- ਖੇਡਾਂ
- No Comment
ਪ੍ਰਧਾਨ ਮੰਤਰੀ ਮੋਦੀ ਨੇ ਚੈੱਸ ਓਲੰਪੀਆਡ ਦੇ ਜੇਤੂਆਂ ਨਾਲ ਮੁਲਾਕਾਤ ਕੀਤੀ, 97 ਸਾਲਾਂ ਵਿੱਚ ਪਹਿਲੀ ਵਾਰ ਦੋਵਾਂ ਵਰਗਾਂ ਵਿੱਚ ਸੋਨ ਤਗ਼ਮਾ ਜਿੱਤਿਆ
ਆਲ ਇੰਡੀਆ ਚੈੱਸ ਫੈਡਰੇਸ਼ਨ ਨੇ ਦਿੱਲੀ ਵਿਖੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਦੌਰਾਨ ਫੈਡਰੇਸ਼ਨ ਨੇ ਸੋਨ ਜੇਤੂ ਟੀਮ ਦੇ ਸਾਰੇ ਖਿਡਾਰੀਆਂ ਨੂੰ 25-25 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਭਾਰਤ ਨੇ ਚੈੱਸ ਓਲੰਪੀਆਡ ਵਿਚ ਵੱਡੀ ਜਿੱਤ ਦਰਜ਼ ਕੀਤੀ ਹੈ। ਪੀਐਮ ਮੋਦੀ ਨੇ ਸ਼ਤਰੰਜ ਓਲੰਪੀਆਡ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਓਲੰਪੀਆਡ ਦੇ 97 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਓਪਨ ਅਤੇ ਮਹਿਲਾ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ।
ਆਲ ਇੰਡੀਆ ਚੈੱਸ ਫੈਡਰੇਸ਼ਨ ਨੇ ਦਿੱਲੀ ਵਿਖੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਦੌਰਾਨ ਫੈਡਰੇਸ਼ਨ ਨੇ ਸੋਨ ਜੇਤੂ ਟੀਮ ਦੇ ਸਾਰੇ ਖਿਡਾਰੀਆਂ ਨੂੰ 25-25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਭਾਰਤੀ ਮਹਿਲਾ ਟੀਮ ਵਿੱਚ ਡੀ ਹਰਿਕਾ, ਵੈਸ਼ਾਲੀ ਰਮੇਸ਼ਬਾਬੂ, ਦਿਵਿਆ ਦੇਸ਼ਮੁਖ, ਤਾਨੀਆ ਸਚਦੇਵਾ ਅਤੇ ਵੰਤਿਕਾ ਅਗਰਵਾਲ ਸ਼ਾਮਲ ਸਨ। ਜਦਕਿ ਪੁਰਸ਼ਾਂ ਦੀ ਟੀਮ ਤੋਂ ਡੀ.ਗੁਕੇਸ਼, ਆਰ. ਪ੍ਰਗਨਾਨੰਦ, ਅਰਜੁਨ ਇਰੀਗੇਸੀ, ਵਿਦਿਤ ਗੁਜਰਾਤੀ ਅਤੇ ਹਰਿਕ੍ਰਿਸ਼ਨ ਪੰਤਾਲਾ ਪੀਐਮ ਮੋਦੀ ਨੂੰ ਮਿਲਣ ਪਹੁੰਚੇ।
ਪਹਿਲਾ ਅਧਿਕਾਰਤ ਸ਼ਤਰੰਜ ਓਲੰਪੀਆਡ 1927 ਵਿੱਚ ਆਯੋਜਿਤ ਕੀਤਾ ਗਿਆ ਸੀ। ਪਹਿਲਾ ਸ਼ਤਰੰਜ ਓਲੰਪੀਆਡ 1924 ਵਿੱਚ ਆਯੋਜਿਤ ਕੀਤਾ ਗਿਆ ਸੀ, ਹਾਲਾਂਕਿ ਇਹ ਇੱਕ ਅਣਅਧਿਕਾਰਤ ਈਵੈਂਟ ਸੀ। ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ (FIDE) ਨੇ ਫਿਰ 1927 ਤੋਂ ਅਧਿਕਾਰਤ ਸ਼ਤਰੰਜ ਓਲੰਪੀਆਡ ਦਾ ਆਯੋਜਨ ਕਰਨਾ ਸ਼ੁਰੂ ਕੀਤਾ। ਓਲੰਪੀਆਡ 1950 ਤੱਕ ਹਰ ਸਾਲ ਹੁੰਦਾ ਸੀ, ਇਹ ਵਿਸ਼ਵ ਯੁੱਧ ਦੌਰਾਨ ਆਯੋਜਿਤ ਨਹੀਂ ਕੀਤਾ ਗਿਆ ਸੀ। ਪਰ 1950 ਤੋਂ ਇਹ ਹਰ 2 ਸਾਲਾਂ ਵਿੱਚ ਇੱਕ ਵਾਰ ਆਯੋਜਿਤ ਕੀਤਾ ਜਾਣ ਲੱਗਾ। 45ਵਾਂ ਸ਼ਤਰੰਜ ਓਲੰਪੀਆਡ ਬੁਡਾਪੇਸਟ, ਹੰਗਰੀ ਵਿੱਚ ਆਯੋਜਿਤ ਕੀਤਾ ਗਿਆ ਸੀ।