ਪ੍ਰਧਾਨ ਮੰਤਰੀ ਦੀ ਉਮਰ ਅਤੇ ਸੇਵਾਮੁਕਤੀ ‘ਤੇ ਕੇਜਰੀਵਾਲ ਦਾ ਬਿਆਨ ਬਕਵਾਸ ਹੈ, ਉਹ ਝੂਠ ਬੋਲ ਕੇ ਰਾਜਨੀਤੀ ਕਰਦੇ ਹਨ : ਰਾਜਨਾਥ ਸਿੰਘ

ਪ੍ਰਧਾਨ ਮੰਤਰੀ ਦੀ ਉਮਰ ਅਤੇ ਸੇਵਾਮੁਕਤੀ ‘ਤੇ ਕੇਜਰੀਵਾਲ ਦਾ ਬਿਆਨ ਬਕਵਾਸ ਹੈ, ਉਹ ਝੂਠ ਬੋਲ ਕੇ ਰਾਜਨੀਤੀ ਕਰਦੇ ਹਨ : ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਜਰੀਵਾਲ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦਿੱਲੀ ਵਿੱਚ ਵਿਕਾਸ ਕਰਵਾਇਆ ਹੈ। ਉੱਥੋਂ ਦੇ ਵਿਕਾਸ ਦਾ ਅਸਲੀ ਸਿਹਰਾ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਜਾਂਦਾ ਹੈ।

ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਟਾਇਰਮੈਂਟ ਨੂੰ ਲੈ ਕੇ ਬਿਆਨ ਦਿਤਾ ਸੀ, ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਦਿਗਜ਼ ਨੇਤਾ ਰਾਜਨਾਥ ਸਿੰਘ ਨੇ ਪਲਟਵਾਰ ਕੀਤਾ ਹੈ। ਸ਼ਰਾਬ ਨੀਤੀ ਮਾਮਲੇ ‘ਚ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੀ ਉਮਰ ਅਤੇ ਸੇਵਾਮੁਕਤੀ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ ਸੀ। ਇਸ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਬਕਵਾਸ ਕਰ ਰਹੇ ਹਨ।

ਕੇਜਰੀਵਾਲ ਝੂਠ ਬੋਲ ਕੇ ਰਾਜਨੀਤੀ ਕਰਦੇ ਹਨ, ਰਾਜਨੀਤੀ ਇਸ ਤਰ੍ਹਾਂ ਨਹੀਂ ਕੀਤੀ ਜਾਂਦੀ। ਰਾਜਨਾਥ ਨੇ ਕਿਹਾ- ਕੇਜਰੀਵਾਲ ਕਹਿੰਦੇ ਹਨ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੁੱਖ ਮੰਤਰੀ ਨਹੀਂ ਰਹਿਣਗੇ। ਕੀ ਇਸ ਦਾ ਮਤਲਬ ਇਹ ਹੈ ਕਿ ਸਿਰਫ਼ ਉਹ ਹੀ ਮੁੱਖ ਮੰਤਰੀ ਬਣੇ ਰਹਿਣਗੇ? ਇੱਕ ਮਜ਼ਬੂਤ ​​ਲੀਡਰਸ਼ਿਪ ਲਈ ਅਜਿਹਾ ਕਹਿਣਾ ਮੰਦਭਾਗਾ ਹੈ। ਕੇਜਰੀਵਾਲ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦਿੱਲੀ ਵਿੱਚ ਵਿਕਾਸ ਕਰਵਾਇਆ ਹੈ। ਉੱਥੋਂ ਦੇ ਵਿਕਾਸ ਦਾ ਅਸਲੀ ਸਿਹਰਾ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਜਾਂਦਾ ਹੈ।

ਦਰਅਸਲ, ਕੇਜਰੀਵਾਲ ਨੇ ਕਿਹਾ ਸੀ ਕਿ ਮੋਦੀ ਅਗਲੇ ਸਾਲ 75 ਸਾਲ ਦੇ ਹੋ ਰਹੇ ਹਨ। ਭਾਜਪਾ ਵਿੱਚ ਇਹ ਨਿਯਮ ਹੈ ਕਿ ਕੋਈ 75 ਸਾਲ ਬਾਅਦ ਸੇਵਾਮੁਕਤ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਅਗਲੇ ਸਾਲ ਮੋਦੀ ਰਿਟਾਇਰ ਹੋ ਜਾਣਗੇ ਅਤੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ। ਇਸਤੋਂ ਪਹਿਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਤੀਜੀ ਵਾਰ ਦੇਸ਼ ਦੀ ਅਗਵਾਈ ਕਰਨਗੇ। ਉਹ 2029 ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ। ਇਸ ਤੋਂ ਬਾਅਦ ਵੀ ਉਹ ਸਾਡੀ ਅਗਵਾਈ ਕਰਨਗੇ।