ਸੁਪਰਸਟਾਰ ਰਜਨੀਕਾਂਤ ਨੂੰ ਮਿਲਿਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ

ਸੁਪਰਸਟਾਰ ਰਜਨੀਕਾਂਤ ਨੂੰ ਮਿਲਿਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ

ਇਸ ਪ੍ਰੋਗਰਾਮ ਲਈ ਪੀਐਮ ਮੋਦੀ ਤੋਂ ਇਲਾਵਾ ਹਜ਼ਾਰਾਂ ਸੰਤਾਂ, ਭਾਰਤ ਦੀ ਰਾਜਨੀਤੀ, ਫਿਲਮ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਦੇ ਉੱਘੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।

ਅਯੁੱਧਿਆ ‘ਚ ਸ਼੍ਰੀ ਰਾਮ ਮੰਦਰ ਬਣਨ ਨਾਲ ਭਾਰਤ ਹੀ ਨਹੀਂ ਦੁਨੀਆਂ ਵਿਚ ਵਸ ਰਹੇ ਭਾਰਤੀ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ । ਅਯੁੱਧਿਆ ‘ਚ ਬਣ ਰਹੇ ਸ਼੍ਰੀ ਰਾਮ ਮੰਦਰ ‘ਚ ਹੌਲੀ-ਹੌਲੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀ ਤਾਰੀਖ ਨਜ਼ਦੀਕ ਆ ਰਹੀ ਹੈ। 22 ਜਨਵਰੀ 2024 ਨੂੰ ਰਾਮ ਮੰਦਿਰ ਦੇ ਪਾਵਨ ਅਸਥਾਨ ‘ਚ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ।

ਇਸ ਪ੍ਰੋਗਰਾਮ ਲਈ ਪੀਐਮ ਮੋਦੀ ਤੋਂ ਇਲਾਵਾ ਹਜ਼ਾਰਾਂ ਸੰਤਾਂ, ਭਾਰਤ ਦੀ ਰਾਜਨੀਤੀ, ਫਿਲਮ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਦੇ ਉੱਘੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸੇ ਸਿਲਸਿਲੇ ‘ਚ ਉੱਘੇ ਅਭਿਨੇਤਾ ਰਜਨੀਕਾਂਤ ਨੂੰ ਵੀ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ‘ਚ ਹਿੱਸਾ ਲੈਣ ਦਾ ਅਧਿਕਾਰਤ ਸੱਦਾ ਮਿਲਿਆ ਹੈ।

ਮੰਗਲਵਾਰ ਨੂੰ ਭਾਜਪਾ ਨੇਤਾ ਅਰਜੁਨ ਮੂਰਤੀ ਸਮੇਤ ਆਰਐਸਐਸ ਦੇ ਅਧਿਕਾਰੀ ਅਭਿਨੇਤਾ ਰਜਨੀਕਾਂਤ ਨੂੰ ਉਨ੍ਹਾਂ ਦੇ ਘਰ ਗਏ ਅਤੇ ਸੱਦਾ ਪੱਤਰ ਸੌਂਪਿਆ। ਅਰਜੁਨ ਮੂਰਤੀ ਨੇ ਲਿਖਿਆ – “ਅੱਜ ਦਾ ਪ੍ਰੋਗਰਾਮ ਮੇਰੇ ਜੀਵਨ ਦਾ ਸਭ ਤੋਂ ਵਧੀਆ ਅਨੁਭਵ ਸੀ, ਪਿਆਰੇ ਨੇਤਾ ਰਜਨੀਕਾਂਤ ਦੇ ਘਰ ਜਾਣਾ ਅਤੇ ਰਾਮ ਜਨਮ ਭੂਮੀ ਤੀਰਥ ਖੇਤਰ, ਅਯੁੱਧਿਆ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਸੱਦਾ ਦੇ ਕੇ ਖੁਸ਼ੀ ਹੋਈ।” ਰਜਨੀਕਾਂਤ ਤੋਂ ਇਲਾਵਾ ਅਮਿਤਾਭ ਬੱਚਨ, ਮਾਧੁਰੀ ਦੀਕਸ਼ਿਤ, ਅਨੁਪਮ ਖੇਰ, ਅਕਸ਼ੈ ਕੁਮਾਰ ਅਤੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ, ਸੰਜੇ ਲੀਲਾ ਭੰਸਾਲੀ, ਰੋਹਿਤ ਸ਼ੈੱਟੀ, ਚਿਰੰਜੀਵੀ, ਮੋਹਨ ਲਾਲ, ਧਨੁਸ਼ ਅਤੇ ਰਿਸ਼ਭ ਸ਼ੈੱਟੀ ਦੇ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ‘ਚ ਸ਼ਾਮਲ ਹੋਣ ਦੀ ਉਮੀਦ ਹੈ।

ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਅਤੇ ਅਧੀਰ ਰੰਜਨ ਚੌਧਰੀ ਨੂੰ ਵੀ ਸੱਦਾ ਦਿੱਤਾ ਗਿਆ ਹੈ। ਚੰਪਤ ਰਾਏ ਨੇ ਜਾਣਕਾਰੀ ਦਿੱਤੀ ਹੈ ਕਿ ਰਾਮ ਮੰਦਰ ‘ਚ ਪ੍ਰਵੇਸ਼ ਪੂਰਬ ਵਾਲੇ ਪਾਸੇ ਤੋਂ ਹੋਵੇਗਾ ਅਤੇ ਨਿਕਾਸ ਦੱਖਣ ਵਾਲੇ ਪਾਸੇ ਤੋਂ ਹੋਵੇਗਾ। ਮੰਦਰ ਦੀ ਬਣਤਰ ਕੁੱਲ ਤਿੰਨ ਮੰਜ਼ਿਲਾ ਹੋਵੇਗੀ।