ਪੈਰਿਸ ਓਲੰਪਿਕ 2024 ਦੇ 11ਵੇਂ ਦਿਨ ਨੀਰਜ ਚੋਪੜਾ ਐਕਸ਼ਨ ‘ਚ ਆਉਣਗੇ ਨਜ਼ਰ , ਭਾਰਤੀ ਹਾਕੀ ਟੀਮ ਕੋਲ ਮੈਡਲ ਪੱਕਾ ਕਰਨ ਦਾ ਮੌਕਾ

ਪੈਰਿਸ ਓਲੰਪਿਕ 2024 ਦੇ 11ਵੇਂ ਦਿਨ ਨੀਰਜ ਚੋਪੜਾ ਐਕਸ਼ਨ ‘ਚ ਆਉਣਗੇ ਨਜ਼ਰ , ਭਾਰਤੀ ਹਾਕੀ ਟੀਮ ਕੋਲ ਮੈਡਲ ਪੱਕਾ ਕਰਨ ਦਾ ਮੌਕਾ

ਓਲੰਪਿਕ ‘ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਦੇਣ ਵਾਲੀ ਭਾਰਤੀ ਹਾਕੀ ਟੀਮ ਸੈਮੀਫਾਈਨਲ ਮੈਚ ‘ਚ ਜਰਮਨ ਟੀਮ ਨਾਲ ਭਿੜੇਗੀ। ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ ਸਾਲ 1980 ਤੋਂ ਬਾਅਦ ਓਲੰਪਿਕ ‘ਚ ਗੋਲਡ ਮੈਡਲ ਦਾ ਮੈਚ ਖੇਡੇਗੀ।

ਪੈਰਿਸ ਓਲੰਪਿਕ 2024 ਦੇ 11ਵੇਂ ਦਿਨ ਨੀਰਜ ਚੋਪੜਾ ਐਕਸ਼ਨ ‘ਚ ਨਜ਼ਰ ਆਉਣਗੇ। ਪੈਰਿਸ ਓਲੰਪਿਕ 2024 ਵਿੱਚ ਹੁਣ ਤੱਕ 10 ਦਿਨ ਪੂਰੇ ਹੋਣ ਤੋਂ ਬਾਅਦ, ਭਾਰਤ ਦੇ ਖਾਤੇ ਵਿੱਚ ਸਿਰਫ 3 ਮੈਡਲ ਆਏ ਹਨ, ਜੋ ਕਿ ਵੱਖ-ਵੱਖ ਸ਼ੂਟਿੰਗ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਦੇ ਰੂਪ ਵਿੱਚ ਜਿੱਤਣ ਵਿੱਚ ਸਫਲ ਰਿਹਾ ਹੈ।

ਸਾਰਿਆਂ ਨੂੰ ਉਮੀਦ ਸੀ ਕਿ ਲਕਸ਼ਯ ਸੇਨ ਕਾਂਸੀ ਦਾ ਤਗਮਾ ਜਿੱਤਣਗੇ, ਪਰ 5 ਅਗਸਤ ਨੂੰ ਉਸ ਨੂੰ ਮਲੇਸ਼ੀਆ ਦੀ ਖਿਡਾਰਨ ਲੀ ਜੀ ਜੀਆ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ 11ਵੇਂ ਦਿਨ ਜਿੱਥੇ ਸਭ ਦੀਆਂ ਨਜ਼ਰਾਂ ਟੇਬਲ ਟੈਨਿਸ ਟੀਮ ਮੁਕਾਬਲੇ ਵਿੱਚ ਹੋਣ ਵਾਲੇ ਰਾਊਂਡ ਆਫ 16 ਦੇ ਮੈਚ ਉੱਤੇ ਹੋਣਗੀਆਂ, ਉੱਥੇ ਹੀ ਹਾਕੀ ਦੇ ਸੈਮੀਫਾਈਨਲ ਮੈਚ ਵਿੱਚ ਟੀਮ ਇੰਡੀਆ ਦਾ ਸਾਹਮਣਾ ਜਰਮਨ ਟੀਮ ਨਾਲ ਹੋਵੇਗਾ। ਇਸ ਤੋਂ ਇਲਾਵਾ ਨੀਰਜ ਚੋਪੜਾ ਵੀ ਐਕਸ਼ਨ ਕਰਦੇ ਨਜ਼ਰ ਆਉਣਗੇ।

ਓਲੰਪਿਕ ‘ਚ ਅੱਜ ਜ਼ਿਆਦਾਤਰ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਤਿੰਨ ਅਹਿਮ ਮੁਕਾਬਲਿਆਂ ‘ਤੇ ਟਿਕੀਆਂ ਹੋਈਆਂ ਹਨ, ਜਿਸ ‘ਚ ਟੇਬਲ ਟੈਨਿਸ ‘ਚ ਪੁਰਸ਼ ਟੀਮ ਰਾਊਂਡ ਆਫ 16 ‘ਚ ਚੀਨ ਦੀ ਟੀਮ ਨਾਲ ਭਿੜੇਗੀ। ਇਸ ਤੋਂ ਇਲਾਵਾ ਨੀਰਜ ਚੋਪੜਾ ਜੈਵਲਿਨ ਥਰੋਅ ਦੇ ਕੁਆਲੀਫਿਕੇਸ਼ਨ ਈਵੈਂਟ ‘ਚ ਐਕਸ਼ਨ ‘ਚ ਨਜ਼ਰ ਆਉਣਗੇ, ਜਦਕਿ ਇਸ ਓਲੰਪਿਕ ‘ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਦੇਣ ਵਾਲੀ ਭਾਰਤੀ ਹਾਕੀ ਟੀਮ ਸੈਮੀਫਾਈਨਲ ਮੈਚ ‘ਚ ਜਰਮਨ ਟੀਮ ਨਾਲ ਭਿੜੇਗੀ। ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ ਸਾਲ 1980 ਤੋਂ ਬਾਅਦ ਓਲੰਪਿਕ ‘ਚ ਗੋਲਡ ਮੈਡਲ ਦਾ ਮੈਚ ਖੇਡੇਗੀ।