ਲੋਕ ਸਭਾ ਚੋਣਾਂ 2024 : ਡਰਾਈਵਰਾਂ ਨੇ ਵੀ ਹੁਣ ਬਣਾਈ JDP ਪਾਰਟੀ, ਪੰਜਾਬ ਤੋਂ ਇਲਾਵਾ ਇਸ ਸੂਬੇ ‘ਚ ਵੀ ਚੋਣ ਲੜਨ ਦਾ ਕੀਤਾ ਐਲਾਨ

ਲੋਕ ਸਭਾ ਚੋਣਾਂ 2024 : ਡਰਾਈਵਰਾਂ ਨੇ ਵੀ ਹੁਣ ਬਣਾਈ JDP ਪਾਰਟੀ, ਪੰਜਾਬ ਤੋਂ ਇਲਾਵਾ ਇਸ ਸੂਬੇ ‘ਚ ਵੀ ਚੋਣ ਲੜਨ ਦਾ ਕੀਤਾ ਐਲਾਨ

ਡਰਾਈਵਰਾਂ ਨੇ ਵੀ ਆਪਣੀ ਸਿਆਸੀ ਪਾਰਟੀ ਬਣਾ ਲਈ ਹੈ ਅਤੇ ਲੋਕ ਸਭਾ ਵਿੱਚ ਆਪਣੇ ਮੁੱਦੇ ਉਠਾਉਣ ਦੇ ਮਕਸਦ ਨਾਲ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ। ਡਰਾਈਵਰਾਂ ਦਾ ਕਹਿਣਾ ਹੈ ਕਿ ਹਰ ਵਰਗ ਦੇ ਨੁਮਾਇੰਦੇ ਲੋਕ ਸਭਾ ਵਿੱਚ ਪਹੁੰਚਦੇ ਹਨ, ਪਰ ਡਰਾਈਵਰ ਅੱਜ ਤੱਕ ਨਹੀਂ ਪੁੱਜੇ।

ਲੋਕਸਭਾ ਚੋਣਾਂ ਦੇ ਮਾਹੌਲ ਵਿਚਾਲੇ ਨਵੀਂ ਪਾਰਟੀਆਂ ਦੇ ਗਠਨ ਦਾ ਦੌਰ ਜਾਰੀ ਹੈ। ਹੁਣ ਡਰਾਈਵਰਾਂ ਨੇ ਵੀ ਆਪਣੀ ਸਿਆਸੀ ਪਾਰਟੀ ਬਣਾ ਲਈ ਹੈ ਅਤੇ ਲੋਕ ਸਭਾ ਵਿੱਚ ਆਪਣੇ ਮੁੱਦੇ ਉਠਾਉਣ ਦੇ ਮਕਸਦ ਨਾਲ ਚੋਣ ਮੈਦਾਨ ਵਿੱਚ ਉਤਰੇ ਹਨ। ਡਰਾਈਵਰਾਂ ਦਾ ਕਹਿਣਾ ਹੈ ਕਿ ਹਰ ਵਰਗ ਦੇ ਨੁਮਾਇੰਦੇ ਲੋਕ ਸਭਾ ਵਿੱਚ ਪਹੁੰਚਦੇ ਹਨ, ਪਰ ਡਰਾਈਵਰ ਅੱਜ ਤੱਕ ਨਹੀਂ ਪੁੱਜੇ।

ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਸਾਨੂੰ ਡਰਾਈਵਰਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣਾ ਪਵੇਗਾ। ਜਨ ਸੇਵਾ ਡਰਾਈਵਰ ਪਾਰਟੀ (ਜੇਡੀਪੀ) ਦੇਸ਼ ਦੇ ਡਰਾਈਵਰਾਂ ਨੇ ਬਣਾਈ ਹੈ। ਜੇਡੀਪੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਉੱਪਲ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਸੰਸਦ ਮੈਂਬਰ ਨੇ ਡਰਾਈਵਰਾਂ ਦੇ ਮੁੱਦੇ ਸੰਸਦ ਵਿੱਚ ਨਹੀਂ ਉਠਾਏ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਤੋਂ ਪ੍ਰੇਸ਼ਾਨ ਹੋ ਕੇ ਸਾਨੂੰ ਆਪਣੀ ਪਾਰਟੀ ਬਣਾਉਣੀ ਪਈ। ਇਸ ਵਾਰ ਜੇਡੀਪੀ ਪੰਜਾਬ ਅਤੇ ਗੁਜਰਾਤ ਵਿੱਚ ਚੋਣਾਂ ਲੜੇਗੀ। ਹਰ ਸਾਲ ਕਰੀਬ 80-90 ਕਰੋੜ ਰੁਪਏ ਡਰਾਈਵਰਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ।

ਇਸ ਤੋਂ ਇਲਾਵਾ ਦੇਸ਼ ਭਰ ਦੇ ਡਰਾਈਵਰ ਹਰ ਸਾਲ 3200 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਅਦਾ ਕਰਦੇ ਹਨ। ਜੀਡੀਪੀ ਵਿੱਚ ਸਾਡਾ ਹਿੱਸਾ ਚਾਰ ਤੋਂ ਪੰਜ ਫ਼ੀਸਦੀ ਹੈ। ਅਸਲ ਵਿਚ ਅਸੀਂ ਦੇਸ਼ ਦੀ ਰੀੜ੍ਹ ਦੀ ਹੱਡੀ ਕਹਾਉਂਦੇ ਹਾਂ, ਪਰ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਡਰਾਈਵਰ ਨੂੰ ਟਿਕਟ ਨਹੀਂ ਦਿੱਤੀ। ਜਦੋਂ ਕਿ ਹਰ ਵਰਗ ਦੇ ਲੋਕ ਪਾਰਲੀਮੈਂਟ ਤੱਕ ਪਹੁੰਚਦੇ ਹਨ, ਪਰ ਡਰਾਈਵਰਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ। ਅੱਜ ਤੱਕ ਕਿਸੇ ਪਾਰਟੀ ਨੇ ਸਾਨੂੰ ਵਿਧਾਨ ਸਭਾ ਦੀ ਟਿਕਟ ਨਹੀਂ ਦਿੱਤੀ, ਲੋਕ ਸਭਾ ਤਾਂ ਦੂਰ ਦੀ ਗੱਲ ਹੈ।