Underwater Metro : ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਪ੍ਰਧਾਨ ਮੰਤਰੀ ਮੋਦੀ ਅੱਜ ਕੋਲਕਾਤਾ ‘ਚ ਕਰਨਗੇ ਉਦਘਾਟਨ

Underwater Metro : ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਪ੍ਰਧਾਨ ਮੰਤਰੀ ਮੋਦੀ ਅੱਜ ਕੋਲਕਾਤਾ ‘ਚ ਕਰਨਗੇ ਉਦਘਾਟਨ

1984 ਵਿੱਚ, ਦੇਸ਼ ਦੀ ਪਹਿਲੀ ਮੈਟਰੋ ਟਰੇਨ ਕੋਲਕਾਤਾ ਉੱਤਰ-ਦੱਖਣੀ ਕੋਰੀਡੋਰ ਵਿੱਚ ਚੱਲੀ ਸੀ। 40 ਸਾਲਾਂ ਬਾਅਦ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਰੇਲ ਇੱਕ ਵਾਰ ਫਿਰ ਇੱਥੋਂ ਚੱਲੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਉਦਘਾਟਨ ਕਰਨਗੇ। ਪੱਛਮੀ ਬੰਗਾਲ ਪਹੁੰਚਣ ਤੋਂ ਬਾਅਦ, ਪੀਐਮ ਮੋਦੀ ਇੱਕ ਸਮਾਗਮ ਵਿੱਚ ਇਸ ਅਤਿ-ਆਧੁਨਿਕ ਮੈਟਰੋ ਰੇਲ ਸੇਵਾ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਅੱਜ ਪੱਛਮੀ ਬੰਗਾਲ ਵਿੱਚ 15,400 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਪ੍ਰਾਜੈਕਟ ਕੋਲਕਾਤਾ ਵਿੱਚ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਉਦਘਾਟਨ ਹੈ। ਇਸ ਤੋਂ ਬਾਅਦ ਉਹ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਾਰਾਸਾਤ ਵਿੱਚ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।

ਇਸ ਤੋਂ ਇਲਾਵਾ ਮੋਦੀ ਰਾਮਕ੍ਰਿਸ਼ਨ ਮਿਸ਼ਨ ਸੇਵਾ ਪ੍ਰਤਿਸ਼ਠਾਨ ਦਾ ਵੀ ਦੌਰਾ ਕਰਨਗੇ। 1984 ਵਿੱਚ, ਦੇਸ਼ ਦੀ ਪਹਿਲੀ ਮੈਟਰੋ ਟਰੇਨ ਕੋਲਕਾਤਾ ਉੱਤਰ-ਦੱਖਣੀ ਕੋਰੀਡੋਰ (ਨੀਲੀ ਲਾਈਨ) ਵਿੱਚ ਚੱਲੀ। 40 ਸਾਲਾਂ ਬਾਅਦ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਰੇਲ ਇੱਕ ਵਾਰ ਫਿਰ ਇੱਥੋਂ ਚੱਲੇਗੀ। ਇਹ ਮੈਟਰੋ ਜ਼ਮੀਨ ਤੋਂ 33 ਮੀਟਰ ਹੇਠਾਂ ਅਤੇ ਹੁਗਲੀ ਨਦੀ ਦੇ ਬੈੱਡ ਤੋਂ 13 ਮੀਟਰ ਹੇਠਾਂ ਚੱਲੇਗੀ।

ਇਸ ਦੇ ਲਈ ਹਾਵੜਾ ਸਟੇਸ਼ਨ ਤੋਂ ਮਹਾਕਰਨ ਸਟੇਸ਼ਨ ਤੱਕ 520 ਮੀਟਰ ਲੰਬੀ ਸੁਰੰਗ ਬਣਾਈ ਗਈ ਹੈ, ਜਿਸ ਵਿਚ ਦੋ ਟ੍ਰੈਕ ਵਿਛਾਏ ਗਏ ਹਨ। ਮੈਟਰੋ ਟਰੇਨ ਇਸ ਸੁਰੰਗ ਨੂੰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਿਰਫ਼ 45 ਸਕਿੰਟਾਂ ਵਿੱਚ ਪਾਰ ਕਰੇਗੀ। ਇਸ ਨਾਲ ਹਾਵੜਾ ਅਤੇ ਕੋਲਕਾਤਾ ਦੇ ਸੰਪਰਕ ਵਿੱਚ ਸੁਧਾਰ ਹੋਵੇਗਾ। ਹਰ ਰੋਜ਼ 7 ਤੋਂ 10 ਲੱਖ ਲੋਕਾਂ ਦੀ ਯਾਤਰਾ ਆਸਾਨ ਹੋਵੇਗੀ।

ਜਿਕਰਯੋਗ ਹੈ ਕਿ ਫਰਵਰੀ 2020 ਵਿੱਚ, ਤਤਕਾਲੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਾਲਟ ਲੇਕ ਸੈਕਟਰ V ਅਤੇ ਸਾਲਟ ਲੇਕ ਸਟੇਡੀਅਮ ਨੂੰ ਜੋੜਨ ਵਾਲੇ ਕੋਲਕਾਤਾ ਮੈਟਰੋ ਦੇ ਪੂਰਬ-ਪੱਛਮੀ ਮੈਟਰੋ ਕਾਰੀਡੋਰ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਸੀ। ਇਹ ਭਾਰਤ ਦਾ ਪਹਿਲਾ ਅਜਿਹਾ ਟਰਾਂਸਪੋਰਟ ਪ੍ਰੋਜੈਕਟ ਹੈ, ਜਿਸ ਵਿੱਚ ਮੈਟਰੋ ਰੇਲ ਨਦੀ ਦੇ ਹੇਠਾਂ ਬਣੀ ਸੁਰੰਗ ਵਿੱਚੋਂ ਲੰਘੇਗੀ।