ਰਾਹੁਲ ਗਾਂਧੀ ਜੇਕਰ ਲੋਕਸਭਾ ਚੋਣਾਂ ‘ਚ ਖਰਾਬ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਬ੍ਰੇਕ ਲੈਣਾ ਚਾਹੀਦਾ ਹੈ : ਪ੍ਰਸ਼ਾਂਤ ਕਿਸ਼ੋਰ

ਰਾਹੁਲ ਗਾਂਧੀ ਜੇਕਰ ਲੋਕਸਭਾ ਚੋਣਾਂ ‘ਚ ਖਰਾਬ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਬ੍ਰੇਕ ਲੈਣਾ ਚਾਹੀਦਾ ਹੈ : ਪ੍ਰਸ਼ਾਂਤ ਕਿਸ਼ੋਰ

ਰਾਹੁਲ ਗਾਂਧੀ ਬਾਰੇ ਪ੍ਰਸ਼ਾਂਤ ਨੇ ਕਿਹਾ ਕਿ ਕਾਂਗਰਸ ਦੀ ਲੜਾਈ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਹੈ, ਪਰ ਉਨ੍ਹਾਂ ਦੇ ਆਗੂ ਮਨੀਪੁਰ ਅਤੇ ਮੇਘਾਲਿਆ ਦਾ ਦੌਰਾ ਕਰਦੇ ਹਨ। ਜੇਕਰ ਤੁਸੀਂ ਯੂਪੀ, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਨਹੀਂ ਜਿੱਤਦੇ ਤਾਂ ਵਾਇਨਾਡ ਤੋਂ ਜਿੱਤਣ ਦਾ ਕੋਈ ਫਾਇਦਾ ਨਹੀਂ ਹੈ।

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨੂੰ ਲੈ ਕੇ ਇਕ ਬਿਆਨ ਦਿਤਾ ਹੈ ਜਿਸਦੀ ਬਹੁਤ ਚਰਚਾ ਹੋ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਜੇਕਰ ਕਾਂਗਰਸ ਨੂੰ 2024 ਦੀਆਂ ਲੋਕ ਸਭਾ ਚੋਣਾਂ ‘ਚ ਉਮੀਦ ਮੁਤਾਬਕ ਨਤੀਜੇ ਨਹੀਂ ਮਿਲੇ ਤਾਂ ਰਾਹੁਲ ਗਾਂਧੀ ਨੂੰ ਰਾਜਨੀਤੀ ਤੋਂ ਬ੍ਰੇਕ ਲੈਣ ਬਾਰੇ ਸੋਚਣਾ ਚਾਹੀਦਾ ਹੈ। ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲ ਕਹੀ।

ਪ੍ਰਸ਼ਾਂਤ ਨੇ ਕਿਹਾ, ਰਾਹੁਲ ਗਾਂਧੀ ਪਿਛਲੇ 10 ਸਾਲਾਂ ਤੋਂ ਕਾਂਗਰਸ ਨੂੰ ਜਿਤਾਉਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨਾ ਤਾਂ ਸਿਆਸਤ ਤੋਂ ਦੂਰੀ ਬਣਾਈ ਅਤੇ ਨਾ ਹੀ ਕਿਸੇ ਹੋਰ ਨੂੰ ਪਾਰਟੀ ਦਾ ਚਿਹਰਾ ਬਣਨ ਦਿੱਤਾ। ਮੇਰੇ ਖਿਆਲ ਵਿੱਚ ਇਹ ਲੋਕਤੰਤਰੀ ਨਹੀਂ ਹੈ। ਪ੍ਰਸ਼ਾਂਤ ਨੇ ਕਿਹਾ- ਜਦੋਂ ਤੁਸੀਂ (ਰਾਹੁਲ ਗਾਂਧੀ) ਪਿਛਲੇ 10 ਸਾਲਾਂ ਤੋਂ ਇਹੀ ਕੰਮ ਕਰ ਰਹੇ ਹੋ ਅਤੇ ਉਸ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ, ਤਾਂ ਬ੍ਰੇਕ ਲੈਣ ਵਿੱਚ ਕੋਈ ਹਰਜ਼ ਨਹੀਂ ਹੈ। ਤੁਹਾਨੂੰ ਪੰਜ ਸਾਲ ਕਿਸੇ ਹੋਰ ਨੂੰ ਕਾਂਗਰਸ ਦੀ ਕਮਾਨ ਦੇਣੀ ਚਾਹੀਦੀ ਹੈ।

ਪ੍ਰਸ਼ਾਂਤ ਨੇ ਕਿਹਾ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਸੋਨੀਆ ਗਾਂਧੀ ਨੇ ਕੀ ਕੀਤਾ? 1991 ਵਿੱਚ ਉਨ੍ਹਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ। ਕਾਂਗਰਸ ਦੀ ਕਮਾਨ ਪੀਵੀ ਨਰਸਿਮਹਾ ਰਾਓ ਨੂੰ ਦਿੱਤੀ ਗਈ ਸੀ। ਇਸਦਾ ਨਤੀਜਾ ਤੁਸੀਂ ਸਾਰੇ ਜਾਣਦੇ ਹੋ। ਰਾਹੁਲ ਬਾਰੇ ਪ੍ਰਸ਼ਾਂਤ ਨੇ ਕਿਹਾ ਕਿ ਕਾਂਗਰਸ ਦੀ ਲੜਾਈ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਹੈ, ਪਰ ਉਨ੍ਹਾਂ ਦੇ ਆਗੂ ਮਨੀਪੁਰ ਅਤੇ ਮੇਘਾਲਿਆ ਦਾ ਦੌਰਾ ਕਰਦੇ ਹਨ। ਜੇਕਰ ਤੁਸੀਂ ਯੂਪੀ, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਨਹੀਂ ਜਿੱਤਦੇ ਤਾਂ ਵਾਇਨਾਡ ਤੋਂ ਜਿੱਤਣ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਇਕੱਲੇ ਕੇਰਲ ਜਿੱਤ ਕੇ ਦੇਸ਼ ਨਹੀਂ ਜਿੱਤ ਸਕਦੇ। ਅਮੇਠੀ ਛੱਡਣ ਨਾਲ ਵੀ ਗਲਤ ਸੰਦੇਸ਼ ਜਾਵੇਗਾ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਦੁਨੀਆ ਭਰ ਵਿੱਚ ਚੰਗੇ ਅਤੇ ਮਹਾਨ ਨੇਤਾਵਾਂ ਦੀ ਵਿਸ਼ੇਸ਼ਤਾ ਹੈ। ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਕੀ ਕਮੀ ਹੈ। ਉਹ ਹਮੇਸ਼ਾ ਆਪਣੀਆਂ ਕਮੀਆਂ ਅਤੇ ਖਾਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਰਾਹੁਲ ਨੂੰ ਲੱਗਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ।