- ਪੰਜਾਬ
- No Comment
ਪੰਜਾਬ : ਰਵਨੀਤ ਬਿੱਟੂ ਨੇ ਕਿਹਾ ਕਿਸਾਨਾਂ ਦੇ ਮਸਲੇ ਹੱਲ ਕਰਨਾ ਹੁਣ ਮੇਰੀ ਜ਼ਿੰਮੇਵਾਰੀ
ਰਵਨੀਤ ਬਿੱਟੂ ਨੇ ਕਿਹਾ ਕਿ ਸੰਸਦ ਮੈਂਬਰ ਨਾ ਹੋਣ ‘ਤੇ ਵੀ ਮੰਤਰੀ ਬਣਾਏ ਜਾਣ ਤੋਂ ਵੱਡੀ ਕੋਈ ਗੱਲ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵੀ ਕਹਿੰਦੇ ਹਨ, ਉਹ ਕਦੇ ਵੀ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਦੇ।
ਭਾਜਪਾ ਨੇ ਰਵਨੀਤ ਬਿੱਟੂ ਨੂੰ ਕੇਂਦਰ ‘ਚ ਮੰਤਰੀ ਬਣਾ ਕੇ ਸਭ ਨੂੰ ਹੈਰਾਨ ਕਰ ਦਿਤਾ ਹੈ। ਕੇਂਦਰੀ ਮੰਤਰੀ ਬਣਨ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਜ਼ਿੰਮੇਵਾਰੀ ਮਿਲੀ ਹੋਈ ਹੈ। ਪ੍ਰਧਾਨ ਮੰਤਰੀ ਮੈਨੂੰ ਜੋ ਵੀ ਮੰਤਰਾਲਾ ਦੇਣਗੇ, ਮੈਂ ਉਸ ਨੂੰ ਸਵੀਕਾਰ ਕਰਾਂਗਾ। ਬਿੱਟੂ ਨੇ ਕਿਹਾ ਕਿ ਸੰਸਦ ਮੈਂਬਰ ਨਾ ਹੋਣ ‘ਤੇ ਵੀ ਮੰਤਰੀ ਬਣਾਏ ਜਾਣ ਤੋਂ ਵੱਡੀ ਕੋਈ ਗੱਲ ਨਹੀਂ ਹੈ।
#WATCH | Delhi: Union Minister Ravneet Singh Bittu says, "I have already got a responsibility… Whatever Ministry is assigned to me by the Prime Minister, I will accept it. There is nothing greater than being made a minister even when the person is not an MP… Whatever PM… pic.twitter.com/xbKGMA55S2
— ANI (@ANI) June 10, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵੀ ਕਹਿੰਦੇ ਹਨ, ਉਹ ਕਦੇ ਵੀ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਦੇ। ਉਨ੍ਹਾਂ ਕਿਹਾ ਕਿ ਪੰਜਾਬ ਨਾਲੋਂ ਯੂਪੀ ਅਤੇ ਬਿਹਾਰ ਨੂੰ ਸੰਭਾਲਣਾ ਜ਼ਿਆਦਾ ਔਖਾ ਹੈ। ਜੇਕਰ ਉਥੋਂ ਦੇ ਹਾਲਾਤ ਨੂੰ ਸੰਭਾਲਿਆ ਜਾ ਸਕਦਾ ਹੈ ਤਾਂ ਪੰਜਾਬ ਨੂੰ ਵੀ ਆਸਾਨੀ ਨਾਲ ਸੰਭਾਲਿਆ ਜਾ ਸਕਦਾ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਪੰਜਾਬ ਲਈ ਕੰਮ ਨਹੀਂ ਕੀਤਾ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਨਸ਼ੀਲੇ ਪਦਾਰਥਾਂ ਨੂੰ ਰੋਕਣ ਦੇ ਦਫ਼ਤਰ ਹੋਣਗੇ, ਕਿਸਾਨਾਂ ਦਾ ਮਸਲਾ ਮੇਰੀ ਜ਼ਿੰਮੇਵਾਰੀ ਹੈ ਅਤੇ ਮੈਂ ਇਸ ਦਾ ਹੱਲ ਯਕੀਨੀ ਬਣਾਵਾਂਗਾ।
ਪੰਜਾਬ ‘ਚੋਂ ਅੱਤਵਾਦ ਨੂੰ ਖਤਮ ਕਰਨ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਦਾ ਪੰਜਾਬ ਦੀ ਸਿਆਸਤ ‘ਚ ਇਕ ਵੱਡਾ ਨਾਂ ਹੈ। ਉਹ ਗਤੀਸ਼ੀਲ ਨੇਤਾਵਾਂ ਵਿੱਚੋਂ ਇੱਕ ਹੈ। ਪੰਜਾਬ ਵਿੱਚ ਸਿੱਖ ਕੌਮ ਨੂੰ ਲੁਭਾਉਣ ਲਈ ਮੋਦੀ ਨੇ ਦੋ ਸਿੱਖ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚੋਂ ਹਰਦੀਪ ਪੁਰੀ ਨੂੰ ਲਗਾਤਾਰ ਦੂਜੀ ਵਾਰ ਮੰਤਰੀ ਦਾ ਅਹੁਦਾ ਮਿਲਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।