ਐਸ.ਜੈਸ਼ੰਕਰ ਨੇ ਕਿਹਾ ਵੱਖਰਾ ਫ਼ਿਲਸਤੀਨ ਦੇਸ਼ ਬਣਾਉਣਾ ਜ਼ਰੂਰੀ, ਕਿਹਾ- ਜੰਗ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ

ਐਸ.ਜੈਸ਼ੰਕਰ ਨੇ ਕਿਹਾ ਵੱਖਰਾ ਫ਼ਿਲਸਤੀਨ ਦੇਸ਼ ਬਣਾਉਣਾ ਜ਼ਰੂਰੀ, ਕਿਹਾ- ਜੰਗ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ

ਇਜ਼ਰਾਈਲ-ਹਮਾਸ ਯੁੱਧ ‘ਤੇ ਗੱਲ ਕਰਦੇ ਹੋਏ ਜੈਸ਼ੰਕਰ ਨੇ ਕਿਹਾ, 7 ਅਕਤੂਬਰ ਤੋਂ ਬਾਅਦ ਵੀ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ। ਇਸ ਕਾਰਨ ਸਮੁੱਚਾ ਇਲਾਕਾ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸਾਨੂੰ ਸਾਰਿਆਂ ਨੂੰ ਇਸਦੇ ਖਿਲਾਫ ਖੜੇ ਹੋਣ ਦੀ ਲੋੜ ਹੈ।


ਇਜ਼ਰਾਈਲ ‘ਤੇ ਹਮਾਸ ਵਲੋਂ ਹੋਏ ਹਮਲੇ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿਤਾ ਸੀ। 7 ਅਕਤੂਬਰ ਨੂੰ ਇਜ਼ਰਾਈਲ ਵਿੱਚ ਜੋ ਵੀ ਹੋਇਆ, ਉਹ ਇੱਕ ਅੱਤਵਾਦੀ ਗਤੀਵਿਧੀ ਹੈ, ਪਰ ਫਲਸਤੀਨ ਵੀ ਇੱਕ ਅਜਿਹਾ ਮੁੱਦਾ ਹੈ ਜਿਸਦਾ, ਹੱਲ ਬਹੁਤ ਜ਼ਰੂਰੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਇਟਲੀ ‘ਚ ਸੰਯੁਕਤ ਸਕੱਤਰ ਦੇ ਸੈਸ਼ਨ ਦੌਰਾਨ ਇਹ ਗੱਲ ਕਹੀ।

ਇਜ਼ਰਾਈਲ-ਹਮਾਸ ਯੁੱਧ ‘ਤੇ ਗੱਲ ਕਰਦੇ ਹੋਏ ਜੈਸ਼ੰਕਰ ਨੇ ਕਿਹਾ, 7 ਅਕਤੂਬਰ ਤੋਂ ਬਾਅਦ ਵੀ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ। ਇਸ ਕਾਰਨ ਸਮੁੱਚਾ ਇਲਾਕਾ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸਾਨੂੰ ਸਾਰਿਆਂ ਨੂੰ ਇਸ ਦੇ ਖਿਲਾਫ ਖੜੇ ਹੋਣ ਦੀ ਲੋੜ ਹੈ। ਮੌਜੂਦਾ ਸਥਿਤੀ ਉੱਥੇ ਨਵੀਂ ਹਕੀਕਤ ਨਹੀਂ ਹੋ ਸਕਦੀ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਇਸ ਲਈ ਸਹਿਯੋਗ ਅਤੇ ਸਥਿਰਤਾ ਦੀ ਲੋੜ ਹੈ। ਵਿਦੇਸ਼ ਮੰਤਰੀ ਨੇ ਕਿਹਾ- ਸਾਨੂੰ ਸਮੱਸਿਆਵਾਂ ਵਿਚਕਾਰ ਸੰਤੁਲਨ ਲੱਭਣ ਦੀ ਲੋੜ ਹੈ। ਫਲਸਤੀਨ ਦੇ ਲੋਕਾਂ ਲਈ ਇਸ ਸਮੱਸਿਆ ਦਾ ਹੱਲ ਲੱਭਣਾ ਜ਼ਰੂਰੀ ਹੈ। ਸਾਡਾ ਮੰਨਣਾ ਹੈ ਕਿ ਦੋ-ਰਾਜੀ ਹੱਲ ਹੀ ਇਸ ਦਾ ਇੱਕੋ ਇੱਕ ਹੱਲ ਹੈ। ਜੇਕਰ ਅਸੀਂ ਕਿਸੇ ਮੁੱਦੇ ਨੂੰ ਹੱਲ ਕਰਨਾ ਹੈ ਤਾਂ ਗੱਲਬਾਤ ਅਤੇ ਸਮਝੌਤੇ ਰਾਹੀਂ ਹੀ ਕੀਤਾ ਜਾ ਸਕਦਾ ਹੈ। ਜੰਗ ਅਤੇ ਅੱਤਵਾਦ ਨਾਲ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ।

ਜੈਸ਼ੰਕਰ ਨੇ ਅੱਗੇ ਕਿਹਾ – ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਅਸੀਂ ਮੰਨਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ‘ਤੇ ਬਣੇ ਮਾਨਵਤਾਵਾਦੀ ਕਾਨੂੰਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਕਿਸੇ ਵੀ ਔਖੀ ਸਥਿਤੀ ਵਿੱਚ ਸੰਤੁਲਨ ਨਹੀਂ ਗੁਆਇਆ ਜਾ ਸਕਦਾ। ਉਨ੍ਹਾਂ ਕਿਹਾ- ਆਉਣ ਵਾਲਾ ਸਮਾਂ ਬਹੁਤ ਔਖਾ ਹੋਣ ਵਾਲਾ ਹੈ ਅਤੇ ਇਸ ਦੇ ਕਈ ਕਾਰਨ ਹਨ। 7 ਅਕਤੂਬਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਆਪਣਾ ਸਟੈਂਡ ਸਪੱਸ਼ਟ ਰੱਖਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਫ਼ੋਨ ਕਾਲ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਸੀ- ਭਾਰਤ ਦੇ ਲੋਕ ਇਸ ਔਖੇ ਸਮੇਂ ਵਿੱਚ ਇਜ਼ਰਾਈਲ ਦੇ ਨਾਲ ਹਨ। ਅਸੀਂ ਹਰ ਤਰ੍ਹਾਂ ਦੇ ਅੱਤਵਾਦ ਦੇ ਖਿਲਾਫ ਹਾਂ।