ਗੁਰੂ ਰੰਧਾਵਾ ‘ਕੁਛ ਖੱਟਾ ਹੋ ਜਾਏ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨਗੇ, ਸਾਈ ਮਾਂਜਰੇਕਰ ਨਾਲ ਰੋਮਾਂਸ ਕਰਦੇ ਆਉਣਗੇ ਨਜ਼ਰ

ਗੁਰੂ ਰੰਧਾਵਾ ‘ਕੁਛ ਖੱਟਾ ਹੋ ਜਾਏ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨਗੇ, ਸਾਈ ਮਾਂਜਰੇਕਰ ਨਾਲ ਰੋਮਾਂਸ ਕਰਦੇ ਆਉਣਗੇ ਨਜ਼ਰ

ਗੁਰੂ ਰੰਧਾਵਾ ਇਸ ਤੋਂ ਪਹਿਲਾਂ ‘ਹਿੰਦੀ ਮੀਡੀਅਮ’, ‘ਬਲੈਕਮੇਲ’ ਅਤੇ ‘ਟਾਈਮ ਟੂ ਡਾਂਸ’ ਵਰਗੀਆਂ ਫਿਲਮਾਂ ਦੇ ਗੀਤਾਂ ‘ਚ ਵੀ ਵਿਸ਼ੇਸ਼ ਭੂਮਿਕਾਵਾਂ ਨਿਭਾਅ ਚੁੱਕੇ ਹਨ।

ਪੰਜਾਬੀ ਗੀਤ ਹੁਣ ਬਾਲੀਵੁੱਡ ਫ਼ਿਲਮਾਂ ਦੇ ਹਿੱਟ ਹੋਣ ਦੀ ਗਾਰੰਟੀ ਬਣ ਚੁਕੇ ਹਨ। ਗਾਇਕ ਗੁਰੂ ਰੰਧਾਵਾ ਹੁਣ ਫਿਲਮ ‘ਕੁਛ ਖੱਟਾ ਹੋ ਜਾਏ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਨਿਰਮਾਤਾਵਾਂ ਨੇ ਮੰਗਲਵਾਰ ਨੂੰ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ। ਸਾਈ ਐਮ ਮਾਂਜਰੇਕਰ ਇਸ ਰੋਮਾਂਟਿਕ-ਕਾਮੇਡੀ ਫਿਲਮ ਵਿੱਚ ਗੁਰੂ ਦੇ ਨਾਲ ਨਜ਼ਰ ਆਵੇਗੀ।

ਇਹ ਫਿਲਮ 16 ਫਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਪਰਿਵਾਰਕ ਮਨੋਰੰਜਨ ਵਾਲੀ ਫਿਲਮ ਦੀ ਕਹਾਣੀ ਆਗਰਾ ‘ਚ ਸੈੱਟ ਹੈ। ਫਿਲਮ ਦੇ ਟੀਜ਼ਰ ਵਿੱਚ ਦਿਖਾਇਆ ਗਿਆ ਹੈ ਕਿ ਆਗਰਾ ਦੇ ਰਹਿਣ ਵਾਲੇ ਗੁਰੂ ਅਤੇ ਸਾਈਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ, ਪਰ ਉਨ੍ਹਾਂ ਦੀ ਪ੍ਰੇਮ ਕਹਾਣੀ ਵਿੱਚ ਇੱਕ ਮੋੜ ਹੈ।

ਟੀਜ਼ਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਦੀ ਕਹਾਣੀ ‘ਚ ਪ੍ਰੈਗਨੈਂਸੀ ਦਾ ਐਂਗਲ ਹੋਵੇਗਾ। ਫਿਲਮ ‘ਚ ਗੁਰੂ ਅਤੇ ਸਾਈਂ ਤੋਂ ਇਲਾਵਾ ਅਨੁਪਮ ਖੇਰ ਅਤੇ ਇਲਾ ਅਰੁਣ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਸਾਈਂ ਦੀ ਇਹ ਤੀਜੀ ਹਿੰਦੀ ਫਿਲਮ ਹੋਵੇਗੀ। ਉਹ ਇਸ ਤੋਂ ਪਹਿਲਾਂ ‘ਦਬੰਗ 3’ ਅਤੇ ‘ਮੇਜਰ’ ‘ਚ ਨਜ਼ਰ ਆ ਚੁੱਕੀ ਹੈ। ਗੁਰੂ ਇਸ ਤੋਂ ਪਹਿਲਾਂ ‘ਹਿੰਦੀ ਮੀਡੀਅਮ’, ‘ਬਲੈਕਮੇਲ’ ਅਤੇ ‘ਟਾਈਮ ਟੂ ਡਾਂਸ’ ਵਰਗੀਆਂ ਫਿਲਮਾਂ ਦੇ ਗੀਤਾਂ ‘ਚ ਵੀ ਵਿਸ਼ੇਸ਼ ਭੂਮਿਕਾਵਾਂ ਦੇ ਚੁੱਕੇ ਹਨ।

ਇਸ ਫਿਲਮ ਨੂੰ ਅਮਿਤ ਅਤੇ ਲਵੀਨਾ ਭਾਟੀਆ ਨੇ ਪ੍ਰੋਡਿਊਸ ਕੀਤਾ ਹੈ। ਜਦੋਂ ਕਿ ਇਸ ਦੇ ਨਿਰਦੇਸ਼ਕ ਜੀ. ਅਸ਼ੋਕ ਹੈ। ਅਸ਼ੋਕ ਇਸ ਤੋਂ ਪਹਿਲਾਂ ਸਾਊਥ ‘ਚ ਅਨੁਸ਼ਕਾ ਸ਼ੈੱਟੀ ਸਟਾਰਰ ਸੁਪਰਹਿੱਟ ਫਿਲਮ ‘ਭਾਗਮਤੀ’ ਬਣਾ ਚੁੱਕੇ ਹਨ। ਬਾਲੀਵੁੱਡ ਵਿੱਚ, ਉਸਨੇ ਭੂਮੀ ਪੇਡਨੇਕਰ ਦੇ ਨਾਲ ‘ਦੁਰਗਾਮਤੀ’ ਨਾਮ ਨਾਲ ਇਸ ਨੂੰ ਰੀਮੇਕ ਕੀਤਾ ਸੀ।