ਲੁਧਿਆਣਾ ‘ਚ ਰੋਡ ਸ਼ੋਅ ਦੌਰਾਨ ਰਾਜਾ ਵੜਿੰਗ ਨੇ ਕਿਹਾ- ਬਿੱਟੂ ਨੂੰ ਹਰਾ ਕੇ ਹੀ ਦਮ ਲਵਾਂਗਾ

ਲੁਧਿਆਣਾ ‘ਚ ਰੋਡ ਸ਼ੋਅ ਦੌਰਾਨ ਰਾਜਾ ਵੜਿੰਗ ਨੇ ਕਿਹਾ- ਬਿੱਟੂ ਨੂੰ ਹਰਾ ਕੇ ਹੀ ਦਮ ਲਵਾਂਗਾ

ਬਿੱਟੂ ‘ਤੇ ਚੁਟਕੀ ਲੈਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ‘ਚ ਵਫ਼ਾਦਾਰੀ ਅਤੇ ਧੋਖੇ ਦੀ ਲੜਾਈ ਹੈ। ਰਾਜਾ ਵੜਿੰਗ ਵਫ਼ਾਦਾਰੀ ਦਾ ਨਾਮ ਹੈ।

ਲੁਧਿਆਣਾ ਦੀ ਲੋਕਸਭਾ ਚੋਣ ਬਹੁਤ ਜ਼ਿਆਦਾ ਰੋਮਾਂਚਕ ਬਣ ਗਈ ਹੈ। ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਪੂਰੇ ਜੋਸ਼ ਨਾਲ ਲੁਧਿਆਣਾ ਵਿੱਚ ਦਾਖਲ ਹੋਏ। ਸ਼ਹਿਰ ਵਿੱਚ ਪੈਰ ਧਰਦਿਆਂ ਹੀ ਰਾੜਾ ਵੜਿੰਗ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨਾਮ ਲਏ ਬਿਨਾਂ ਕਿਹਾ ਕਿ ਇਹ ਵਫ਼ਾਦਾਰੀ ਅਤੇ ਵਿਸ਼ਵਾਸਘਾਤ ਦੀ ਲੜਾਈ ਹੈ।

ਲੁਧਿਆਣਾ ਦੇ ਲੋਕ ਭਰੋਸੇ ‘ਤੇ ਹੀ ਆਪਣੀ ਮਨਜ਼ੂਰੀ ਦੀ ਮੋਹਰ ਲਗਾਉਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਦਾ ਕਿਰਦਾਰ ਕੀ ਹੋਣਾ ਚਾਹੀਦਾ ਹੈ। ਰਾਜਾ ਨੇ ਬਿੱਟੂ ਦੀ ਤੁਲਨਾ ਅਜ਼ਾਦੀ ਸਮੇਂ ਦੇ ਗੱਦਾਰ ਵਜੋਂ ਵੀ ਕਰਦਿਆਂ ਕਿਹਾ ਕਿ ਜੇਕਰ ਉਸ ਸਮੇਂ ਦੇਸ਼ ਧ੍ਰੋਹੀ ਤੇ ਗੱਦਾਰ ਨਾ ਹੁੰਦੇ ਤਾਂ ਭਗਤ ਸਿੰਘ ਵਰਗੇ ਸੂਰਬੀਰਾਂ ਨੂੰ ਸ਼ਹਾਦਤ ਨਾ ਦੇਣੀ ਪੈਂਦੀ।

ਇਸ ਦੌਰਾਨ ਵੜਿੰਗ ਨੇ ਕਿਸੇ ਹੋਰ ਸਿਆਸੀ ਪਾਰਟੀ ਦੇ ਉਮੀਦਵਾਰਾਂ ‘ਤੇ ਚੁਟਕੀ ਨਹੀਂ ਲਈ। ਬਿੱਟੂ ‘ਤੇ ਚੁਟਕੀ ਲੈਂਦਿਆਂ ਵੜਿੰਗ ਨੇ ਕਿਹਾ ਕਿ ਲੁਧਿਆਣਾ ‘ਚ ਵਫ਼ਾਦਾਰੀ ਅਤੇ ਧੋਖੇ ਦੀ ਲੜਾਈ ਹੈ। ਰਾਜਾ ਵਫ਼ਾਦਾਰੀ ਦਾ ਨਾਮ ਹੈ। ਰਾਤ ਦੇ ਤਿੰਨ ਵਜੇ ਰਾਜਾ ਨੂੰ ਫ਼ੋਨ ਕਰੋ ਤਾਂ ਵੀ ਫ਼ੋਨ ਚੁੱਕਿਆ ਜਾਵੇਗਾ, ਪਰ ਲੁਧਿਆਣੇ ਦੇ ਲੋਕ ਤਰਸਦੇ ਸਨ ਕਿ ਬਿੱਟੂ ਫ਼ੋਨ ਚੁੱਕ ਲਵੇ, ਪਰ ਅਜਿਹਾ ਕਦੇ ਨਹੀਂ ਹੋਇਆ। ਹੁਣ ਰਾਜਾ ਵੜਿੰਗ ਆ ਗਿਆ ਹੈ। ਜਿਵੇਂ ਹੀ ਰਾਜਾ ਵੜਿੰਗ ਨੇ ਲੁਧਿਆਣਾ ‘ਚ ਕਦਮ ਰੱਖਿਆ ਤਾਂ ਉਸਨੇ ਕਿਹਾ, ‘ਮੈਂ ਆਪਣੀ ਛੁੱਟੀਆਂ ਕੱਟਣ ਲਈ ਲੁਧਿਆਣਾ ਨਹੀਂ ਜਾ ਰਿਹਾ, ਮੈਂ ਆਈਪੀਐਲ ਖੇਡਣ ਜਾ ਰਿਹਾ ਹਾਂ।’ ਮੈਂ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਲੁਧਿਆਣਾ ਦੀ ਚੋਣ ਲੜੀ ਹੈ।