ਭਾਜਪਾ ਨੂੰ ਦਸੰਬਰ ਦੀ ਸ਼ੁਰੂਆਤ ਤੱਕ ਮਿਲ ਸਕਦਾ ਹੈ ਨਵਾਂ ਪ੍ਰਧਾਨ, ਦੱਖਣੀ ਭਾਰਤ ਤੋਂ ਹੋ ਸਕਦਾ ਹੈ ਨਵਾਂ ਪ੍ਰਧਾਨ

ਭਾਜਪਾ ਨੂੰ ਦਸੰਬਰ ਦੀ ਸ਼ੁਰੂਆਤ ਤੱਕ ਮਿਲ ਸਕਦਾ ਹੈ ਨਵਾਂ ਪ੍ਰਧਾਨ, ਦੱਖਣੀ ਭਾਰਤ ਤੋਂ ਹੋ ਸਕਦਾ ਹੈ ਨਵਾਂ ਪ੍ਰਧਾਨ

ਸੂਬਾਈ ਸੰਗਠਨਾਂ ਨੂੰ ਕਿਹਾ ਗਿਆ ਹੈ ਕਿ ਉਹ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਆਪਣੀ ਜਥੇਬੰਦੀ ਦੀਆਂ ਚੋਣਾਂ ਮੁਕੰਮਲ ਕਰ ਲੈਣ, ਤਾਂ ਜੋ ਕੌਮੀ ਪ੍ਰਧਾਨ ਦੀ ਚੋਣ ਲਈ ਪਾਰਟੀ ਦੀਆਂ ਸੰਵਿਧਾਨਕ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।

ਭਾਰਤੀ ਜਨਤਾ ਪਾਰਟੀ ਨੂੰ ਦਸੰਬਰ ਦੇ ਪਹਿਲੇ ਹਫਤੇ ਵਿੱਚ ਨਵਾਂ ਪ੍ਰਧਾਨ ਮਿਲਣ ਦੀ ਉਮੀਦ ਹੈ। ਭਾਜਪਾ ਦਾ ਨਵਾਂ ਰਾਸ਼ਟਰੀ ਪ੍ਰਧਾਨ ਦੱਖਣੀ ਭਾਰਤ ਤੋਂ ਹੋ ਸਕਦਾ ਹੈ। ਪਾਰਟੀ ਨੇ 15 ਦਸੰਬਰ ਤੱਕ ਨਵਾਂ ਪ੍ਰਧਾਨ ਚੁਣਨ ਦਾ ਟੀਚਾ ਰੱਖਿਆ ਹੈ। ਸੂਬਾਈ ਸੰਗਠਨਾਂ ਨੂੰ ਕਿਹਾ ਗਿਆ ਹੈ ਕਿ ਉਹ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਆਪਣੀ ਜਥੇਬੰਦੀ ਦੀਆਂ ਚੋਣਾਂ ਮੁਕੰਮਲ ਕਰ ਲੈਣ, ਤਾਂ ਜੋ ਕੌਮੀ ਪ੍ਰਧਾਨ ਦੀ ਚੋਣ ਲਈ ਪਾਰਟੀ ਦੀਆਂ ਸੰਵਿਧਾਨਕ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।

ਵਾਜਪਾਈ ਸਰਕਾਰ ਦੌਰਾਨ ਦੱਖਣੀ ਭਾਰਤ ਦੇ ਤਿੰਨ ਵਿਅਕਤੀ ਰਾਸ਼ਟਰੀ ਪ੍ਰਧਾਨ ਬਣੇ। ਇਹ ਬੰਗਾਰੂ ਲਕਸ਼ਮਣ, ਜਾਨ ਕ੍ਰਿਸ਼ਨਮੂਰਤੀ ਅਤੇ ਵੈਂਕਈਆ ਨਾਇਡੂ। ਪੀਐਮ ਮੋਦੀ ਦੇ ਦੋ ਕਾਰਜਕਾਲ ਦੌਰਾਨ ਰਾਸ਼ਟਰੀ ਪ੍ਰਧਾਨ ਉੱਤਰੀ ਅਤੇ ਪੱਛਮੀ ਭਾਰਤ ਤੋਂ ਸਨ। ਇਸ ਸਮੇਂ ਦੱਖਣ ਤੋਂ ਭਾਜਪਾ ਦੇ ਸੀਨੀਅਰ ਨੇਤਾਵਾਂ ਵਿੱਚ ਪ੍ਰਹਿਲਾਦ ਜੋਸ਼ੀ, ਐਲ ਮੁਰੂਗਨ, ਜੀ. ਕਿਸ਼ਨ ਰੈਡੀ, ਕੇ. ਅੰਨਾਮਲਾਈ, ਕੇ. ਈਸ਼ਵਰੱਪਾ, ਨਿਰਮਲਾ ਸੀਤਾਰਮਨ ਦੇ ਨਾਂ ਸ਼ਾਮਿਲ ਹਨ। ਸੰਭਵ ਹੈ ਕਿ ਪਾਰਟੀ ਇਨ੍ਹਾਂ ਵਿੱਚੋਂ ਕਿਸੇ ਇੱਕ ਵਿਅਕਤੀ ਨੂੰ ਕੌਮੀ ਪ੍ਰਧਾਨ ਬਣਾ ਸਕਦੀ ਹੈ।

ਭਾਜਪਾ ਦੇ ਮੌਜੂਦਾ ਪ੍ਰਧਾਨ ਜੇਪੀ ਨੱਡਾ ਦਾ ਕਾਰਜਕਾਲ ਇਸ ਸਾਲ ਜਨਵਰੀ ‘ਚ ਖਤਮ ਹੋ ਗਿਆ ਸੀ। ਲੋਕ ਸਭਾ ਚੋਣਾਂ ਲਈ ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ। ਪਾਰਟੀ ਨੇ ਜੁਲਾਈ ਵਿੱਚ ਨਵੇਂ ਪ੍ਰਧਾਨ ਦੀ ਚੋਣ ਕਰਨੀ ਸੀ, ਪਰ ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਜਥੇਬੰਦਕ ਚੋਣਾਂ ਜ਼ਰੂਰੀ ਹਨ। ਇਸ ਵਿੱਚ 6 ਮਹੀਨੇ ਲੱਗਦੇ ਹਨ। ਇਸ ਲਈ ਜੂਨ ‘ਚ ਨੱਡਾ ਦਾ ਕਾਰਜਕਾਲ 6 ਮਹੀਨੇ ਹੋਰ ਵਧਾ ਦਿੱਤਾ ਗਿਆ ਸੀ।