ਇੰਡੀਗੋ ਏਅਰਲਾਈਨਜ਼ ਤੋਂ ਨਾਰਾਜ਼ ਹੋਈ ਰਿਚਾ ਚੱਢਾ, ਫਲਾਈਟ ਲੇਟ ਹੋਣ ਕਾਰਨ ਏਅਰਪੋਰਟ ‘ਤੇ ਫਸੀ ਰਹੀ ਰਿਚਾ

ਇੰਡੀਗੋ ਏਅਰਲਾਈਨਜ਼ ਤੋਂ ਨਾਰਾਜ਼ ਹੋਈ ਰਿਚਾ ਚੱਢਾ, ਫਲਾਈਟ ਲੇਟ ਹੋਣ ਕਾਰਨ ਏਅਰਪੋਰਟ ‘ਤੇ ਫਸੀ ਰਹੀ ਰਿਚਾ

ਰਿਚਾ ਚੱਢਾ ਨੇ ਕਿਹਾ ਕਿ ਹਾਲ ਹੀ ‘ਚ ਇੰਡੀਗੋ ਦੇ ਪਾਇਲਟ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਮੈਂ ਬਹੁਤ ਹੈਰਾਨ ਹਾਂ ਕਿ ਸਭ ਦੇ ਸਾਹਮਣੇ ਇਕ ਵਿਅਕਤੀ ‘ਤੇ ਹਮਲਾ ਕਿਵੇਂ ਹੋ ਜਾਂਦਾ ਹੈ, ਮੈਂ ਅਜਿਹੀਆਂ ਗੱਲਾਂ ਦੇ ਪੂਰੀ ਤਰ੍ਹਾਂ ਖਿਲਾਫ ਹਾਂ।

ਰਿਚਾ ਚੱਢਾ ਨੇ ਫੁਕਰੇ ਸੀਰੀਜ਼ ‘ਚ ਆਪਣੀ ਅਦਾਕਾਰੀ ਨਾਲ ਧਮਾਲ ਮਚਾ ਦਿਤਾ ਸੀ। ਇਨ੍ਹੀਂ ਦਿਨੀਂ ਇੰਡੀਗੋ ਏਅਰਲਾਈਨਜ਼ ਦੀ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ ‘ਚ ਅਦਾਕਾਰਾ ਰਾਧਿਕਾ ਆਪਟੇ ਦੀ ਫਲਾਈਟ ਲੇਟ ਹੋ ਗਈ ਸੀ, ਜਿਸ ਕਾਰਨ ਅਦਾਕਾਰਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਅਭਿਨੇਤਰੀ ਰਿਚਾ ਚੱਢਾ ਨੂੰ ਵੀ ਅਜਿਹੀ ਹੀ ਸਮੱਸਿਆ ਤੋਂ ਗੁਜ਼ਰਨਾ ਪਿਆ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।

ਇਨ੍ਹੀਂ ਦਿਨੀਂ ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਲੇਟ ਹੋ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ‘ਚ ਅਦਾਕਾਰਾ ਰਿਚਾ ਚੱਢਾ ਨੇ ਵੀ ਆਪਣੇ ਐਕਸ ‘ਤੇ ਲਿਖਿਆ ਸੀ ਕਿ ਉਸ ਨੂੰ ਵੀ ਇੰਡੀਗੋ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਅਦਾਕਾਰਾ ਨੇ ਲਿਖਿਆ ਕਿ ਮੈਂ ਪਿਛਲੇ ਕੁਝ ਦਿਨਾਂ ਤੋਂ ਫਲਾਈਟ ਲੈ ਰਹੀ ਹਾਂ ਪਰ ਮੇਰੀਆਂ ਦੋ ਫਲਾਈਟਾਂ ਇੰਡੀਗੋ ਦੀਆਂ ਸਨ, ਜਿਸ ‘ਚ ਮੈਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮੇਰੀ ਤੀਜੀ ਫਲਾਈਟ ਅੰਤਰਰਾਸ਼ਟਰੀ ਸੀ, ਜੋ ਸਮੇਂ ‘ਤੇ ਸੀ, ਪਰ ਮੇਰੀਆਂ ਦੋਵੇਂ ਘਰੇਲੂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ ਅਤੇ ਅਸੁਵਿਧਾ ਦਾ ਕਾਰਨ ਬਣੀ ਸੀ।

ਰਿਚਾ ਨੇ ਅੱਗੇ ਲਿਖਿਆ ਕਿ ਨਵੀਂ ਦਿੱਲੀ ਵਿੱਚ ਧੁੰਦ ਕਾਰਨ ਇੰਡੀਗੋ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਕਿਹਾ ਕਿ ਹਾਲ ਹੀ ‘ਚ ਇੰਡੀਗੋ ਦੇ ਪਾਇਲਟ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਮੈਂ ਬਹੁਤ ਹੈਰਾਨ ਹਾਂ ਕਿ ਸਭ ਦੇ ਸਾਹਮਣੇ ਇਕ ਵਿਅਕਤੀ ‘ਤੇ ਹਮਲਾ ਕਿਵੇਂ ਹੋ ਜਾਂਦਾ ਹੈ, ਮੈਂ ਅਜਿਹੀਆਂ ਗੱਲਾਂ ਦੇ ਪੂਰੀ ਤਰ੍ਹਾਂ ਖਿਲਾਫ ਹਾਂ।

ਰਿਚਾ ਨੇ ਆਪਣੇ ਟਵੀਟ ਵਿੱਚ ਅਦਾਕਾਰਾ ਨੇ ਅੱਗੇ ਲਿਖਿਆ ਕਿ ਹਾਲ ਹੀ ਵਿੱਚ ਹੋਏ ਇੰਡੀਗੋ ਵਿਵਾਦ ਤੋਂ ਬਹੁਤ ਕੁਝ ਸਿੱਖਿਆ ਹੈ। ਫਲਾਈਟਾਂ ‘ਚ ਦੇਰੀ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਜੇਕਰ ਅਸੀਂ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸਾਨੂੰ ਇਸ ਤਰ੍ਹਾਂ ਦਾ ਨੁਕਸਾਨ ਝੱਲਣਾ ਪਵੇਗਾ। ਜੇਕਰ ਇਸ ਸਭ ਤੋਂ ਬਾਅਦ ਵੀ ਅਸੀਂ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਇਸ ਦੇ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ। ਅਦਾਕਾਰਾ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।