SGPC ਤੇ ਸੀਐੱਮ ਮਾਨ ਵਿਚਾਲੇ ਵਧਿਆ ਵਿਵਾਦ, ਭਗਵੰਤ ਮਾਨ ਨੇ ਕਿਹਾ- ਮੀਟਿੰਗ ‘ਚ ਚਰਚਾ ਵੀ ਹੋਈ ਜਾਂ ਸਿਰਫ਼ ਮੈਨੂੰ ਗਾਲ੍ਹਾਂ ਦਿੱਤੀਆਂ

SGPC ਤੇ ਸੀਐੱਮ ਮਾਨ ਵਿਚਾਲੇ ਵਧਿਆ ਵਿਵਾਦ, ਭਗਵੰਤ ਮਾਨ ਨੇ ਕਿਹਾ- ਮੀਟਿੰਗ ‘ਚ ਚਰਚਾ ਵੀ ਹੋਈ ਜਾਂ ਸਿਰਫ਼ ਮੈਨੂੰ ਗਾਲ੍ਹਾਂ ਦਿੱਤੀਆਂ

ਇਸਤੋਂ ਪਹਿਲਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਗੁਰਦੁਆਰਾ ਐਕਟ 1925 ਵਿੱਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸਨੂੰ ਸ਼੍ਰੋਮਣੀ ਕਮੇਟੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਭਗਵੰਤ ਮਾਨ ਨੇ ਸੋਸ਼ਲ ਮੀਡਿਆ ‘ਤੇ ਇਕ ਵਾਰ ਫੇਰ SGPC ਦੀ ਮੀਟਿੰਗ ਨੂੰ ਲੈ ਕੇ ਤੰਜ਼ ਕੱਸਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਨਰਲ ਇਜਲਾਸ ਬੁਲਾਏ ਜਾਣ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਵਿੱਚ ਹੁਣ ਦੋਵੇਂ ਧਿਰਾਂ ਇੱਕ ਦੂਜੇ ਦੇ ਖਿਲਾਫ ਬਿਆਨ ਦੇਣ ਵਿੱਚ ਜੁਟ ਗਈਆਂ ਹਨ।

ਹੁਣ ਹਰਜਿੰਦਰ ਸਿੰਘ ਧਾਮੀ ਨੇ ਟਵਿੱਟਰ ‘ਤੇ ਹੀ ਮੁੱਖ ਮੰਤਰੀ ਮਾਨ ਦੇ ਟਵੀਟ ਦਾ ਜਵਾਬ ਦਿੱਤਾ ਹੈ। ਪਿਛਲੇ ਦਿਨੀਂ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ “ਮੁੱਖ ਬੁਲਾਰੇ” ਸ਼੍ਰੀ ਹਰਜਿੰਦਰ ਸਿੰਘ ਧਾਮੀ ਜੀ, ਕੀ ਅੱਜ ਦੀ ਮੀਟਿੰਗ ਵਿੱਚ ਪਵਿੱਤਰ ਗੁਰਬਾਣੀ ਦੇ ਮੁਫਤ ਪ੍ਰਸਾਰਣ ਬਾਰੇ ਕੋਈ ਚਰਚਾ ਵੀ ਹੋਈ ਹੈ? ਕੀ ਅਜਿਹਾ ਹੋਇਆ ਜਾਂ ਮੇਰੇ ਨਾਲ ਦੁਰਵਿਵਹਾਰ ਕਰਨ ਵਾਲਾ ਮਤਾ ਪਾਸ ਕਰਕੇ ਮੀਟਿੰਗ ਸਮਾਪਤ ਕਰ ਦਿੱਤੀ ਗਈ?


ਜਿਸ ‘ਤੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ-ਭਗਵੰਤ ਮਾਨ ਜੀ ਤੁਹਾਡੇ ਤੋਂ ਇਹੀ ਉਮੀਦ ਸੀ। ਕੀ ਪੰਜਾਬ ਦੇ “ਲੋਕਾਂ” ਨੂੰ “ਬਿੱਲੀਆਂ” ਕਹਿਣਾ ਠੀਕ ਹੈ। ਇਸਤੋਂ ਪਹਿਲਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਗੁਰਦੁਆਰਾ ਐਕਟ 1925 ਵਿੱਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸਨੂੰ ਸ਼੍ਰੋਮਣੀ ਕਮੇਟੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਨਰਲ ਮੀਟਿੰਗ ਸੱਦੀ ਗਈ ਹੈ। ਐਡਵੋਕੇਟ ਧਾਮੀ ਨੇ ਕਿਹਾ- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੱਤਰ ਲੈ ਕੇ ਆਇਆ ਹਾਂ। ਭਗਵੰਤ ਮਾਨ ਜੀ, ਐਸ.ਜੀ.ਪੀ.ਸੀ ਇਹ ਵਿਚਾਰ ਖੁਦ ਤਿਆਰ ਕਰਦੇ ਹਨ। ਸ਼੍ਰੋਮਣੀ ਕਮੇਟੀ ਦੇ 25-25 ਸਾਲ ਪੁਰਾਣੇ ਮੈਂਬਰ ਹਨ, ਮੈਂ ਵਕੀਲ ਹਾਂ। ਸਾਨੂੰ ਡਿਕਟੇਸ਼ਨ ਦੀ ਲੋੜ ਨਹੀਂ ਹੈ। ਤੁਹਾਨੂੰ ਡਿਕਟੇਸ਼ਨ ਦੀ ਲੋੜ ਹੈ। ਤੁਸੀਂ ਹੈਲੀਕਾਪਟਰ ਫੜੋ ਅਤੇ ਡਿਕਟੇਸ਼ਨ ਲੈਣ ਲਈ ਦਿੱਲੀ ਜਾਓ। ਛੋਟੀਆਂ-ਛੋਟੀਆਂ ਗੱਲਾਂ ‘ਤੇ ਟਵੀਟ ਕਰਨਾ ਠੀਕ ਨਹੀਂ ਹੈ।