- ਅੰਤਰਰਾਸ਼ਟਰੀ
- No Comment
ਫਲੋਰੀਡਾ ਗੋਲਫ ਕਲੱਬ ‘ਚ ਟਰੰਪ ‘ਤੇ ਹਮਲਾਵਰ ਨੇ AK-47 ਰਾਈਫਲ ਨਾਲ ਕੀਤੀ ਗੋਲੀਬਾਰੀ, ਸੀਕ੍ਰੇਟ ਸਰਵਿਸ ਨੇ ਕਿਹਾ ਟਰੰਪ ਸੁਰੱਖਿਅਤ ਹਨ
ਐਫਬੀਆਈ ਨੇ ਕਿਹਾ ਕਿ ਉਹ ਇਸ ਘਟਨਾ ਨੂੰ “ਕਤਲ ਦੀ ਕੋਸ਼ਿਸ਼” ਵਜੋਂ ਵੇਖ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਕੋਲ ਇੱਕ ਏਕੇ-47 ਵਰਗੀ ਰਾਈਫਲ ਸੀ, ਜਿਸ ਵਿੱਚ ਬੈਰਲ ਅਤੇ ਇੱਕ ਗੋਪਰੋ ਕੈਮਰਾ ਸੀ।
ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਬਹੁਤ ਘਟ ਸਮਾਂ ਰਹਿ ਗਿਆ ਹੈ ਅਤੇ ਡੋਨਾਲਡ ਟਰੰਪ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਦਾ ਕੇਂਦਰ ਬਣੇ ਹੋਏ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਵਾਰ ਫਿਰ ਹਮਲਾ ਹੋਇਆ ਹੈ। ਸੀਐਨਐਨ ਮੁਤਾਬਕ ਫਲੋਰੀਡਾ ਦੇ ਪਾਮ ਬੀਚ ਕਾਉਂਟੀ ਵਿੱਚ ਟਰੰਪ ਦੇ ਇੰਟਰਨੈਸ਼ਨਲ ਗੋਲਫ ਕਲੱਬ ਨੇੜੇ ਗੋਲੀਬਾਰੀ ਹੋਈ। ਸੀਕ੍ਰੇਟ ਸਰਵਿਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਸੁਰੱਖਿਅਤ ਹਨ। ਘਟਨਾ ਦੀ ਜਾਂਚ ਦੀ ਜ਼ਿੰਮੇਵਾਰੀ ਐਫਬੀਆਈ ਨੂੰ ਦਿੱਤੀ ਗਈ ਹੈ।
ਐਫਬੀਆਈ ਨੇ ਕਿਹਾ ਕਿ ਉਹ ਇਸ ਘਟਨਾ ਨੂੰ “ਕਤਲ ਦੀ ਕੋਸ਼ਿਸ਼” ਵਜੋਂ ਵੇਖ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਕੋਲ ਇੱਕ ਏਕੇ-47 ਵਰਗੀ ਰਾਈਫਲ ਸੀ ਜਿਸ ਵਿੱਚ ਬੈਰਲ ਅਤੇ ਇੱਕ ਗੋਪਰੋ ਕੈਮਰਾ ਸੀ। ਰਿਪੋਰਟ ਮੁਤਾਬਕ ਟਰੰਪ 5ਵੇਂ ਹੋਲ ਦੇ ਕੋਲ ਗੋਲਫ ਖੇਡ ਰਹੇ ਸਨ ਜਦੋਂ ਗੋਲੀ ਚਲਾਈ ਗਈ। ਉਦੋਂ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਝਾੜੀਆਂ ‘ਚ ਰਾਈਫਲ ਦੀ ਬੈਰਲ ਵੇਖੀ, ਜਿਸ ਤੋਂ ਬਾਅਦ ਏਜੰਟ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ। ਐਫਬੀਆਈ ਮੁਤਾਬਕ ਟਰੰਪ ਅਤੇ ਹਮਲਾਵਰ ਵਿਚਾਲੇ 300 ਤੋਂ 500 ਮੀਟਰ ਦੀ ਦੂਰੀ ਸੀ। ਮੌਕੇ ਤੋਂ ਇੱਕ ਏਕੇ 47 ਵਰਗੀ ਬੰਦੂਕ ਅਤੇ ਇੱਕ ਦਾਤਰ ਮਿਲਿਆ ਹੈ। ਇਸ ਦੇ ਨਾਲ ਹੀ ਮੌਕੇ ਤੋਂ ਦੋ ਬੈਕਪੈਕ ਅਤੇ ਇੱਕ ਗੋਪਰੋ ਕੈਮਰਾ ਵੀ ਮਿਲਿਆ ਹੈ।
ਪਾਮ ਬੀਚ ਕਾਉਂਟੀ ਦੇ ਸ਼ੈਰਿਫ ਰਿਕ ਬ੍ਰੈਡਸ਼ਾ ਦੇ ਅਨੁਸਾਰ, ਏਜੰਟਾਂ ਦੁਆਰਾ ਗੋਲੀਬਾਰੀ ਕਰਨ ਤੋਂ ਬਾਅਦ, ਸ਼ੱਕੀ ਝਾੜੀਆਂ ਵਿੱਚੋਂ ਨਿਕਲਿਆ ਅਤੇ ਆਪਣੀ ਕਾਲੀ SUV ਵਿੱਚ ਭੱਜ ਗਿਆ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਅਨੁਸਾਰ, ਸ਼ੱਕੀ ਦੀ ਪਛਾਣ ਹਵਾਈ ਦੇ 58 ਸਾਲਾ ਰਿਆਨ ਵੇਸਲੇ ਰੋਥ ਵਜੋਂ ਹੋਈ ਹੈ। ਕਰੀਬ ਦੋ ਮਹੀਨੇ ਪਹਿਲਾਂ ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ‘ਚ ਇਕ ਰੈਲੀ ਦੌਰਾਨ ਟਰੰਪ ‘ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ‘ਚ ਇਕ ਗੋਲੀ ਉਨ੍ਹਾਂ ਦੇ ਕੰਨ ਕੋਲੋਂ ਲੰਘ ਗਈ ਸੀ।