- ਅੰਤਰਰਾਸ਼ਟਰੀ
- No Comment
ਪੁਤਿਨ ਨੇ ਕਿਹਾ ਮੈਂ ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਬਣਦੇ ਦੇਖਣਾ ਚਾਹੁੰਦਾ ਹਾਂ, ਉਹ ਸਾਡੇ ਦੇਸ਼ ਨਾਲ ਦੋਸਤੀ ਕਰੇਗੀ
ਕਮਲਾ ਹੈਰਿਸ ਬਾਰੇ ਗੱਲ ਕਰਦਿਆਂ ਪੁਤਿਨ ਨੇ ਅੱਗੇ ਕਿਹਾ ਕਿ ਉਹ ਬਹੁਤ ਖੁੱਲ੍ਹ ਕੇ ਹੱਸਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ। ਜੇਕਰ ਉਹ ਸਭ ਕੁਝ ਠੀਕ ਕਰ ਰਹੀ ਹੈ ਤਾਂ ਉਹ ਟਰੰਪ ਵਾਂਗ ਰੂਸ ‘ਤੇ ਪਾਬੰਦੀਆਂ ਨਹੀਂ ਲਗਾਏਗੀ।
ਅਮਰੀਕੀ ਰਾਸ਼ਟਰਪਤੀ ਚੋਣਾਂ ਹੋਣ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਪੂਰੀ ਦੁਨੀਆਂ ਦੀ ਨਜ਼ਰ ਇੰਨ੍ਹਾਂ ਚੋਣਾਂ ‘ਤੇ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਪੁਤਿਨ ਨੇ ਕਿਹਾ ਕਿ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਹੁੰਦਿਆਂ ਰੂਸ ‘ਤੇ ਜ਼ਿਆਦਾ ਪਾਬੰਦੀਆਂ ਲਗਾਈਆਂ ਸਨ। ਉਸ ਤੋਂ ਪਹਿਲਾਂ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੇ ਰੂਸ ‘ਤੇ ਇੰਨੀਆਂ ਪਾਬੰਦੀਆਂ ਨਹੀਂ ਲਗਾਈਆਂ ਸਨ।
ਰੂਸ ਦੇ ਵਲਾਦੀਵੋਸਤੋਕ ਸ਼ਹਿਰ ‘ਚ ਆਯੋਜਿਤ ਈਸਟਰਨ ਇਕਨਾਮਿਕ ਫੋਰਮ (ਈਈਜ਼ੈੱਡ) ‘ਚ ਪੁਤਿਨ ਤੋਂ ਪੁੱਛਿਆ ਗਿਆ ਕਿ ਅਗਲੇ ਅਮਰੀਕੀ ਰਾਸ਼ਟਰਪਤੀ ਦੇ ਤੌਰ ‘ਤੇ ਉਹ ਕਿਸ ਨੂੰ ਤਰਜੀਹ ਦਿੰਦੇ ਹਨ? ਇਸ ਸਵਾਲ ਦੇ ਜਵਾਬ ‘ਚ ਪੁਤਿਨ ਨੇ ਕਿਹਾ, ”ਜੇਕਰ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਹੁੰਦਾ ਤਾਂ ਮੈਂ ਰਾਸ਼ਟਰਪਤੀ ਬਿਡੇਨ ਦਾ ਨਾਂ ਲਿਆ ਹੁੰਦਾ। ਪਰ ਹੁਣ ਉਹ ਦੌੜ ਤੋਂ ਹਟ ਗਿਆ ਹੈ, ਬਿਡੇਨ ਨੇ ਕਮਲਾ ਹੈਰਿਸ ਦੇ ਨਾਂ ਦਾ ਸਮਰਥਨ ਕੀਤਾ ਹੈ, ਇਸ ਲਈ ਮੈਂ ਵੀ ਅਜਿਹਾ ਹੀ ਕਰਾਂਗਾ।
ਕਮਲਾ ਹੈਰਿਸ ਬਾਰੇ ਗੱਲ ਕਰਦਿਆਂ ਪੁਤਿਨ ਨੇ ਅੱਗੇ ਕਿਹਾ ਕਿ ਉਹ ਬਹੁਤ ਖੁੱਲ੍ਹ ਕੇ ਹੱਸਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ। ਜੇਕਰ ਉਹ ਸਭ ਕੁਝ ਠੀਕ ਕਰ ਰਹੀ ਹੈ ਤਾਂ ਉਹ ਟਰੰਪ ਵਾਂਗ ਰੂਸ ‘ਤੇ ਪਾਬੰਦੀਆਂ ਨਹੀਂ ਲਗਾਏਗੀ, ਹਾਲਾਂਕਿ, ਪੁਤਿਨ ਨੇ ਕਿਹਾ ਕਿ ਆਖਿਰਕਾਰ ਇਹ ਅਮਰੀਕੀ ਨਾਗਰਿਕਾਂ ਦਾ ਕੰਮ ਹੈ ਕਿ ਉਹ ਚੁਣਨ ਕਿ ਕੌਣ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੀਦਾ ਹੈ। ਪੁਤਿਨ ਨੇ ਕਿਹਾ ਕਿ ਉਹ ਅਮਰੀਕੀ ਲੋਕਾਂ ਦੀ ਚੋਣ ਦਾ ਸਨਮਾਨ ਕਰਨਗੇ।
ਅਮਰੀਕਾ ‘ਚ ਇਸ ਸਾਲ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ, ਜਿਸ ਲਈ 5 ਨਵੰਬਰ ਨੂੰ ਵੋਟਿੰਗ ਹੋਣੀ ਹੈ। ਵੋਟਿੰਗ ਦੇ ਨਤੀਜੇ 6 ਜਨਵਰੀ 2025 ਨੂੰ ਆਉਣਗੇ। ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚਾਲੇ ਸਿੱਧਾ ਮੁਕਾਬਲਾ ਹੈ। ਕਮਲਾ ਹੈਰਿਸ ਮੌਜੂਦਾ ਰਾਸ਼ਟਰਪਤੀ ਬਿਡੇਨ ਦੀ ਸਰਕਾਰ ਵਿੱਚ ਉਪ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਅ ਰਹੀ ਹੈ।