- ਰਾਸ਼ਟਰੀ
- No Comment
ਤੇਲੰਗਾਨਾ ‘ਚੋਂ 100 ਦਿਨਾਂ ‘ਚ ਹਟਾਈ ਜਾਵੇਗੀ BRS ਸਰਕਾਰ, ਔਰਤਾਂ ਨੂੰ ਹਰ ਮਹੀਨੇ ਦੇਵਾਂਗੇ 2500 ਰੁਪਏ : ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਸਾਡੀ ਸਰਕਾਰ ਬਣੀ ਤਾਂ ਹਰ ਔਰਤ ਨੂੰ ਮਹਾਲਕਸ਼ਮੀ ਸਕੀਮ ਤਹਿਤ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। ਗੈਸ ਸਿਲੰਡਰ 500 ਰੁਪਏ ਵਿੱਚ ਮਿਲੇਗਾ।
ਤੇਲੰਗਾਨਾ ਚ ਹੋਣ ਵਾਲਿਆਂ ਵਿਧਾਨਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਆਪਣੀ ਕਮਰ ਕੱਸ ਲਈ ਹੈ। ਰਾਹੁਲ ਗਾਂਧੀ ਨੇ 17 ਸਤੰਬਰ ਨੂੰ ਹੈਦਰਾਬਾਦ ਦੇ ਰੰਗਾਰੇਡੀ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਨੇ ਕਿਹਾ- 100 ਦਿਨਾਂ ਦੇ ਅੰਦਰ ਬੀਆਰਐੱਸ ਸਰਕਾਰ ਇੱਥੋਂ ਚਲੇ ਜਾਵੇਗੀ। ਇਸ ਨੂੰ ਕੋਈ ਨਹੀਂ ਰੋਕ ਸਕਦਾ। ਭਾਜਪਾ ਚਾਹੇ ਜਾਂ ਓਵੈਸੀ ਦੀ ਪਾਰਟੀ ਚਾਹੇ, ਇਸਨੂੰ ਬਦਲ ਨਹੀਂ ਸਕਦੇ। ਰਾਹੁਲ ਨੇ ਤੇਲੰਗਾਨਾ ਦੇ ਲੋਕਾਂ ਨੂੰ 6 ਗਾਰੰਟੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਸਾਡੀ ਸਰਕਾਰ ਬਣੀ ਤਾਂ ਹਰ ਔਰਤ ਨੂੰ ਮਹਾਲਕਸ਼ਮੀ ਸਕੀਮ ਤਹਿਤ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। ਗੈਸ ਸਿਲੰਡਰ 500 ਰੁਪਏ ਵਿੱਚ ਮਿਲੇਗਾ। ਇਸ ਤੋਂ ਇਲਾਵਾ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਪ੍ਰਬੰਧ ਕੀਤਾ ਜਾਵੇਗਾ। ਸੂਬੇ ਦੇ ਹਰੇਕ ਨਾਗਰਿਕ ਨੂੰ 200 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਏਗਾ।

ਰਾਜਨੀਤੀ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਕਿਸ ਨਾਲ ਲੜ ਰਹੇ ਹਾਂ। ਤੇਲੰਗਾਨਾ ‘ਚ ਕਾਂਗਰਸ ਪਾਰਟੀ ਸਿਰਫ BRS ਨਾਲ ਨਹੀਂ ਲੜ ਰਹੀ ਹੈ, ਸਗੋਂ ਅਸੀਂ BRS, BJP, MIMIM ਨਾਲ ਲੜ ਰਹੇ ਹਾਂ। ਇਹ ਪਾਰਟੀਆਂ ਆਪਣੇ ਆਪ ਨੂੰ ਅਲੱਗ-ਅਲੱਗ ਕਹਾਉਂਦੀਆਂ ਹਨ, ਪਰ ਅਸਲ ਵਿੱਚ ਇੱਕ ਹਨ। ਜਦੋਂ ਵੀ ਭਾਜਪਾ ਨੂੰ ਲੋੜ ਪਈ, ਬੀਆਰਐਸ ਨੇ ਇਸ ਦਾ ਸਮਰਥਨ ਕੀਤਾ ਹੈ। ਕਿਸਾਨਾਂ ਦੇ ਬਿੱਲਾਂ ਦਾ ਮੁੱਦਾ ਹੋਵੇ ਜਾਂ ਜੀ.ਐੱਸ.ਟੀ। ਸੋਨੀਆ ਗਾਂਧੀ ਜੋ ਵੀ ਕਹਿੰਦੀ ਹੈ, ਉਸ ਨੂੰ ਪੂਰਾ ਕਰਦੀ ਹੈ। 2004 ਵਿੱਚ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਅਸੀਂ ਤੇਲੰਗਾਨਾ ਬਾਰੇ ਸੋਚਾਂਗੇ ਅਤੇ ਉਨ੍ਹਾਂ ਨੇ ਜੋ ਕਿਹਾ ਉਹ ਕੀਤਾ।

ਤੁਹਾਡਾ ਸੁਪਨਾ, ਤੇਲੰਗਾਨਾ ਰਾਜ ਦਾ ਸੁਪਨਾ ਸੋਨੀਆ ਜੀ ਨੇ ਪੂਰਾ ਕੀਤਾ। ਅਸੀਂ ਬੀਆਰਐਸ ਨੂੰ ਭਾਜਪਾ ਰਿਸ਼ਤੇਦਾਰ ਕਮੇਟੀ ਕਹਿੰਦੇ ਹਾਂ। ਮੁੱਖ ਮੰਤਰੀ ਦੇ ਪਰਿਵਾਰ ਨੂੰ ਪੂਰਾ ਲਾਭ ਮਿਲਦਾ ਹੈ। ਅਸੀਂ ਕੇਸੀਆਰ ਦੇ ਪਰਿਵਾਰ ਦੇ ਭਲੇ ਲਈ ਤੇਲੰਗਾਨਾ ਨੂੰ ਰਾਜ ਦਾ ਦਰਜਾ ਨਹੀਂ ਦਿੱਤਾ, ਸਗੋਂ ਗਰੀਬਾਂ ਅਤੇ ਮਜ਼ਦੂਰਾਂ ਲਈ ਦਿੱਤਾ। ਸੋਨੀਆ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਬਣਨ ‘ਤੇ ਸੂਬੇ ਦੇ ਲੋਕਾਂ ਨੂੰ ਇਹੋ ਗਾਰੰਟੀ ਦੇਣ ਦਾ ਵਾਅਦਾ ਵੀ ਕੀਤਾ। ਇਸ ਤੋਂ ਇਲਾਵਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਜਨ ਸਭਾ ਨੂੰ ਸੰਬੋਧਨ ਕੀਤਾ। ਅਸ਼ੋਕ ਗਹਿਲੋਤ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਹੀ ਸੀ ਜਿਸ ਨੇ ਤੇਲੰਗਾਨਾ ਨੂੰ ਵੱਖਰੇ ਰਾਜ ਦਾ ਦਰਜਾ ਦਿੱਤਾ ਸੀ। ਇਸ ਦੇ ਨਾਲ ਹੀ ਮਲਿਕਾਰਜੁਨ ਖੜਗੇ ਨੇ ਪੀਐਮ ਮੋਦੀ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਵੋਟਾਂ ਲੈਣ ਲਈ ਝੂਠ ਬੋਲਦੇ ਹਨ। ਚੋਣਾਂ ਤੋਂ ਪਹਿਲਾਂ PM ਮੋਦੀ ਨੇ ਸਾਰਿਆਂ ਦੇ ਖਾਤੇ ‘ਚ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਕੀ ਤੁਹਾਡੇ ਖਾਤੇ ‘ਚ ਪੈਸੇ ਆਏ?