ਭਾਰਤ ਨੂੰ ਸਕੂਲ ਅਧਿਆਪਕਾਂ ਦੀ ਸਿਖਲਾਈ ‘ਤੇ 83 ਬਿਲੀਅਨ ਸਾਲਾਨਾ ਖਰਚ ਕਰਨੇ ਚਾਹੀਦੇ ਹਨ : ਨਰਾਇਣ ਮੂਰਤੀ

ਭਾਰਤ ਨੂੰ ਸਕੂਲ ਅਧਿਆਪਕਾਂ ਦੀ ਸਿਖਲਾਈ ‘ਤੇ 83 ਬਿਲੀਅਨ ਸਾਲਾਨਾ ਖਰਚ ਕਰਨੇ ਚਾਹੀਦੇ ਹਨ : ਨਰਾਇਣ ਮੂਰਤੀ

ਨਰਾਇਣ ਮੂਰਤੀ ਅਨੁਸਾਰ ਇਸ ਨਾਲ 2500 ਟਰੇਨ ਟੀਚਰਸ ਕਾਲਜ ਖੋਲ੍ਹਣੇ ਪੈਣਗੇ, ਤਾਂ ਜੋ ਸਾਡੇ ਅਧਿਆਪਕਾਂ ਨੂੰ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ (STEM) ਦੀ ਬਿਹਤਰ ਸਿਖਲਾਈ ਦਿੱਤੀ ਜਾ ਸਕੇ।

ਇਨਫੋਸਿਸ ਦੇ ਸਹਿ-ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ ਕਿਸੇ ਵੀ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਇਨਫੋਸਿਸ ਦੇ ਸਹਿ-ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ ਨੇ ਕਿਹਾ ਕਿ ਭਾਰਤ ਨੂੰ ਸਕੂਲ ਅਧਿਆਪਕਾਂ ਨੂੰ ਸਿਖਲਾਈ ਦੇਣ ‘ਤੇ ਸਾਲਾਨਾ ਇਕ ਅਰਬ ਡਾਲਰ (ਲਗਭਗ 83 ਅਰਬ ਰੁਪਏ) ਖਰਚ ਕਰਨੇ ਚਾਹੀਦੇ ਹਨ। ਇਸ ਦੇ ਲਈ ਦੁਨੀਆ ਭਰ ਤੋਂ 10 ਹਜ਼ਾਰ ਬਹੁਤ ਹੀ ਕਾਬਲ ਸੇਵਾਮੁਕਤ ਅਧਿਆਪਕ ਬੁਲਾਉਣੇ ਪੈਣਗੇ।

ਨਰਾਇਣ ਮੂਰਤੀ ਅਨੁਸਾਰ ਇਸ ਨਾਲ 2500 ਟਰੇਨ ਟੀਚਰਸ ਕਾਲਜ ਖੋਲ੍ਹਣੇ ਪੈਣਗੇ, ਤਾਂ ਜੋ ਸਾਡੇ ਅਧਿਆਪਕਾਂ ਨੂੰ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ (STEM) ਦੀ ਬਿਹਤਰ ਸਿਖਲਾਈ ਦਿੱਤੀ ਜਾ ਸਕੇ। ਚਾਰ ਅਧਿਆਪਕਾਂ ਦਾ ਇੱਕ ਸਮੂਹ ਇੱਕ ਸਾਲ ਵਿੱਚ 100 ਪ੍ਰਾਇਮਰੀ ਅਤੇ 100 ਸੈਕੰਡਰੀ ਅਧਿਆਪਕਾਂ ਨੂੰ ਸਿਖਲਾਈ ਦੇ ਸਕਦਾ ਹੈ। ਇਸ ਪ੍ਰਕਿਰਿਆ ਰਾਹੀਂ 2.5 ਲੱਖ ਪ੍ਰਾਇਮਰੀ ਅਤੇ 2.5 ਲੱਖ ਸੈਕੰਡਰੀ ਸਿੱਖਿਅਤ ਅਧਿਆਪਕ ਸਾਲਾਨਾ ਮੁਹੱਈਆ ਕਰਵਾਏ ਜਾਣਗੇ।

ਨਰਾਇਣ ਮੂਰਤੀ ਨੇ ਇਹ ਵੀ ਕਿਹਾ ਕਿ ਇਕੱਲਾ ਇਹ ਕੋਰਸ ਕਾਫ਼ੀ ਨਹੀਂ ਹੋਵੇਗਾ। ਇਹ ਸਿਖਲਾਈ ਪ੍ਰੋਗਰਾਮ ਇੱਕ ਸਾਲ ਦਾ ਹੋਣਾ ਚਾਹੀਦਾ ਹੈ। ਇੰਫੋਸਿਸ ਦੇ ਸੰਸਥਾਪਕ ਨੇ ਇਹ ਗੱਲਾਂ ਬੈਂਗਲੁਰੂ ‘ਚ ਪ੍ਰੈੱਸ ਕਾਨਫਰੰਸ ‘ਚ ਕਹੀਆਂ। ਭਾਰਤ ਵਿੱਚ ਕਈ ਤਰ੍ਹਾਂ ਦੇ ਸੁਝਾਅ ਆਉਂਦੇ ਹਨ ਅਤੇ ਮੈਨੂੰ ਯਕੀਨ ਹੈ ਕਿ ਸਾਡੇ ਕੋਲ ਮਾਹਰਾਂ ਦਾ ਇੱਕ ਸਮੂਹ ਹੈ, ਜੋ ਉਨ੍ਹਾਂ ਸੁਝਾਵਾਂ ਦਾ ਵਿਸ਼ਲੇਸ਼ਣ ਕਰੇਗਾ। ਜੇਕਰ ਇਹ ਲਾਭਦਾਇਕ ਪਾਇਆ ਗਿਆ ਤਾਂ ਉਹ ਇਸ ਨੂੰ ਅੱਗੇ ਲੈ ਸਕਦੇ ਹਨ। ਇਸ ਲਈ, ਮੈਂ ਸਮਝਦਾ ਹਾਂ ਕਿ ਇਨ੍ਹਾਂ ਸਾਰੇ ਸੁਝਾਵਾਂ ਦਾ ਉਦੋਂ ਤੱਕ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਜਦੋਂ ਤੱਕ ਇਹ ਦੇਸ਼ ਦੀ ਭਲਾਈ ਦੀ ਭਾਵਨਾ ਨਾਲ ਦਿੱਤੇ ਜਾਂਦੇ ਹਨ।

ਐਸ ਗੋਪਾਲਕ੍ਰਿਸ਼ਨਨ, ਇਨਫੋਸਿਸ ਦੇ ਇੱਕ ਹੋਰ ਸਹਿ-ਸੰਸਥਾਪਕ ਅਤੇ ਫਾਊਂਡੇਸ਼ਨ ਦੇ ਬੋਰਡ ਆਫ਼ ਟਰੱਸਟੀਜ਼ ਦੇ ਚੇਅਰਮੈਨ, ਨੇ ਕਿਹਾ – ਜਿਵੇਂ ਕਿ ਸਾਡੀ ਜੀਡੀਪੀ ਵਧਦੀ ਹੈ, ਸਾਨੂੰ ਕੁਝ ਵੱਖਰਾ ਕਰਨ ਦੀ ਲੋੜ ਹੈ। ਅਸੀਂ ਇੱਕੋ ਰਾਹ ‘ਤੇ ਚੱਲ ਕੇ ਤਰੱਕੀ ਨਹੀਂ ਕਰ ਸਕਦੇ। ਇੰਫੋਸਿਸ ਦੇ ਸਹਿ-ਸੰਸਥਾਪਕ ਐਨਆਰ ਨਰਾਇਣ ਮੂਰਤੀ ਨੇ ਹੈਰਾਨ ਕਰਨ ਵਾਲੇ ਬਿਆਨ ਵਿੱਚ ਕਿਹਾ ਕਿ ਨੌਜਵਾਨਾਂ ਨੂੰ ਕਹਿਣਾ ਚਾਹੀਦਾ ਹੈ “ਇਹ ਮੇਰਾ ਦੇਸ਼ ਹੈ। ਮੈਂ ਹਫ਼ਤੇ ਵਿੱਚ 70 ਘੰਟੇ ਕੰਮ ਕਰਨਾ ਚਾਹੁੰਦਾ ਹਾਂ, ਤਾਂ ਜੋ ਮੇਰਾ ਦੇਸ਼ ਹੋਰ ਪ੍ਰਤੀਯੋਗੀ ਬਣ ਸਕੇ।”