ਸਿੱਕਮ ‘ਚ ਲੈਂਡ ਸਲਾਈਡ ਕਾਰਨ ਕਈ ਲਾਪਤਾ, ਸੈਰ-ਸਪਾਟਾ ਸਥਾਨਾਂ ‘ਤੇ ਫਸੇ 2 ਹਜ਼ਾਰ ਤੋਂ ਵੱਧ ਲੋਕ

ਸਿੱਕਮ ‘ਚ ਲੈਂਡ ਸਲਾਈਡ ਕਾਰਨ ਕਈ ਲਾਪਤਾ, ਸੈਰ-ਸਪਾਟਾ ਸਥਾਨਾਂ ‘ਤੇ ਫਸੇ 2 ਹਜ਼ਾਰ ਤੋਂ ਵੱਧ ਲੋਕ

ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਉੱਤਰੀ ਸਿੱਕਮ ਦੇ ਕਈ ਇਲਾਕਿਆਂ ‘ਚ ਭਾਰੀ ਤਬਾਹੀ ਹੋਈ ਹੈ। ਜ਼ਮੀਨ ਖਿਸਕਣ ਅਤੇ ਹੜ੍ਹਾਂ ਵਿੱਚ ਸੈਂਕੜੇ ਘਰ ਅਤੇ ਕਈ ਸੜਕਾਂ ਰੁੜ੍ਹ ਗਈਆਂ ਹਨ।

ਸਿੱਕਮ ‘ਚ ਲੈਂਡ ਸਲਾਈਡ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਉੱਤਰੀ ਰਾਜਾਂ ਵਿੱਚ ਹੀਟਵੇਵ ਅਤੇ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ। ਦੂਜੇ ਪਾਸੇ ਉੱਤਰ-ਪੂਰਬੀ ਰਾਜਾਂ ਵਿੱਚ ਭਾਰੀ ਬਾਰਸ਼ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਉੱਤਰੀ ਸਿੱਕਮ ਦੇ ਕਈ ਇਲਾਕਿਆਂ ‘ਚ ਭਾਰੀ ਤਬਾਹੀ ਹੋਈ ਹੈ। ਜ਼ਮੀਨ ਖਿਸਕਣ ਅਤੇ ਹੜ੍ਹਾਂ ਵਿੱਚ ਸੈਂਕੜੇ ਘਰ ਅਤੇ ਕਈ ਸੜਕਾਂ ਰੁੜ੍ਹ ਗਈਆਂ ਹਨ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਭ ਤੋਂ ਵੱਧ ਤਬਾਹੀ ਸਿੱਕਮ ਦੇ ਮਾਂਗਨ ਜ਼ਿਲ੍ਹੇ ਵਿੱਚ ਹੋਈ ਹੈ। ਇੱਕ ਦਿਨ ਵਿੱਚ 220 ਮਿਲੀਮੀਟਰ ਤੋਂ ਵੱਧ ਬਾਰਿਸ਼ ਕਾਰਨ ਪਿਛਲੇ ਸਾਲ 4 ਅਕਤੂਬਰ ਨੂੰ ਆਏ ਭਿਆਨਕ ਹੜ੍ਹ ਤੋਂ ਬਾਅਦ ਬਣਿਆ ਸੰਗਕਲਾਂਗ ਪੁਲ ਵੀ ਵੀਰਵਾਰ ਦੁਪਹਿਰ ਢਹਿ ਗਿਆ। ਇਸ ਕਾਰਨ ਜ਼ੋਂਘੂ, ਚੁੰਗਥਾਂਗ, ਲਾਚੇਨ ਅਤੇ ਲਾਚੁੰਗ ਨਾਲ ਸੰਪਰਕ ਟੁੱਟ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਹੁਣ ਨਾ ਤਾਂ ਫ਼ੋਨ ਸੰਪਰਕ ਹੈ ਅਤੇ ਨਾ ਹੀ ਸੜਕਾਂ। ਬਿਜਲੀ ਦੇ ਖੰਭੇ ਵੀ ਰੁੜ੍ਹ ਗਏ ਹਨ। ਸਿੱਕਮ ‘ਚ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੇ ਆਫਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਸੈਰ-ਸਪਾਟਾ ਸਥਾਨ ਲਾਚੁੰਗ ਅਤੇ ਚੁੰਗਥਾਂਗ ‘ਚ ਕਰੀਬ 2 ਹਜ਼ਾਰ ਸੈਲਾਨੀ ਫਸੇ ਹੋਏ ਹਨ। ਹੁਣ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਹੀ ਬਚਾਇਆ ਜਾ ਸਕਦਾ ਹੈ, ਪਰ ਫਿਲਹਾਲ ਹੈਲੀਕਾਪਟਰ ਦਾ ਉੱਡਣਾ ਸੰਭਵ ਨਹੀਂ ਹੈ।

ਦੂਜੇ ਪਾਸੇ ਦੱਖਣੀ ਸਿੱਕਮ ‘ਚ ਤੀਸਤਾ ਨਦੀ ‘ਚ ਪਾਣੀ ਭਰ ਗਿਆ ਹੈ, ਕਈ ਘਰ ਵਹਿ ਗਏ ਹਨ। ਪਿਛਲੇ ਸਾਲ, ਉੱਤਰੀ ਸਿੱਕਮ ਵਿੱਚ ਇੱਕ ਗਲੇਸ਼ੀਅਰ ਝੀਲ ਦੇ ਫਟਣ ਕਾਰਨ ਆਏ ਹੜ੍ਹਾਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਕਈ ਹਿੱਸਿਆਂ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਡਿਵੀਜ਼ਨ ਦੇ ਕੁਝ ਹਿੱਸਿਆਂ ਅਤੇ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੜੀਸਾ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੇਖਣ ਨੂੰ ਮਿਲੀ। ਮਾਨਸੂਨ ‘ਚ ਦੇਰੀ ਕਾਰਨ ਆਉਣ ਵਾਲੇ ਦਿਨਾਂ ‘ਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।