ਪੰਜਾਬ : ਗਠਜੋੜ ਤੋਂ ਇਕ ਦਿਨ ਬਾਅਦ ਖਟਾਸ ਦਿਖੀ, ਦਿੱਲੀ ਤੇ ਹਰਿਆਣਾ ‘ਚ ‘ਆਪ’ ਦਾ ਪ੍ਰਚਾਰ ਨਹੀਂ ਕਰਾਂਗਾ : ਪ੍ਰਤਾਪ ਬਾਜਵਾ

ਪੰਜਾਬ : ਗਠਜੋੜ ਤੋਂ ਇਕ ਦਿਨ ਬਾਅਦ ਖਟਾਸ ਦਿਖੀ, ਦਿੱਲੀ ਤੇ ਹਰਿਆਣਾ ‘ਚ ‘ਆਪ’ ਦਾ ਪ੍ਰਚਾਰ ਨਹੀਂ ਕਰਾਂਗਾ : ਪ੍ਰਤਾਪ ਬਾਜਵਾ

ਹਰਿਆਣਾ ਸਮੇਤ ਪੰਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ I.N.D.I.A ਗਠਜੋੜ ਦੇ ਤਹਿਤ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਸੀਟਾਂ ਦੀ ਵੰਡ ਤਹਿਤ ‘ਆਪ’ ਨੇ ਚੰਡੀਗੜ੍ਹ ਸੀਟ ਕਾਂਗਰਸ ਲਈ ਛੱਡ ਦਿੱਤੀ ਹੈ।

ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਪਟਿਆਲਾ ‘ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਭਾਵੇਂ ਕੁਝ ਰਾਜਾਂ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ‘ਆਪ’ ਨਾਲ ਗਠਜੋੜ ਕੀਤਾ ਹੈ, ਪਰ ਉਹ ਹਰਿਆਣਾ ਜਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਪ੍ਰਚਾਰ ਨਹੀਂ ਕਰੇਗਾ। ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਸ਼ੁਰੂ ਤੋਂ ਹੀ ‘ਆਪ’ ਨਾਲ ਗਠਜੋੜ ਦੇ ਖਿਲਾਫ ਸਨ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਇਹ ਵੱਡੀ ਬਦਕਿਸਮਤੀ ਹੈ, ਕਿ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਅੱਜ ਸੰਕਟ ਦੀ ਘੜੀ ਵਿੱਚ ਕਿਸਾਨਾਂ ਦੇ ਨਾਲ ਖੜ੍ਹਨ ਦੀ ਬਜਾਏ ਆਪਣੀ ਪਤਨੀ ਨੂੰ ਭਾਜਪਾ ਤੋਂ ਲੋਕ ਸਭਾ ਟਿਕਟ ਦਿਵਾਉਣ ‘ਚ ਲਗੇ ਹੋਏ ਹਨ । ਨੌਜਵਾਨ ਜ਼ਖ਼ਮੀ ਹਾਲਤ ਵਿੱਚ ਹਸਪਤਾਲਾਂ ਵਿੱਚ ਪਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ ਹੈ।

ਦੱਸ ਦੇਈਏ ਕਿ ਹਰਿਆਣਾ ਸਮੇਤ ਪੰਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ I.N.D.I.A ਗਠਜੋੜ ਦੇ ਤਹਿਤ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਸੀਟਾਂ ਦੀ ਵੰਡ ਤਹਿਤ ‘ਆਪ’ ਨੇ ਚੰਡੀਗੜ੍ਹ ਸੀਟ ਕਾਂਗਰਸ ਲਈ ਛੱਡ ਦਿੱਤੀ ਹੈ। ਹਰਿਆਣਾ ‘ਚ ਕਾਂਗਰਸ ਨੌਂ ਸੀਟਾਂ ‘ਤੇ ਅਤੇ ‘ਆਪ’ ਇਕ ਸੀਟ ‘ਤੇ ਚੋਣ ਲੜੇਗੀ।

ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਵੱਖਰੇ ਤੌਰ ‘ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਹਰਿਆਣਾ ‘ਚ ਆਮ ਆਦਮੀ ਪਾਰਟੀ ਨੇ ਕੁਰੂਕਸ਼ੇਤਰ ਦੇ ਨਾਲ-ਨਾਲ ਅੰਬਾਲਾ ਅਤੇ ਸਿਰਸਾ ਦੀਆਂ ਸੀਟਾਂ ‘ਤੇ ਦਾਅਵਾ ਕੀਤਾ ਸੀ। ਇਸ ਪਿੱਛੇ ਤਰਕ ਇਹ ਸੀ ਕਿ ਇਹ ਤਿੰਨੋਂ ਸੀਟਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਨਾਲ ਸਬੰਧਤ ਹਨ। ਪੰਜਾਬ ਵਿੱਚ ਸੱਤਾ ਵਿੱਚ ਹੋਣ ਕਾਰਨ ਪਾਰਟੀ ਨੂੰ ਇੱਥੇ ਫਾਇਦਾ ਮਿਲ ਸਕਦਾ ਹੈ। ਇਸਦੇ ਨਾਲ ਹੀ ਕਾਂਗਰਸ ਨੇ ‘ਆਪ’ ਨੂੰ ਗੁਰੂਗ੍ਰਾਮ ਜਾਂ ਫਰੀਦਾਬਾਦ ਦੀ ਸੀਟ ਦੀ ਪੇਸ਼ਕਸ਼ ਕੀਤੀ ਸੀ। ਸੂਤਰਾਂ ਮੁਤਾਬਕ ਕਾਂਗਰਸ ਨੇ ਆਪਣਾ ਗੜ੍ਹ ਕੁਰੂਕਸ਼ੇਤਰ ਸੀਟ ਛੱਡਣ ਦੇ ਬਦਲੇ ਚੰਡੀਗੜ੍ਹ ਸੀਟ ਆਪਣੇ ਹਿੱਸੇ ਵਿੱਚ ਰੱਖਣ ਦੀ ਸ਼ਰਤ ਰੱਖੀ ਸੀ।