IIT JEE ਐਡਵਾਂਸ ਦਾ ਨਤੀਜਾ ਜਾਰੀ, ਪੰਜਾਬ ਦੇ ਦੋ ਵਿਦਿਆਰਥੀਆਂ ਨੇ ਮਾਰੀ ਬਾਜ਼ੀ

IIT JEE ਐਡਵਾਂਸ ਦਾ ਨਤੀਜਾ ਜਾਰੀ, ਪੰਜਾਬ ਦੇ ਦੋ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਲੁਧਿਆਣਾ ਦੇ ਕੇਸ਼ਵ ਧਾਰਨੀ ਨੇ ਜੇਈਈ ਐਡਵਾਂਸਡ ਪ੍ਰੀਖਿਆ ਵਿੱਚ ਆਲ ਇੰਡੀਆ 365ਵਾਂ ਰੈਂਕ ਹਾਸਲ ਕੀਤਾ ਹੈ। ਜਦਕਿ ਏਕਮਜੋਤ ਸਿੰਘ ਨੇ ਆਲ ਇੰਡੀਆ 482ਵਾਂ ਰੈਂਕ ਹਾਸਲ ਕੀਤਾ ਹੈ।

IIT JEE ਐਡਵਾਂਸ ਦਾ ਨਤੀਜਾ ਪਿੱਛਲੇ ਦਿਨੀ ਜਾਰੀ ਕਰ ਦਿਤਾ ਗਿਆ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਮਦਰਾਸ ਦੁਆਰਾ ਸੰਯੁਕਤ ਪ੍ਰਵੇਸ਼ ਪ੍ਰੀਖਿਆ (JEE) ਐਡਵਾਂਸ ਪ੍ਰੀਖਿਆ ਦਾ ਨਤੀਜਾ ਐਤਵਾਰ ਨੂੰ ਘੋਸ਼ਿਤ ਕੀਤਾ ਗਿਆ। ਇਸਦੀ ਪ੍ਰੀਖਿਆ 26 ਮਈ ਨੂੰ ਲਈ ਗਈ ਸੀ, ਜਿਸ ਲਈ ਜ਼ਿਲ੍ਹੇ ਵਿੱਚ ਇੱਕ ਕੇਂਦਰ ਬਣਾਇਆ ਗਿਆ ਸੀ। ਲੁਧਿਆਣਾ ਦੇ ਕੇਸ਼ਵ ਧਾਰਨੀ ਨੇ ਜੇਈਈ ਐਡਵਾਂਸਡ ਪ੍ਰੀਖਿਆ ਵਿੱਚ ਆਲ ਇੰਡੀਆ 365ਵਾਂ ਰੈਂਕ ਹਾਸਲ ਕੀਤਾ ਹੈ। ਜਦਕਿ ਏਕਮਜੋਤ ਸਿੰਘ ਨੇ ਆਲ ਇੰਡੀਆ 482ਵਾਂ ਰੈਂਕ ਹਾਸਲ ਕੀਤਾ ਹੈ।

ਟਾਪ 500 ਦੀ ਗੱਲ ਕਰੀਏ ਤਾਂ ਇਸ ਵਿੱਚ ਸ਼ਹਿਰ ਦੇ ਦੋ ਵਿਦਿਆਰਥੀ ਸ਼ਾਮਲ ਹਨ। ਵਿਦਿਆਰਥੀਆਂ ਨੇ ਜੇਈਈ ਐਡਵਾਂਸ ਪ੍ਰੀਖਿਆ ਦੀ ਤਿਆਰੀ ਬਾਰੇ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਵਸਨੀਕ ਕੇਸ਼ਵ ਧਾਰਨੀ ਨੇ ਜੇਈਈ ਐਡਵਾਂਸ ਪ੍ਰੀਖਿਆ ਵਿੱਚ 360 ਵਿੱਚੋਂ 267 ਅੰਕ ਪ੍ਰਾਪਤ ਕਰਕੇ ਆਲ ਇੰਡੀਆ 365ਵਾਂ ਰੈਂਕ ਹਾਸਲ ਕੀਤਾ ਹੈ। ਕੰਪਿਊਟਰ ਸਾਇੰਸ ਇੰਜੀਨੀਅਰ ਬਣਨ ਦੀ ਇੱਛਾ ਰੱਖਣ ਵਾਲੇ ਕੇਸ਼ਵ ਨੇ ਜੇਈਈ ਮੇਨ ਪ੍ਰੀਖਿਆ ਵਿੱਚ 1897ਵਾਂ ਆਲ ਇੰਡੀਆ ਰੈਂਕ ਹਾਸਲ ਕੀਤਾ ਸੀ। ਕੇਸ਼ਵ ਹੁਣ ਆਈਆਈਟੀ ਰੁੜਕੀ ਜਾਂ ਆਈਆਈਟੀ ਦਿੱਲੀ ਵਿੱਚ ਦਾਖ਼ਲਾ ਲੈਣਾ ਚਾਹੁੰਦਾ ਹੈ। ਸੰਗੀਤ ਸੁਣਨ, ਕ੍ਰਿਕਟ ਅਤੇ ਟੇਬਲ ਟੈਨਿਸ ਖੇਡਣ ਦਾ ਸ਼ੌਕੀਨ ਕੇਸ਼ਵ ਪ੍ਰੀਖਿਆਵਾਂ ਦੌਰਾਨ ਆਰਾਮ ਕਰਨ ਲਈ ਸੰਗੀਤ ਸੁਣਦਾ ਹੈ।

ਐਸਬੀਐਸ ਨਗਰ ਦੇ ਰਹਿਣ ਵਾਲੇ ਏਕਮਜੋਤ ਸਿੰਘ ਨੇ ਜੇਈਈ ਐਡਵਾਂਸ ਪ੍ਰੀਖਿਆ ਵਿੱਚ 360 ਵਿੱਚੋਂ 259 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਵਿੱਚ 482ਵਾਂ ਰੈਂਕ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਏਕਮਜੋਤ ਨੇ ਜੇਈਈ ਮੇਨ ਪ੍ਰੀਖਿਆ ਵਿੱਚ 2656ਵਾਂ ਰੈਂਕ ਹਾਸਲ ਕੀਤਾ ਸੀ। ਹੁਣ IIT ਬੰਬੇ ਜਾਂ IIT ਦਿੱਲੀ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ। ਪੇਂਟਿੰਗ ਦੇ ਸ਼ੌਕੀਨ ਏਕਮਜੋਤ ਨੇ ਆਰਾਮ ਕਰਨ ਲਈ ਪੇਂਟਿੰਗ ਕਰਦਾ ਹੈ।