ਟ੍ਰਾਈਸਿਟੀ ‘ਚ ਤੇਜ਼ੀ ਨਾਲ ਸ਼ੁਰੂ ਹੋਵੇਗਾ ਮੈਟਰੋ ਪ੍ਰੋਜੈਕਟ, AAR ਦੀ ਰਿਪੋਰਟ ਨੂੰ ਮਨਜ਼ੂਰੀ, ਪਹਿਲੇ ਪੜਾਅ ਵਿੱਚ 91 ਕਿਲੋਮੀਟਰ ਦਾ ਹੋਵੇਗਾ ਮੈਟਰੋ ਕੋਰੀਡੋਰ

ਟ੍ਰਾਈਸਿਟੀ ‘ਚ ਤੇਜ਼ੀ ਨਾਲ ਸ਼ੁਰੂ ਹੋਵੇਗਾ ਮੈਟਰੋ ਪ੍ਰੋਜੈਕਟ, AAR ਦੀ ਰਿਪੋਰਟ ਨੂੰ ਮਨਜ਼ੂਰੀ, ਪਹਿਲੇ ਪੜਾਅ ਵਿੱਚ 91 ਕਿਲੋਮੀਟਰ ਦਾ ਹੋਵੇਗਾ ਮੈਟਰੋ ਕੋਰੀਡੋਰ

ਰਿਪੋਰਟ ਵਿੱਚ ਟ੍ਰਾਈਸਿਟੀ ਵਿੱਚ ਪਹਿਲੇ ਪੜਾਅ ਵਿੱਚ ਮੈਟਰੋ ਰੂਟ ਦੀ ਲੰਬਾਈ 79.5 ਕਿਲੋਮੀਟਰ ਤੋਂ ਵਧਾ ਕੇ 91 ਕਿਲੋਮੀਟਰ ਕਰਨ ਦਾ ਫੈਸਲਾ ਕੀਤਾ ਗਿਆ ਸੀ। ਮੈਟਰੋ ਪ੍ਰਾਜੈਕਟ ਤਹਿਤ ਦੋ ਪੜਾਵਾਂ ਵਿੱਚ 154.5 ਕਿਲੋਮੀਟਰ ਦਾ ਰੂਟ ਤਿਆਰ ਕੀਤਾ ਜਾਵੇਗਾ।

ਟ੍ਰਾਈਸਿਟੀ ਦੇ ਲੋਕਾਂ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ (ਟ੍ਰਾਈਸਿਟੀ) ਵਿੱਚ ਮੈਟਰੋ ਪ੍ਰਾਜੈਕਟ ਦੀ ਰਫ਼ਤਾਰ ਹੁਣ ਤੇਜ਼ੀ ਨਾਲ ਅੱਗੇ ਵਧੇਗੀ। ਸੋਮਵਾਰ ਨੂੰ ਚੰਡੀਗੜ੍ਹ ਸਕੱਤਰੇਤ ਵਿਖੇ ਯੂਟੀ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਯੂਨੀਫਾਈਡ ਮੈਟਰੋ ਟਰਾਂਸਪੋਰਟ ਅਥਾਰਟੀ (ਯੂਐਮਟੀਏ) ਨਾਲ ਜੁੜੇ ਅਧਿਕਾਰੀਆਂ ਦੀ ਮੀਟਿੰਗ ਹੋਈ।

ਮੀਟਿੰਗ ਵਿੱਚ ਏਰੀਆ ਬੈਸਟ ਕੰਪਰੀਹੈਂਸਿਵ ਮੋਬਿਲਿਟੀ ਪਲਾਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੈਟਰੋ ਸਬੰਧੀ ਅਲਟਰਨੇਟ ਅਸੈਸਮੈਂਟ ਰਿਪੋਰਟ (ਏ.ਏ.ਆਰ.) ਤਿਆਰ ਕਰਨ ਵਾਲੀ ਆਰਆਈਟੀਈਐਸ ਕੰਪਨੀ ਨੇ ਯੂਐਮਟੀਏ ਦੇ ਮੈਂਬਰਾਂ ਨੂੰ ਪੇਸ਼ਕਾਰੀ ਦਿੱਤੀ, ਜਿਸ ਵਿੱਚ ਮਾਸ ਰੈਪਿਡ ਨੈੱਟਵਰਕ ਬਾਰੇ ਜਾਣਕਾਰੀ ਦਿੱਤੀ ਗਈ। ਰਿਪੋਰਟ ਵਿੱਚ ਟਰਾਈਸਿਟੀ ਵਿੱਚ ਪਹਿਲੇ ਪੜਾਅ ਵਿੱਚ ਮੈਟਰੋ ਰੂਟ ਦੀ ਲੰਬਾਈ 79.5 ਕਿਲੋਮੀਟਰ ਤੋਂ ਵਧਾ ਕੇ 91 ਕਿਲੋਮੀਟਰ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਮੈਟਰੋ ਪ੍ਰਾਜੈਕਟ ਤਹਿਤ ਦੋ ਪੜਾਵਾਂ ਵਿੱਚ 154.5 ਕਿਲੋਮੀਟਰ ਦਾ ਰੂਟ ਤਿਆਰ ਕੀਤਾ ਜਾਵੇਗਾ। ਮੀਟਿੰਗ ਵਿੱਚ ਅੰਡਰ ਗਰਾਊਂਡ ਅਤੇ ਐਲੀਵੇਟਿਡ ਗਲਿਆਰਿਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਵਿੱਚ ਰਾਈਟਸ ਵੱਲੋਂ ਦੱਸਿਆ ਗਿਆ ਸੀ ਕਿ ਜ਼ਮੀਨਦੋਜ਼ ਪ੍ਰਾਜੈਕਟ ਐਲੀਵੇਟਿਡ ਨਾਲੋਂ ਤਿੰਨ ਤੋਂ ਚਾਰ ਗੁਣਾ ਮਹਿੰਗਾ ਹੋਵੇਗਾ। ਮੀਟਿੰਗ ਵਿੱਚ ਟਰਾਈਸਿਟੀ ਵਿੱਚ ਮੈਟਰੋ ਰੂਟ ਅਧੀਨ ਡਿਪੂ ਦੀ ਸਥਿਤੀ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ।

ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਵੀ ਇਸ ਮਾਮਲੇ ਵਿੱਚ ਆਪਣੇ ਸੁਝਾਅ ਦਿੱਤੇ। ਹਰਿਆਣਾ ਨੇ ਹਰੀ ਝੰਡੀ ਦਿਤੀ, ਜਦੋਂਕਿ ਪੰਜਾਬ ਦੇ ਅਧਿਕਾਰੀਆਂ ਨੇ ਸੁਲਤਾਨਪੁਰ ਵਿੱਚ ਪ੍ਰਸਤਾਵਿਤ ਮੈਟਰੋ ਡਿਪੂ ਸਬੰਧੀ ਜ਼ਮੀਨ ਦੇ ਰੇਟਾਂ ਦਾ ਮੁੱਦਾ ਉਠਾਇਆ ਹੈ। ਪ੍ਰਸਤਾਵਿਤ ਜ਼ਮੀਨ ਦੀ ਕੀਮਤ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ। ਪੰਜਾਬ ਸਰਕਾਰ ਛੇਤੀ ਹੀ ਯੂਟੀ ਪ੍ਰਸ਼ਾਸਨ ਨੂੰ ਇਸ ਵਿਕਲਪ ਸਬੰਧੀ ਇੱਕ ਮੰਗ ਪੱਤਰ ਜਾਰੀ ਕਰੇਗੀ। ਇਹ ਫੈਸਲਾ ਕੀਤਾ ਗਿਆ ਸੀ ਕਿ ਮੈਟਰੋ ਰੂਟ ਲਈ ਐਲੀਵੇਟਿਡ ਅਤੇ ਭੂਮੀਗਤ ਦੋਵੇਂ ਯੋਜਨਾਵਾਂ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਵਿੱਚ ਤਿਆਰ ਕੀਤੀਆਂ ਜਾਣਗੀਆਂ।