- ਰਾਸ਼ਟਰੀ
- No Comment
ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਲੋਕਸਭਾ ਚੋਣ, ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਟਿਕਟ
ਰਾਹੁਲ ਵਾਇਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ। ਭਾਜਪਾ ਨੇ ਯੋਗੀ ਸਰਕਾਰ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਰਾਏਬਰੇਲੀ ਤੋਂ ਟਿਕਟ ਦਿੱਤੀ ਹੈ, ਜਦਕਿ ਸਮ੍ਰਿਤੀ ਇਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ।
ਯੂਪੀ ਦੀ ਰਾਏਬਰੇਲੀ ਲੋਕਸਭਾ ਸੀਟ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਸਸਪੈਂਸ ਖਤਮ ਹੋ ਗਿਆ ਹੈ। ਰਾਹੁਲ ਗਾਂਧੀ ਰਾਏਬਰੇਲੀ ਤੋਂ ਲੋਕਸਭਾ ਚੋਣ ਲੜਨਗੇ। ਕਾਂਗਰਸ ਨੇਤਾ ਰਾਹੁਲ ਗਾਂਧੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਪਾਰਟੀ ਨੇ ਸ਼ੁੱਕਰਵਾਰ (3 ਮਈ) ਨੂੰ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਹੈ। ਜਦਕਿ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਟਿਕਟ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਅਮੇਠੀ ਤੋਂ ਮੈਦਾਨ ‘ਚ ਉਤਾਰਿਆ ਜਾਵੇਗਾ। ਰਾਹੁਲ ਵੀ ਵਾਇਨਾਡ ਸੀਟ ਤੋਂ ਚੋਣ ਲੜ ਰਹੇ ਹਨ। ਭਾਜਪਾ ਨੇ ਯੋਗੀ ਸਰਕਾਰ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਰਾਏਬਰੇਲੀ ਤੋਂ ਟਿਕਟ ਦਿੱਤੀ ਹੈ, ਜਦਕਿ ਸਮ੍ਰਿਤੀ ਇਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਨੇ ਰਾਹੁਲ ਨੂੰ ਅਮੇਠੀ ਤੋਂ ਅਤੇ ਪ੍ਰਿਅੰਕਾ ਦੇ ਰਾਏਬਰੇਲੀ ਤੋਂ ਲੜਨ ਦੀ ਗੱਲ ਕੀਤੀ ਸੀ। ਹਾਲਾਂਕਿ ਪ੍ਰਿਅੰਕਾ ਨੇ ਚੋਣ ਲੜਨ ਲਈ ਹਾਮੀ ਨਹੀਂ ਭਰੀ।
ਰਾਏਬਰੇਲੀ-ਅਮੇਠੀ ਸੀਟ ਲਈ ਨਾਮਜ਼ਦਗੀ ਦੀ ਆਖਰੀ ਮਿਤੀ 3 ਮਈ ਹੈ। ਭਾਵ ਰਾਹੁਲ ਗਾਂਧੀ ਵੀ ਅੱਜ ਹੀ ਨਾਮਜ਼ਦਗੀ ਦਾਖ਼ਲ ਕਰਨਗੇ। ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2 ਮਈ ਨੂੰ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਕਾਂਗਰਸ ਦੀ ਮੁਹਿੰਮ ਭਾਰਤ ਜੋੜੋ ਯਾਤਰਾ ਨਾਲ ਸ਼ੁਰੂ ਕੀਤੀ ਸੀ, ਜੋ 4 ਜੂਨ (ਲੋਕ ਸਭਾ ਚੋਣ ਨਤੀਜਿਆਂ) ਤੋਂ ਬਾਅਦ ਕਾਂਗਰਸ ਲਭੋ ਯਾਤਰਾ ਨਾਲ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲੇ ਦੋ ਗੇੜਾਂ ਵਿੱਚ ਕਿਤੇ ਵੀ ਨਹੀਂ ਹੈ, ਜਦਕਿ ਨਰਿੰਦਰ ਮੋਦੀ ਨੇ ਸੈਂਕੜਾ ਲਗਾ ਕੇ 400 ਦੀ ਦੌੜ ਵਿੱਚ ਲੀਡ ਲੈ ਲਈ ਹੈ। ਦੂਰਬੀਨ ਰਾਹੀਂ ਵੀ ਕਾਂਗਰਸ ਪਾਰਟੀ ਨਜ਼ਰ ਨਹੀਂ ਆ ਰਹੀ।