- ਪੰਜਾਬ
- No Comment
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅੰਮ੍ਰਿਤਸਰ ਪਹੁੰਚੇ, ਸੈਮ ਬਹਾਦੁਰ ਦੀ ਰਿਲੀਜ਼ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿੱਖੇ ਟੇਕਿਆ ਮੱਥਾ
ਵਿੱਕੀ ਕੌਸ਼ਲ ਦੀ ਆਉਣ ਵਾਲੀ ਫਿਲਮ ਸੈਮ ਬਹਾਦੁਰ ਦਾ ਵੀ ਪ੍ਰਸ਼ੰਸਕਾਂ ਨੂੰ ਕਾਫੀ ਇੰਤਜ਼ਾਰ ਹੈ। ਅਭਿਨੇਤਾ ਫੀਲਡ ਮਾਰਸ਼ਲ ਜਨਰਲ ਮਾਨੇਕਸ਼ਾ ‘ਤੇ ਆਧਾਰਿਤ ਫਿਲਮ ਸੈਮ ਬਹਾਦੁਰ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਸੈਮ ਬਹਾਦੁਰ ਦੀ ਸਫਲਤਾ ਲਈ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ। ਉਨ੍ਹਾਂ ਨੇ ਪਵਿੱਤਰ ਪਰਿਕਰਮਾ ਦੇ ਦਰਸ਼ਨ ਵੀ ਕੀਤੇ ਅਤੇ ਮੁੱਖ ਇਮਾਰਤ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਮ ਨੂੰ ਅਟਾਰੀ ਸਰਹੱਦ ‘ਤੇ ਰੀਟਰੀਟ ਸਮਾਰੋਹ ਨੂੰ ਦੇਖਿਆ।
ਬਾਲੀਵੁੱਡ ਅਭਿਨੇਤਾ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਉਹ ਹਰਿਮੰਦਰ ਸਾਹਿਬ ‘ਚ ਅਰਦਾਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ ਸੈਮ ਬਹਾਦੁਰ ਦਾ ਵੀ ਪ੍ਰਸ਼ੰਸਕਾਂ ਨੂੰ ਕਾਫੀ ਇੰਤਜ਼ਾਰ ਹੈ। ਅਭਿਨੇਤਾ ਫੀਲਡ ਮਾਰਸ਼ਲ ਜਨਰਲ ਮਾਨੇਕਸ਼ਾ ‘ਤੇ ਆਧਾਰਿਤ ਫਿਲਮ ਸੈਮ ਬਹਾਦੁਰ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।
ਮਾਨੇਕਸ਼ਾ ਦਾ ਜਨਮ 3 ਅਪ੍ਰੈਲ 1914 ਨੂੰ ਅੰਮ੍ਰਿਤਸਰ ‘ਚ ਹੋਇਆ ਸੀ। ਉਨ੍ਹਾਂ ਦੀ ਅਗਵਾਈ ਵਿੱਚ 1971 ਦੀ ਜੰਗ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਦੇ 90 ਹਜ਼ਾਰ ਤੋਂ ਵੱਧ ਸੈਨਿਕਾਂ ਨੇ ਆਤਮ ਸਮਰਪਣ ਕੀਤਾ ਸੀ। ਫਿਲਮ ਸਾਮ ਬਹਾਦੁਰ ਉਨ੍ਹਾਂ ਦੀ ਬਹਾਦਰੀ ‘ਤੇ ਆਧਾਰਿਤ ਹੈ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਇਹ ਫਿਲਮ 1 ਦਸੰਬਰ 2023 ਨੂੰ ਰਿਲੀਜ਼ ਹੋਣ ਵਾਲੀ ਹੈ।
ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਆਪਣੀ ਦਮਦਾਰ ਅਦਾਕਾਰੀ ਅਤੇ ਫਿਲਮਾਂ ਲਈ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫਿਲਮ ਸੈਮ ਬਹਾਦਰ ਨੂੰ ਲੈ ਕੇ ਕਾਫੀ ਰੁੱਝੇ ਹੋਏ ਹਨ। ਵਿੱਕੀ ਕੌਸ਼ਲ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਖੇ ਮੱਥਾ ਟੇਕਿਆ ਅਤੇ ਆਪਣੀ ਫਿਲਮ ਲਈ ਅਰਦਾਸ ਕੀਤੀ। ਅਦਾਕਾਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।