ਜੌਨੀ ਲੀਵਰ ਨੇ ਸ਼ਾਹਰੁਖ ਦੀ ਖੁੱਲ੍ਹ ਕੇ ਕੀਤੀ ਤਾਰੀਫ਼ ਕਿਹਾ ਸ਼ਾਹਰੁਖ ਵਰਗਾ ਮਿਹਨਤੀ ਐਕਟਰ ਨਹੀਂ ਵੇਖਿਆ

ਜੌਨੀ ਲੀਵਰ ਨੇ ਸ਼ਾਹਰੁਖ ਦੀ ਖੁੱਲ੍ਹ ਕੇ ਕੀਤੀ ਤਾਰੀਫ਼ ਕਿਹਾ ਸ਼ਾਹਰੁਖ ਵਰਗਾ ਮਿਹਨਤੀ ਐਕਟਰ ਨਹੀਂ ਵੇਖਿਆ

ਜੌਨੀ ਲੀਵਰ ਨੇ ਕਿਹਾ ਕਿ ਸ਼ਾਹਰੁਖ ਖਾਨ ਨੇ ਖੁਦ ‘ਤੇ ਕਾਫੀ ਕੰਮ ਕੀਤਾ ਅਤੇ ਖੁਦ ਨੂੰ ਸੁਪਰਸਟਾਰ ਬਣਾਇਆ। ਹੁਣ ਉਹ ਡਾਂਸ ਕਰਨ ‘ਚ ਮਾਹਿਰ ਹੈ ਅਤੇ ਲੜਾਈ ਦੇ ਸੀਨ ਵੀ ਕਰ ਕਰ ਸਕਦਾ ਹੈ।

ਜੌਨੀ ਲੀਵਰ ਦੀ ਗਿਣਤੀ ਬਾਲੀਵੁੱਡ ਦੇ ਸਭ ਤੋਂ ਵਧੀਆ ਕਾਮੇਡੀਅਨ ਵਿਚ ਕੀਤੀ ਜਾਂਦੀ ਹੈ। ਮਸ਼ਹੂਰ ਕਾਮੇਡੀ ਸਟਾਰ ਜੌਨੀ ਲੀਵਰ ਨੇ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਉਹ ਇੰਡਸਟਰੀ ਦੇ ਹਰ ਪੜਾਅ ਤੋਂ ਲੰਘਿਆ ਹੈ। ਉਸਨੇ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਸੁਪਰਸਟਾਰਾਂ ਨਾਲ ਕੰਮ ਕੀਤਾ ਹੈ।

ਇੰਨਾ ਹੀ ਨਹੀਂ ਉਹ ਕਈ ਕਲਾਕਾਰਾਂ ਨੂੰ ਸੁਪਰਸਟਾਰ ਬਣਦੇ ਵੀ ਦੇਖ ਚੁੱਕੇ ਹਨ। ਹਾਲ ਹੀ ‘ਚ ਹੋਈ ਗੱਲਬਾਤ ਦੌਰਾਨ ਜੌਨੀ ਲੀਵਰ ਨੇ ਫਿਲਮੀ ਸਿਤਾਰਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇੱਕ ਗੱਲਬਾਤ ਦੌਰਾਨ ਜੌਨੀ ਲੀਵਰ ਨੇ ਆਪਣੇ ਬਚਪਨ, ਸੰਘਰਸ਼, ਪ੍ਰਸਿੱਧੀ ਅਤੇ ਫਿਲਮ ਜਗਤ ਵਿੱਚ ਸਹਿ ਕਲਾਕਾਰਾਂ ਨਾਲ ਆਪਣੇ ਸਬੰਧਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸ਼ਾਹਰੁਖ ਖਾਨ ਨਾਲ ਕੰਮ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ। ਜੌਨੀ ਨੇ ਕਿਹਾ, ‘ਅਸੀਂ ਦੋਵਾਂ ਨੇ ‘ਬਾਜ਼ੀਗਰ’ ‘ਚ ਇਕੱਠੇ ਕੰਮ ਕੀਤਾ ਹੈ, ਇਸ ਤੋਂ ਪਹਿਲਾਂ ਉਹ ‘ਰਾਜੂ ਬਨ ਗਿਆ ਜੈਂਟਲਮੈਨ’ ‘ਚ ਨਜ਼ਰ ਆਏ ਸਨ,ਪਰ, ਉਸ ਸਮੇਂ ਉਹ ਇੰਨਾ ਮਸ਼ਹੂਰ ਨਹੀਂ ਸੀ।

ਜੌਨੀ ਲੀਵਰ ਨੇ ਕਿਹਾ ਕਿ ਸ਼ੂਟਿੰਗ ਦੌਰਾਨ ਸ਼ਾਹਰੁਖ ਤੋਂ ਜ਼ਿਆਦਾ ਲੋਕ ਮੈਨੂੰ ਜਾਣਦੇ ਸਨ। ਮੈਂ ਉਸ ਸਮੇਂ ਸਟਾਰ ਸੀ ਅਤੇ ਸ਼ਾਹਰੁਖ ਉਭਰਦਾ ਸਿਤਾਰਾ ਸੀ। ਜੌਨੀ ਲੀਵਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਸ਼ਾਹਰੁਖ ਖਾਨ ਵਰਗਾ ਕੋਈ ਮਿਹਨਤੀ ਵਿਅਕਤੀ ਨਹੀਂ ਦੇਖਿਆ। ਉਨ੍ਹਾਂ ਨੇ ਅੱਗੇ ਕਿਹਾ, ‘ਅਕਸ਼ੇ ਕੁਮਾਰ ਅਤੇ ਉਹ ਦੋਵੇਂ ਬਹੁਤ ਮਿਹਨਤੀ ਹਨ, ਪਰ ਉਨ੍ਹਾਂ ‘ਚ ਫਰਕ ਹੈ। ਸ਼ਾਹਰੁਖ ਖਾਨ ਲੜਾਈ ਵਿਚ ਕਮਜ਼ੋਰ ਰਹੇ, ਨੱਚਣ ਵਿਚ ਕਮਜ਼ੋਰ ਸੀ। ਮੈਂ ‘ਕਰਨ ਅਰਜੁਨ’ ‘ਚ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨਾਲ ਕੰਮ ਕੀਤਾ ਹੈ। ਇਸ ‘ਚ ਸਲਮਾਨ ਸ਼ੂਟਿੰਗ ਦੌਰਾਨ ਪਰਫੈਕਟ ਟੇਕਸ ਦੇ ਰਹੇ ਸਨ, ਸ਼ਾਹਰੁਖ ਦੇ ਕਾਰਨ ਰੀਟੇਕ ਕੀਤੇ ਗਏ ਸਨ।

ਸ਼ਾਹਰੁਖ ਖਾਨ ਨੇ ਖੁਦ ‘ਤੇ ਕਾਫੀ ਕੰਮ ਕੀਤਾ ਅਤੇ ਖੁਦ ਨੂੰ ਸੁਪਰਸਟਾਰ ਬਣਾਇਆ। ਹੁਣ ਉਹ ਡਾਂਸ ਕਰਨ ‘ਚ ਮਾਹਿਰ ਹੈ ਅਤੇ ਲੜਾਈ ਦੇ ਸੀਨ ਵੀ ਕਰ ਕਰ ਸਕਦਾ ਹੈ। ਸਲਮਾਨ ਖਾਨ ਬਾਰੇ ਗੱਲ ਕਰਦੇ ਹੋਏ ਜੌਨੀ ਲੀਵਰ ਨੇ ਕਿਹਾ ਕਿ ਉਹ ਬਹੁਤ ਮੂਡੀ ਹੈ। ਅਭਿਨੇਤਾ ਨੇ ਕਿਹਾ, ‘ਸਲਮਾਨ ਨੂੰ ਬਹੁਤ ਆਜ਼ਾਦ ਰਹਿਣਾ ਪਸੰਦ ਹੈ ਅਤੇ ਉਹ ਜ਼ਿਆਦਾ ਟੈਂਸ਼ਨ ਨਹੀਂ ਲੈਂਦੇ।’ ਉਹ ਬਹੁਤ ਵਧੀਆ ਇਨਸਾਨ ਹੈ ਅਤੇ ਆਪਣੀ ਹੀ ਦੁਨੀਆ ਵਿੱਚ ਮਗਨ ਰਹਿੰਦਾ ਹੈ।