- ਕਾਰੋਬਾਰ
- No Comment
ED ਨੇ ਅਦਾਕਾਰ ਰਣਬੀਰ ਕਪੂਰ ਨੂੰ ਭੇਜਿਆ ਸੰਮਨ, ਮਹਾਦੇਵ ਆਨਲਾਈਨ ਲਾਟਰੀ ਜਾਂਚ ਮਾਮਲੇ ‘ਚ ਰਣਬੀਰ ਨੂੰ ਸੰਮਨ
ਸਤੰਬਰ ਮਹੀਨੇ ‘ਚ ਈਡੀ ਨੇ ਮਹਾਦੇਵ ਆਨਲਾਈਨ ਲਾਟਰੀ ਐਪ ਮਾਮਲੇ ਦੀ ਜਾਂਚ ਕਰਦੇ ਹੋਏ ਕੋਲਕਾਤਾ, ਭੋਪਾਲ, ਮੁੰਬਈ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਛਾਪੇਮਾਰੀ ਕੀਤੀ ਅਤੇ 417 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਸੀ।
ED ਨੂੰ ਪਿੱਛਲੇ ਦਿਨੀ ਸੁਪਰੀਮ ਕੋਰਟ ਵਲੋਂ ਫਟਕਾਰ ਲਗਾਈ ਗਈ ਸੀ ਅਤੇ ਉਨ੍ਹਾਂ ਨੂੰ ਨਿਰਪੱਖਤਾ ਨਾਲ ਕੰਮ ਕਰਨ ਲਈ ਕਿਹਾ ਗਿਆ ਸੀ । ਫਿਲਹਾਲ ਦੇਸ਼ ਭਰ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਮਸ਼ਹੂਰ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦਾ ਨਾਂ ਵੀ ਈਡੀ ਦੀ ਜਾਂਚ ਦੇ ਦਾਇਰੇ ‘ਚ ਆ ਗਿਆ ਹੈ।
ਮਹਾਦੇਵ ਆਨਲਾਈਨ ਲਾਟਰੀ ਜਾਂਚ ਮਾਮਲੇ ‘ਚ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਅਭਿਨੇਤਾ ਰਣਬੀਰ ਕਪੂਰ ਨੂੰ ਸੰਮਨ ਭੇਜਿਆ ਹੈ। ਤੁਹਾਨੂੰ ਦੱਸ ਦੇਈਏ ਕਿ ਈਡੀ ਨੂੰ ਸ਼ੱਕ ਹੈ ਕਿ ਇਸ ਮਹਾਦੇਵ ਆਨਲਾਈਨ ਲਾਟਰੀ ਮਾਮਲੇ ਵਿੱਚ ਹਵਾਲਾ ਰਾਹੀਂ ਕਲਾਕਾਰਾਂ ਨੂੰ ਪੈਸੇ ਦਿੱਤੇ ਗਏ ਹਨ। ਮਹਾਦੇਵ ਆਨਲਾਈਨ ਲਾਟਰੀ ਜਾਂਚ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਭੇਜੇ ਗਏ ਸੰਮਨ ‘ਚ ਅਭਿਨੇਤਾ ਰਣਬੀਰ ਕਪੂਰ ਨੂੰ 6 ਅਕਤੂਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਖਬਰ ਹੈ ਕਿ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਦੇ ਦੋਸ਼ੀ ਸੌਰਭ ਚੰਦਰਾਕਰ ਦੇ ਵਿਆਹ ‘ਚ ਰਣਬੀਰ ਕਪੂਰ ਨੇ ਸ਼ਿਰਕਤ ਕੀਤੀ ਸੀ। ਇਸ ਕਾਰਨ ਈਡੀ ਨੇ ਉਸ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੌਰਭ ਚੰਦਰਾਕਰ ਨੇ ਫਰਵਰੀ 2023 ਵਿੱਚ ਯੂਏਈ ਵਿੱਚ ਵਿਆਹ ਕੀਤਾ ਸੀ। ਇਸ ਵਿਆਹ ਵਿੱਚ ਅਰਬਾਂ ਰੁਪਏ ਪਾਣੀ ਵਾਂਗ ਖਰਚੇ ਗਏ ਸਨ। ਸਤੰਬਰ ਮਹੀਨੇ ‘ਚ ਈਡੀ ਨੇ ਮਹਾਦੇਵ ਆਨਲਾਈਨ ਲਾਟਰੀ ਐਪ ਮਾਮਲੇ ਦੀ ਜਾਂਚ ਕਰਦੇ ਹੋਏ ਕੋਲਕਾਤਾ, ਭੋਪਾਲ, ਮੁੰਬਈ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਛਾਪੇਮਾਰੀ ਕੀਤੀ ਅਤੇ 417 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਸੀ। ਫਿਰ ਇਹ ਮਾਮਲਾ ਚਰਚਾ ਵਿੱਚ ਆਇਆ। ਛੱਤੀਸਗੜ੍ਹ ਦੇ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਇਸ ਕੰਪਨੀ ਦੇ ਮੁੱਖ ਪ੍ਰਮੋਟਰ ਹਨ ਅਤੇ ਦੁਬਈ ਤੋਂ ਆਪਣਾ ਸੰਚਾਲਨ ਕਰਦੇ ਹਨ। ਇਸ ਕੰਪਨੀ ‘ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਵੈੱਬਸਾਈਟਾਂ ‘ਤੇ ਨਵੇਂ ਉਪਭੋਗਤਾਵਾਂ ਨੂੰ ਲਿਆਉਣ, ਬੇਨਾਮੀ ਬੈਂਕ ਖਾਤਿਆਂ ਅਤੇ ਪੈਸੇ ਦਾ ਗਬਨ ਕਰਨ ਦਾ ਦੋਸ਼ ਹੈ।