ਦੱਖਣੀ ਅਫਰੀਕਾ ਦੌਰੇ ‘ਤੇ ਭਾਰਤ ਦੇ ਤਿੰਨ ਕਪਤਾਨ : ਸੂਰਿਆ ਟੀ-20, ਕੇਐਲ ਰਾਹੁਲ ਵਨਡੇ ਅਤੇ ਰੋਹਿਤ ਸ਼ਰਮਾ ਟੈਸਟ ਟੀਮ ਦੀ ਕਮਾਨ ਸੰਭਾਲਣਗੇ

ਦੱਖਣੀ ਅਫਰੀਕਾ ਦੌਰੇ ‘ਤੇ ਭਾਰਤ ਦੇ ਤਿੰਨ ਕਪਤਾਨ : ਸੂਰਿਆ ਟੀ-20, ਕੇਐਲ ਰਾਹੁਲ ਵਨਡੇ ਅਤੇ ਰੋਹਿਤ ਸ਼ਰਮਾ ਟੈਸਟ ਟੀਮ ਦੀ ਕਮਾਨ ਸੰਭਾਲਣਗੇ

ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਦੌਰੇ ਦੀ ਟੀ-20 ਅਤੇ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਵਿਰਾਟ ਨੇ ਖੁਦ ਇਨ੍ਹਾਂ ਦੋਵਾਂ ਸੀਰੀਜ਼ਾਂ ਤੋਂ ਬ੍ਰੇਕ ਮੰਗੀ ਸੀ।

ਭਾਰਤੀ ਟੀਮ ਦਾ ਦੱਖਣੀ ਅਫਰੀਕਾ ਦੌਰਾ ਇਸ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ। ਦੱਖਣੀ ਅਫਰੀਕਾ ਦੌਰੇ ਲਈ ਤਿੰਨਾਂ ਫਾਰਮੈਟਾਂ ਵਿੱਚ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰ ਫਾਰਮੈਟ ਵਿੱਚ ਇੱਕ ਵੱਖਰਾ ਕਪਤਾਨ ਟੀਮ ਦੀ ਕਮਾਨ ਸੰਭਾਲੇਗਾ। ਸੂਰਿਆਕੁਮਾਰ ਯਾਦਵ ਟੀ-20 ਵਿੱਚ, ਕੇਐਲ ਰਾਹੁਲ ਵਨਡੇ ਵਿੱਚ ਅਤੇ ਰੋਹਿਤ ਸ਼ਰਮਾ ਟੈਸਟ ਵਿੱਚ ਕਪਤਾਨੀ ਕਰਨਗੇ।

ਮੰਨਿਆ ਜਾ ਰਿਹਾ ਸੀ ਕਿ ਟੀ-20 ਟੀਮ ਦੀ ਕਪਤਾਨੀ ਵੀ ਰੋਹਿਤ ਸ਼ਰਮਾ ਨੂੰ ਦਿੱਤੀ ਜਾਵੇਗੀ ਹਾਲਾਂਕਿ ਰੋਹਿਤ ਨੇ ਖੁਦ ਨੂੰ ਟੀ-20 ਅਤੇ ਵਨਡੇ ਦੋਵਾਂ ਟੀਮਾਂ ਤੋਂ ਦੂਰ ਰੱਖਿਆ ਹੈ। ਵਿਰਾਟ ਕੋਹਲੀ ਵੀ ਇਨ੍ਹਾਂ ਦੋਵਾਂ ਸੀਰੀਜ਼ ‘ਚ ਨਹੀਂ ਖੇਡਣਗੇ। 10 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਦੌਰੇ ‘ਤੇ ਟੀਮ ਇੰਡੀਆ ਨੂੰ 3 ਟੀ-20, 3 ਵਨਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਟੀਮ ਇਸ ਦੌਰੇ ਲਈ 6 ਦਸੰਬਰ ਨੂੰ ਰਵਾਨਾ ਹੋਵੇਗੀ।

ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਦੌਰੇ ਦੀ ਟੀ-20 ਅਤੇ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਖੁਦ ਇਨ੍ਹਾਂ ਦੋਵਾਂ ਸੀਰੀਜ਼ਾਂ ਤੋਂ ਬ੍ਰੇਕ ਮੰਗੀ ਸੀ। ਟੈਸਟ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਨੂੰ ਭਾਰਤੀ ਟੈਸਟ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਪੁਜਾਰਾ ਨੇ ਅਫਰੀਕੀ ਪਿੱਚਾਂ ‘ਤੇ 10 ਟੈਸਟ ਮੈਚਾਂ ‘ਚ 535 ਦੌੜਾਂ ਬਣਾਈਆਂ ਸਨ। ਜਦਕਿ ਅਜਿੰਕਿਆ ਰਹਾਣੇ ਨੇ 6 ਟੈਸਟ ਮੈਚਾਂ ‘ਚ 402 ਦੌੜਾਂ ਬਣਾਈਆਂ ਸਨ।

ਵਨਡੇ ਵਿਸ਼ਵ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਰਹੇ ਸੂਰਿਆਕੁਮਾਰ ਯਾਦਵ ਨੂੰ ਵਨਡੇ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਫਿਲਹਾਲ ਉਹ ਆਸਟ੍ਰੇਲੀਆ ਖਿਲਾਫ 5 ਟੀ-20 ਸੀਰੀਜ਼ ‘ਚ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਦੱਖਣੀ ਅਫਰੀਕਾ ‘ਚ ਭਾਰਤੀ ਟੀਮ ਦਾ ਟੈਸਟ ਪ੍ਰਦਰਸ਼ਨ ਖਾਸ ਨਹੀਂ ਰਿਹਾ ਹੈ। ਟੀਮ ਇੰਡੀਆ ਹੁਣ ਤੱਕ ਦੱਖਣੀ ਅਫਰੀਕਾ ‘ਚ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ। ਟੀਮ ਅਫਰੀਕੀ ਮੈਦਾਨਾਂ ‘ਤੇ ਹੁਣ ਤੱਕ 8 ਟੈਸਟ ਸੀਰੀਜ਼ ਖੇਡ ਚੁੱਕੀ ਹੈ। ਇਨ੍ਹਾਂ ‘ਚੋਂ ਇਕ ਡਰਾਅ ਰਹੀ, ਜਦਕਿ ਟੀਮ ਇੰਡੀਆ ਨੂੰ 7 ਸੀਰੀਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੇ ਉਥੇ 23 ਟੈਸਟ ਮੈਚ ਖੇਡੇ ਹਨ, ਇਨ੍ਹਾਂ ‘ਚੋਂ ਭਾਰਤੀ ਟੀਮ ਸਿਰਫ 4 ਜਿੱਤ ਸਕੀ ਹੈ, ਜਦਕਿ 7 ਮੈਚ ਡਰਾਅ ਰਹੇ ਹਨ। ਭਾਰਤੀ ਟੀਮ ਨੂੰ ਬਾਕੀ 12 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।