ਦੀਵਾਲੀ ਦੇ ਮੌਕੇ ‘ਤੇ ਸ਼ਰਾਬ ਦੀ ਵਿਕਰੀ ਤੋਂ ਦਿੱਲੀ ਸਰਕਾਰ ਨੂੰ ਹੋਈ ਬੰਪਰ ਆਮਦਨ, ਦੀਵਾਲੀ ਮੌਕੇ ਭਰਿਆ ਦਿੱਲੀ ਸਰਕਾਰ ਦਾ ਖਜ਼ਾਨਾ

ਦੀਵਾਲੀ ਦੇ ਮੌਕੇ ‘ਤੇ ਸ਼ਰਾਬ ਦੀ ਵਿਕਰੀ ਤੋਂ ਦਿੱਲੀ ਸਰਕਾਰ ਨੂੰ ਹੋਈ ਬੰਪਰ ਆਮਦਨ, ਦੀਵਾਲੀ ਮੌਕੇ ਭਰਿਆ ਦਿੱਲੀ ਸਰਕਾਰ ਦਾ ਖਜ਼ਾਨਾ

ਇਸ ਸਾਲ ਦੀਵਾਲੀ ਮੌਕੇ ਵਿਕਣ ਵਾਲੀਆਂ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਕਰੀਬ 42 ਫੀਸਦੀ ਵੱਧ ਹੈ। ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਕ੍ਰਮਵਾਰ 13.46 ਲੱਖ, 15 ਲੱਖ ਅਤੇ 19.39 ਲੱਖ ਸ਼ਰਾਬ ਦੀਆਂ ਬੋਤਲਾਂ ਵਿਕੀਆਂ ਸਨ।

ਦਿੱਲੀ ਸਰਕਾਰ ਨੂੰ ਇਸ ਸਾਲ ਦੀਵਾਲੀ ‘ਤੇ ਸ਼ਰਾਬ ਦੀ ਵਿਕਰੀ ਤੋਂ ਬੰਪਰ ਕਮਾਈ ਹੋਈ ਹੈ। ਦਿੱਲੀ ‘ਚ ਹਰ ਸਾਲ ਦੀਵਾਲੀ ਦੇ ਸੀਜ਼ਨ ਦੌਰਾਨ ਸ਼ਰਾਬ ਦੀ ਵਿਕਰੀ ਵਿੱਚ ਵਾਧਾ ਹੁੰਦਾ ਹੈ। ਇਸ ਸਾਲ ਵੀ ਰਾਜਧਾਨੀ ਦਿੱਲੀ ‘ਚ ਲੋਕਾਂ ਨੇ ਵੱਡੇ ਪੱਧਰ ‘ਤੇ ਸ਼ਰਾਬ ਖਰੀਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਮ ਦਿਨਾਂ ਦੇ ਮੁਕਾਬਲੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਸ਼ਰਾਬ ਦੀ ਵਿਕਰੀ ‘ਚ ਵਾਧਾ ਹੋਇਆ ਹੈ।

ਸ਼ਰਾਬ ਦੀ ਬੰਪਰ ਵਿਕਰੀ ਕਾਰਨ ਦੀਵਾਲੀ ਦੇ ਸੀਜ਼ਨ ‘ਚ ਦਿੱਲੀ ਸਰਕਾਰ ਨੂੰ ਕੁੱਲ 525.84 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਸਰਕਾਰ ਨੇ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਇਕ ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਦੀ ਵਿਕਰੀ ਤੋਂ 234.15 ਕਰੋੜ ਰੁਪਏ ਕਮਾਏ ਸਨ। ਆਬਕਾਰੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਵਿੱਚ ਹੋਲੀ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੌਰਾਨ ਸ਼ਰਾਬ ਦੀ ਵਿਕਰੀ ਵਧ ਜਾਂਦੀ ਹੈ।

ਦੀਵਾਲੀ ਦੌਰਾਨ ਸ਼ੁੱਕਰਵਾਰ ਤੋਂ ਐਤਵਾਰ ਦਰਮਿਆਨ ਲੋਕਾਂ ਨੇ 121 ਕਰੋੜ ਰੁਪਏ ਦੀ 64 ਲੱਖ ਸ਼ਰਾਬ ਦੀਆਂ ਬੋਤਲਾਂ ਖਰੀਦੀਆਂ। ਇਸ ਦੇ ਨਾਲ ਹੀ ਦੀਵਾਲੀ ਦੇ ਤਿਉਹਾਰ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵਿਕੀਆਂ, ਜਿਸ ਤੋਂ ਸਰਕਾਰ ਨੂੰ 234.15 ਕਰੋੜ ਰੁਪਏ ਮਿਲੇ ਹਨ। ਇਸੇ ਤਰ੍ਹਾਂ ਦੀਵਾਲੀ ਤੋਂ ਪਹਿਲਾਂ 17 ਦਿਨਾਂ ਦੇ ਅੰਦਰ ਕੁੱਲ 3 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਦੀ ਵਿਕਰੀ ਹੋਈ, ਜਿਸ ਨਾਲ ਸਰਕਾਰ ਨੂੰ ਕੁੱਲ 525.84 ਕਰੋੜ ਰੁਪਏ ਦਾ ਮਾਲੀਆ ਹੋਇਆ।

ਅਧਿਕਾਰੀਆਂ ਮੁਤਾਬਕ ਵੀਰਵਾਰ ਨੂੰ ਦਿੱਲੀ ਦੀਆਂ ਦੁਕਾਨਾਂ ‘ਤੇ 17.33 ਲੱਖ, ਸ਼ੁੱਕਰਵਾਰ ਨੂੰ 18.89 ਲੱਖ ਅਤੇ ਸ਼ਨੀਵਾਰ ਨੂੰ 27.89 ਲੱਖ ਬੋਤਲਾਂ ਵਿਕੀਆਂ। ਇਨ੍ਹਾਂ ਤਿੰਨ ਦਿਨਾਂ ਵਿੱਚ ਹੀ 64 ਲੱਖ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵਿਕੀਆਂ, ਜਿਸ ਨਾਲ ਦਿੱਲੀ ਸਰਕਾਰ ਨੂੰ ਕੁੱਲ 120.92 ਕਰੋੜ ਰੁਪਏ ਦੀ ਕਮਾਈ ਹੋਈ। ਦੀਵਾਲੀ ਮੌਕੇ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਸਾਲ ਦੀਵਾਲੀ ਮੌਕੇ ਵਿਕਣ ਵਾਲੀਆਂ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਕਰੀਬ 42 ਫੀਸਦੀ ਵੱਧ ਹੈ। ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਕ੍ਰਮਵਾਰ 13.46 ਲੱਖ, 15 ਲੱਖ ਅਤੇ 19.39 ਲੱਖ ਸ਼ਰਾਬ ਦੀਆਂ ਬੋਤਲਾਂ ਵਿਕੀਆਂ ਸਨ।