ਮੈਂ ਜਾਤੀਵਾਦ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੇਰੇ ਹਲਕੇ ‘ਚ 40% ਮੁਸਲਮਾਨ, ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਹਮੇਸ਼ਾ ਸੋਚ ਸਮਝ ਕੇ ਵੋਟ ਪਾਓ : ਨਿਤਿਨ ਗਡਕਰੀ

ਮੈਂ ਜਾਤੀਵਾਦ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੇਰੇ ਹਲਕੇ ‘ਚ 40% ਮੁਸਲਮਾਨ, ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਹਮੇਸ਼ਾ ਸੋਚ ਸਮਝ ਕੇ ਵੋਟ ਪਾਓ : ਨਿਤਿਨ ਗਡਕਰੀ

ਨਿਤਿਨ ਗਡਕਰੀ ਨੇ ਗੋਆ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਮਹਾਰਾਸ਼ਟਰ ਵਿੱਚ ਇਸ ਸਮੇਂ ਜਾਤੀਵਾਦੀ ਰਾਜਨੀਤੀ ਹੋ ਰਹੀ ਹੈ। ਮੈਂ ਜਾਤੀਵਾਦ ਵਿੱਚ ਵਿਸ਼ਵਾਸ ਨਹੀਂ ਰੱਖਦਾ।

ਨਿਤਿਨ ਗਡਕਰੀ ਭਾਰਤ ਦੇ ਅਜਿਹੇ ਨੇਤਾ ਹਨ, ਜਿਨ੍ਹਾਂ ਦੀ ਗੱਲ ਪੱਖ ਅਤੇ ਵਿਪਖ ਦੋਂਵੇ ਪਾਸੇ ਦੇ ਲੋਕਾਂ ਵਲੋਂ ਧਿਆਨ ਨਾਲ ਸੁਣੀ ਜਾਂਦੀ ਹੈ। ਦੇਸ਼ ਵਿੱਚ ਜਾਤੀਵਾਦ ਨੂੰ ਲੈ ਕੇ ਰਾਜਨੀਤੀ ਹੁੰਦੀ ਰਹਿੰਦੀ ਹੈ। ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਾਤੀਵਾਦ ਰਾਜਨੀਤੀ ‘ਤੇ ਤਿੱਖਾ ਬਿਆਨ ਦਿੱਤਾ ਹੈ। ਗਡਕਰੀ ਨੇ ਗੋਆ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਮਹਾਰਾਸ਼ਟਰ ਵਿੱਚ ਇਸ ਸਮੇਂ ਜਾਤੀਵਾਦੀ ਰਾਜਨੀਤੀ ਹੋ ਰਹੀ ਹੈ। ਮੈਂ ਜਾਤੀਵਾਦ ਵਿੱਚ ਵਿਸ਼ਵਾਸ ਨਹੀਂ ਰੱਖਦਾ। ਜੋ ਕੋਈ ਜਾਤ-ਪਾਤ ਦੀ ਗੱਲ ਕਰੇਗਾ, ਮੈਂ ਉਸਨੂੰ ਲੱਤ ਮਾਰਾਂਗਾ।

ਉਨ੍ਹਾਂ ਕਿਹਾ ਕਿ ਮੇਰੇ ਹਲਕੇ ਵਿੱਚ 40 ਫੀਸਦੀ ਮੁਸਲਮਾਨ ਹਨ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਮੈਂ ਆਰ.ਐੱਸ.ਐੱਸ. ਦਾ ਬੰਦਾ ਹਾਂ। ਕਿਸੇ ਨੂੰ ਵੋਟ ਦੇਣ ਤੋਂ ਪਹਿਲਾਂ ਸੋਚੋ ਤਾਂ ਜੋ ਬਾਅਦ ਵਿੱਚ ਪਛਤਾਣਾ ਨਾ ਪਵੇ। ਮੈਂ ਉਸ ਲਈ ਕੰਮ ਕਰਾਂਗਾ ਜੋ ਵੋਟ ਪਾਉਂਦਾ ਹੈ ਅਤੇ ਮੈਂ ਉਸ ਲਈ ਕੰਮ ਕਰਾਂਗਾ ਜੋ ਵੋਟ ਨਹੀਂ ਪਾਉਂਦਾ। ਮਹਾਰਾਸ਼ਟਰ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵਿਧਾਨ ਸਭਾ ਦਾ ਕਾਰਜਕਾਲ ਇਸ ਸਾਲ 26 ਨਵੰਬਰ ਨੂੰ ਖਤਮ ਹੋਵੇਗਾ। ਮਹਾਰਾਸ਼ਟਰ ਵਿੱਚ ਅਕਤੂਬਰ-ਨਵੰਬਰ ਵਿੱਚ 288 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ।

ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ 105, ਸ਼ਿਵ ਸੈਨਾ ਨੂੰ 56, ਐਨਸੀਪੀ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ। ਚੋਣਾਂ ਤੋਂ ਬਾਅਦ ਸ਼ਿਵ ਸੈਨਾ ਨੇ ਐਨਡੀਏ ਤੋਂ ਵੱਖ ਹੋ ਕੇ ਐਨਸੀਪੀ-ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ। ਸ਼ਿਵ ਸੈਨਾ ਦੇ ਊਧਵ ਠਾਕਰੇ ਮੁੱਖ ਮੰਤਰੀ ਬਣੇ। ਜੂਨ 2022 ‘ਚ ਸ਼ਿਵ ਸੈਨਾ ‘ਚ ਅੰਦਰੂਨੀ ਕਲੇਸ਼ ਸੀ। ਇਸ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਪਾਰਟੀ ਦੇ 40 ਵਿਧਾਇਕਾਂ ਨੂੰ ਤੋੜ ਲਿਆ। ਸ਼ਿੰਦੇ ਭਾਜਪਾ ਦੇ ਸਮਰਥਨ ਨਾਲ ਮੁੱਖ ਮੰਤਰੀ ਬਣੇ ਸਨ।