I.N.D.I.A ਗਠਜੋੜ ਤੋਂ ਡਰੀ ਭਾਜਪਾ, ਕੈਪਟਨ ਅਮਰਿੰਦਰ ਸਿੰਘ ਲਈ ਹੁਣ ਕਾਂਗਰਸ ਦੇ ਦਰਵਾਜ਼ੇ ਬੰਦ : ਰਾਜਾ ਵੜਿੰਗ

I.N.D.I.A ਗਠਜੋੜ ਤੋਂ ਡਰੀ ਭਾਜਪਾ, ਕੈਪਟਨ ਅਮਰਿੰਦਰ ਸਿੰਘ ਲਈ ਹੁਣ ਕਾਂਗਰਸ ਦੇ ਦਰਵਾਜ਼ੇ ਬੰਦ : ਰਾਜਾ ਵੜਿੰਗ

ਰਾਜਾ ਵੜਿੰਗ ਨੇ ਕਿਹਾ ਕਿ ”ਚਰਚਾ ਪੰਜਾਬ ਦੀ” ਮੁਹਿੰਮ ਉਹਨਾਂ ਲੋਕਾਂ ਲਈ ਇੱਕ ਪਲੇਟਫਾਰਮ ਹੈ, ਜੋ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨੂੰ ਬਚਾਉਣ ਲਈ ਚਿੰਤਤ ਹਨ।


ਰਾਜਾ ਵੜਿੰਗ ਨੇ ਪਿੱਛਲੇ ਦਿਨੀ ਕਿਹਾ ਸੀ ਕਿ ਕਾਂਗਰਸ ਹਾਈਕਮਾਂਡ ਨੇ ਕਾਂਗਰਸ ਵਰਕਰਾਂ ਨੂੰ ਲੋਕਸਭਾ 2024 ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ ਸੀ। ਰਾਜਾ ਵੜਿੰਗ ਨੇ ‘ਚਰਚਾ ਪੰਜਾਬ ਦੀ’ ਪ੍ਰੋਗਰਾਮ ਦੀ ਸ਼ੁਰੂਆਤ ਵੀਰਵਾਰ ਨੂੰ ਰਾਜਪੁਰਾ ਤੋਂ ਕੀਤੀ। ਇਸ ਪ੍ਰੋਗਰਾਮ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਰਕਤ ਕੀਤੀ।

ਉਨ੍ਹਾਂ ਕਿਹਾ ਕਿ ਭਾਜਪਾ I.N.D.I.A ਗਠਜੋੜ ਤੋਂ ਡਰਦੀ ਹੈ, ਇਸ ਲਈ ਨਾਂ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ I.N.D.I.A ਵੀ ਸਾਡਾ ਹੈ ਅਤੇ ਭਾਰਤ ਵੀ ਸਾਡਾ ਹੈ। ਰਾਹੁਲ ਗਾਂਧੀ ਪਹਿਲਾਂ ਹੀ ‘ਭਾਰਤ ਜੋੜੋ ਯਾਤਰਾ’ ਕਰ ਚੁੱਕੇ ਹਨ ਅਤੇ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕਰ ਰਹੇ ਹਨ। ਪਤਾ ਨਹੀਂ ਕਿਉਂ I.N.D.I.A ਗਠਜੋੜ ਤੋਂ ਬਾਅਦ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਨਫ਼ਰਤ ਕਰਨ ਲੱਗ ਪਏ ਹਨ।

ਭਾਰਤੀ ਜਨਤਾ ਪਾਰਟੀ ਸਿੱਧੀ ਗੱਲ ਨਹੀਂ ਕਰ ਰਹੀ, ਪਰ ਭਾਰਤੀ ਕ੍ਰਿਕਟਰਾਂ ਅਤੇ ਅਦਾਕਾਰਾਂ ਸਮੇਤ ਹੋਰ ਲੋਕਾਂ ਦਾ ਇਸਤੇਮਾਲ ਕਰ ਰਹੀ ਹੈ। ਉਸ ਨੇ ਅੱਜ ਤੋਂ ਪਹਿਲਾਂ ਕਿਉਂ ਨਹੀਂ ਕਿਹਾ ਕਿ INDIA ਟੀਮ ਦਾ ਨਾਂ ਭਾਰਤ ਹੋਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਲੱਗ ਗਿਆ ਹੈ ਕਿ ਹੁਣ ਦੇਸ਼ ਦੀ ਜਨਤਾ ਉਨ੍ਹਾਂ ਦੀ ਗੱਲ ਨਹੀਂ ਸੁਣੇਗੀ।

ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਦੇ ਮੁੱਦੇ ‘ਤੇ ਵੜਿੰਗ ਨੇ ਕਿਹਾ ਕਿ ਕੈਪਟਨ ਸਾਹਬ ਹੁਣ ਕਿਸੇ ਨੂੰ ਵੀ ਮਿਲ ਸਕਦੇ ਹਨ, ਪਰ ਕਾਂਗਰਸ ‘ਚ ਉਨ੍ਹਾਂ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹਨ। ਇਸ ਮੌਕੇ ਯੂਥ ਕਾਂਗਰਸੀ ਆਗੂ ਮਿਲਤੀ ਕੰਬੋਜ, ਬਲਦੇਵ ਸਿੰਘ ਗੱਦੋਮਾਜਰਾ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਕੌਂਸਲਰ ਜਗਨੰਦਨ ਗੁਪਤਾ, ਕੌਂਸਲਰ ਪਵਨ ਪਿੰਕਾ ਤੋਂ ਇਲਾਵਾ ਵਰੁਣ ਮੁਡੇਜਾ, ਧੀਰਜ ਕਾਲੜਾ ਸਮੇਤ ਹੋਰ ਕੌਂਸਲਰ ਅਤੇ ਅਤੇ ਸਥਾਨਕ ਲੋਕ ਵੀ ਮੌਜੂਦ ਸਨ।

ਰਾਜਾ ਵੜਿੰਗ ਨੇ ਕਿਹਾ ਕਿ ”ਚਰਚਾ ਪੰਜਾਬ ਦੀ” ਮੁਹਿੰਮ ਉਹਨਾਂ ਲੋਕਾਂ ਲਈ ਇੱਕ ਪਲੇਟਫਾਰਮ ਹੈ, ਜੋ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨੂੰ ਬਚਾਉਣ ਲਈ ਚਿੰਤਤ ਹਨ। ਵੜਿੰਗ ਨੇ ਕਿਹਾ ਕਿ ਅਸੀਂ ਪਾਰਟੀ ਵਰਕਰਾਂ ਨਾਲ ਜੁੜਨਾ ਚਾਹੁੰਦੇ ਸੀ ਅਤੇ ਚਾਹੁੰਦੇ ਸੀ ਕਿ ਉਹ ਇਕੱਠੇ ਹੋਣ ਅਤੇ ਸੂਬੇ ਦੀਆਂ ਚੁਣੌਤੀਆਂ, ਮੁੱਦਿਆਂ ਅਤੇ ਚਿੰਤਾਵਾਂ ‘ਤੇ ਚਰਚਾ ਕਰਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲੀਡਰਸ਼ਿਪ ਲਈ ਲੋਕਾਂ ਤੋਂ ਫੀਡਬੈਕ ਪ੍ਰਾਪਤ ਕਰਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਧੀਆ ਮੌਕਾ ਹੋਵੇਗਾ।