ਸੰਜੇ ਦੱਤ ਨੇ ਚੋਣ ਲੜਨ ਦੀਆਂ ਖਬਰਾਂ ਨੂੰ ਦੱਸਿਆ ਅਫਵਾਹ, ਕਿਹਾ ਨਾ ਤਾਂ ਕਿਸੇ ਪਾਰਟੀ ‘ਚ ਸ਼ਾਮਲ ਹੋਵਾਂਗਾ ਅਤੇ ਨਾ ਹੀ ਚੋਣ ਲੜਾਂਗਾ

ਸੰਜੇ ਦੱਤ ਨੇ ਚੋਣ ਲੜਨ ਦੀਆਂ ਖਬਰਾਂ ਨੂੰ ਦੱਸਿਆ ਅਫਵਾਹ, ਕਿਹਾ ਨਾ ਤਾਂ ਕਿਸੇ ਪਾਰਟੀ ‘ਚ ਸ਼ਾਮਲ ਹੋਵਾਂਗਾ ਅਤੇ ਨਾ ਹੀ ਚੋਣ ਲੜਾਂਗਾ

ਇਸ ਦੌਰਾਨ ਚਰਚਾ ਸੀ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਇਸ ਸਾਲ ਹਰਿਆਣਾ ਦੇ ਕਰਨਾਲ ਤੋਂ ਕਾਂਗਰਸ ਦੀ ਤਰਫੋਂ ਚੋਣ ਲੜਨਗੇ। ਹਾਲਾਂਕਿ, ਸੋਮਵਾਰ ਨੂੰ ਅਦਾਕਾਰ ਨੇ ਇੱਕ ਟਵੀਟ ਵਿੱਚ ਇਸ ਖਬਰ ਨੂੰ ਅਫਵਾਹ ਕਰਾਰ ਦਿੱਤਾ।

ਸੰਜੇ ਦੱਤ ਨੇ ਪਿੱਛਲੇ ਦਿਨੀ ਉਸ ਵਲੋਂ ਰਾਜਨੀਤੀ ਵਿਚ ਸ਼ਾਮਿਲ ਹੋਣ ਦੀ ਖਬਰਾਂ ਨੂੰ ਅਫਵਾਹ ਦੱਸਿਆ ਹੈ। ਇੰਡਸਟਰੀ ਦੇ ਕਈ ਕਲਾਕਾਰ 2024 ‘ਚ ਜਲਦੀ ਹੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਇਸ ਦੌਰਾਨ ਚਰਚਾ ਸੀ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਇਸ ਸਾਲ ਹਰਿਆਣਾ ਦੇ ਕਰਨਾਲ ਤੋਂ ਕਾਂਗਰਸ ਦੀ ਤਰਫੋਂ ਚੋਣ ਲੜਨਗੇ। ਹਾਲਾਂਕਿ, ਸੋਮਵਾਰ ਨੂੰ ਅਦਾਕਾਰ ਨੇ ਇੱਕ ਟਵੀਟ ਵਿੱਚ ਇਸ ਖਬਰ ਨੂੰ ਅਫਵਾਹ ਕਰਾਰ ਦਿੱਤਾ।

ਸੰਜੇ ਨੇ ਲਿਖਿਆ, ‘ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਨਾ ਤਾਂ ਕਿਸੇ ਪਾਰਟੀ ‘ਚ ਸ਼ਾਮਲ ਹੋ ਰਿਹਾ ਹਾਂ ਅਤੇ ਨਾ ਹੀ ਚੋਣ ਲੜ ਰਿਹਾ ਹਾਂ। ਜੇਕਰ ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦਾ ਹਾਂ ਜਾਂ ਚੋਣ ਲੜਦਾ ਹਾਂ, ਤਾਂ ਮੈਂ ਤੁਹਾਨੂੰ ਪਹਿਲਾਂ ਦੱਸਾਂਗਾ। ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਧਿਆਨ ਨਾ ਦਿਓ।

ਇਸ ਤੋਂ ਪਹਿਲਾਂ ਸਾਲ 2009 ‘ਚ ਸੰਜੇ ਸਮਾਜਵਾਦੀ ਪਾਰਟੀ ਦਾ ਹਿੱਸਾ ਬਣ ਗਏ ਸਨ, ਪਰ ਬਾਅਦ ‘ਚ ਉਨ੍ਹਾਂ ਨੇ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 2019 ‘ਚ ਖਬਰ ਆਈ ਸੀ ਕਿ ਉਹ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ। ਉਸ ਸਮੇਂ ਸੰਜੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਰਾਜਨੀਤੀ ਵਿੱਚ ਨਹੀਂ ਆ ਰਹੇ ਹਨ। ਸੰਜੇ ਦੇ ਪਿਤਾ ਸੁਨੀਲ ਦੱਤ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸਨ ਅਤੇ 2004-2005 ਵਿੱਚ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਰਹੇ। ਇਸ ਸਾਲ ਕਈ ਕਲਾਕਾਰ ਰਾਜਨੀਤੀ ਵਿੱਚ ਆ ਰਹੇ ਹਨ। ਇਸ ‘ਚ ਸਭ ਤੋਂ ਵੱਡਾ ਨਾਂ ਅਭਿਨੇਤਰੀ ਕੰਗਨਾ ਰਣੌਤ ਦਾ ਹੈ, ਜੋ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਲਈ ਚੋਣ ਲੜੇਗੀ। ਇਸ ਤੋਂ ਇਲਾਵਾ ‘ਰਾਮਾਇਣ’ ‘ਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਰੁਣ ਗੋਵਿਲ ਮੇਰਠ ਤੋਂ ਭਾਜਪਾ ਲਈ ਚੋਣ ਲੜਨਗੇ। ਤਾਮਿਲਨਾਡੂ ਵਿੱਚ, ਸਟਾਰ ਜੋੜਾ ਸਾਰਥਕੁਮਾਰ ਅਤੇ ਰਾਧਿਕਾ ਵੀ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ।