। ਜਤਿਨ ਬਚਪਨ ਤੋਂ ਹੀ ਦੂਜੇ ਬੱਚਿਆਂ ਨਾਲੋਂ ਵੱਖਰਾ ਸੀ। ਜਤਿਨ ਨੂੰ ਬਚਪਨ ਤੋਂ ਹੀ ਕਾਰਾਂ ਦਾ ਬਹੁਤ ਸ਼ੌਕ ਸੀ।
ਜਦੋਂ ਜਤਿਨ 10 ਸਾਲ ਦਾ ਸੀ, ਉਸ ਸਮੇਂ ਉਸ ਨੇ ਆਪਣੇ ਦੋਸਤਾਂ ਨਾਲ ਪੈੱਨ ਵੇਚ ਕੇ ਮੁਨਾਫਾ ਕਮਾਇਆ ਸੀ। ਜਤਿਨ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਜਤਿਨ ਆਹੂਜਾ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤਾ ਸੀ। ਜਤਿਨ 23 ਸਾਲ ਦੀ ਉਮਰ ਵਿੱਚ ਬਿਗ ਬੁਆਏ ਟੌਇਸ ਦੇ ਮਾਲਕ ਬਣ ਗਏ ਸਨ। ਬਿਗ ਬੁਆਏ ਟੌਇਸ ਦੇ ਮੁੰਬਈ, ਹੈਦਰਾਬਾਦ, ਦਿੱਲੀ, ਗੁਰੂਗ੍ਰਾਮ ਵਰਗੀਆਂ ਕਈ ਥਾਵਾਂ ‘ਤੇ ਸ਼ੋਅਰੂਮ ਹਨ।
ਬਿਗ ਬੁਆਏਜ਼ ਟੌਇਸ ਬ੍ਰਾਂਡ ਵਰਤੀ ਗਈ ਕਾਰ ਨੂੰ ਲਗਜ਼ਰੀ ਕਾਰ ਵਿੱਚ ਬਦਲਦਾ ਹੈ। ਜਤਿਨ ਨੇ ਆਪਣੇ ਪਿਤਾ ਤੋਂ 70,000 ਰੁਪਏ ਉਧਾਰ ਲੈ ਕੇ ਬਿਗ ਬੁਆਏ ਟੌਇਜ ਸ਼ੁਰੂ ਕੀਤਾ। ਉਸ ਪੈਸੇ ਨਾਲ ਜਤਿਨ ਨੇ 2009 ਵਿੱਚ ਦਿੱਲੀ ਵਿੱਚ ਇੱਕ ਛੋਟਾ ਸਟੂਡੀਓ ਖੋਲ੍ਹਿਆ। ਅੱਜ ਉਸ ਸਟੂਡੀਓ ਵਿੱਚ 150 ਤੋਂ ਵੱਧ ਲੋਕ ਕੰਮ ਕਰਦੇ ਹਨ। ਜਤਿਨ ਨੇ ਆਪਣਾ ਪਹਿਲਾ ਸੌਦਾ 2005 ਵਿੱਚ ਕੀਤਾ ਸੀ। ਇਹ ਸੌਦਾ ਕਾਫੀ ਦਿਲਚਸਪ ਸੀ, ਜਿਸ ‘ਚ ਉਸ ਨੇ ਮੁੰਬਈ ਹੜ੍ਹ ‘ਚ ਨੁਕਸਾਨੀ ਗਈ ਮਰਸੀਡੀਜ਼ ਦੀ ਮੁਰੰਮਤ ਕੀਤੀ ਸੀ। ਕਾਰ ਦੀ ਮੁਰੰਮਤ ਕਰਵਾ ਕੇ ਉਸ ਨੇ 25 ਲੱਖ ਰੁਪਏ ਵਿੱਚ ਵੇਚ ਦਿੱਤੀ। ਰਿਪੋਰਟ ਮੁਤਾਬਕ 70 ਹਜ਼ਾਰ ਰੁਪਏ ਨਾਲ ਸ਼ੁਰੂ ਹੋਈ ਜਤਿਨ ਦੀ ਕੰਪਨੀ ਹੁਣ 300 ਕਰੋੜ ਰੁਪਏ ਦੀ ਹੈ। ਗੁਰੂਗ੍ਰਾਮ ਸਥਿਤ ਜਤਿਨ ਦੀ ਕੰਪਨੀ ਬਿਗ ਬੁਆਏ ਟੌਇਸ ਵਰਤੀਆਂ ਹੋਈਆਂ ਕਾਰਾਂ ਨੂੰ ਲਗਜ਼ਰੀ ਕਾਰਾਂ ਵਿੱਚ ਬਦਲਣ ਵਿੱਚ ਮਾਹਰ ਹੈ। ਇਸ ਰਾਹੀਂ ਉਹ ਆਪਣੇ ਗਾਹਕਾਂ ਦਾ ਦਿਲ ਜਿੱਤ ਲੈਂਦੀ ਹੈ।