ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਦਿੱਤੀ Y+ ਸੁਰੱਖਿਆ, 6 ਪੁਲਿਸ ਕਮਾਂਡੋ 24 ਘੰਟੇ ਨਾਲ ਰਹਿਣਗੇ

ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਦਿੱਤੀ Y+ ਸੁਰੱਖਿਆ, 6 ਪੁਲਿਸ ਕਮਾਂਡੋ 24 ਘੰਟੇ ਨਾਲ ਰਹਿਣਗੇ

ਪੁਲਿਸ ਨੇ ਦੱਸਿਆ ਕਿ ਸ਼ਾਹਰੁਖ ਖਾਨ ਦੇ ਬੰਗਲੇ ‘ਤੇ ਚਾਰ ਹਥਿਆਰਬੰਦ ਪੁਲਿਸ ਕਰਮਚਾਰੀ ਵੀ ਹਰ ਸਮੇਂ ਮੌਜੂਦ ਰਹਿਣਗੇ। ਵੱਡੀ ਗੱਲ ਇਹ ਹੈ ਕਿ ਸ਼ਾਹਰੁਖ ਆਪਣੀ ਸੁਰੱਖਿਆ ਦਾ ਖਰਚਾ ਖੁਦ ਦੇਣਗੇ।

ਸ਼ਾਹਰੁਖ ਦੀਆ ਇਸ ਸਾਲ ਇਕ ਤੋਂ ਬਾਅਦ ਇਕ ਫ਼ਿਲਮਾਂ ਹਿੱਟ ਹੁੰਦੀਆਂ ਜਾ ਰਹੀਆਂ ਹਨ। ਮੁੰਬਈ ਪੁਲਿਸ ਨੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ। ਸੂਤਰਾਂ ਮੁਤਾਬਕ ਮੁੰਬਈ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਉਸ ਦੀਆਂ ਫਿਲਮਾਂ ‘ਪਠਾਨ’ ਅਤੇ ‘ਜਵਾਨ’ ਦੀ ਸਫਲਤਾ ਤੋਂ ਅਸੰਤੁਸ਼ਟ ਕੁਝ ਲੋਕਾਂ ਨੇ ਸ਼ਾਹਰੁਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।

ਕੁਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਸ਼ਾਹਰੁਖ ਨੇ ਖੁਦ ਇਸ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਗਈ ਹੈ। ਇਸ Y+ ਸੁਰੱਖਿਆ ਦੇ ਤਹਿਤ 6 ਨਿੱਜੀ ਸੁਰੱਖਿਆ ਅਧਿਕਾਰੀ ਅਤੇ ਹਥਿਆਰਾਂ ਵਾਲੇ 5 ਪੁਲਿਸ ਕਰਮਚਾਰੀ 24 ਘੰਟੇ ਸ਼ਾਹਰੁਖ ਖਾਨ ਦੇ ਨਾਲ ਰਹਿਣਗੇ। ਹੁਣ ਤੱਕ ਸ਼ਾਹਰੁਖ ਖਾਨ ਦੀ ਸੁਰੱਖਿਆ ਲਈ ਮੁੰਬਈ ਪੁਲਿਸ ਦੇ ਦੋ ਕਾਂਸਟੇਬਲ ਹਰ ਪਲ ਉਨ੍ਹਾਂ ਦੇ ਨਾਲ ਮੌਜੂਦ ਸਨ।

ਮੁੰਬਈ ਪੁਲਿਸ ਨੇ ਮਹਾਰਾਸ਼ਟਰ ਦੇ ਸਾਰੇ ਪੁਲਿਸ ਅਧਿਕਾਰ ਖੇਤਰਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਸਾਰੇ ਯੂਨਿਟ ਕਮਾਂਡਰਾਂ ਨੂੰ ਸ਼ਾਹਰੁਖ ਖਾਨ ਨੂੰ ਤੁਰੰਤ ਪ੍ਰਭਾਵ ਨਾਲ Y+ ਸੁਰੱਖਿਆ ਦੇਣ ਦੀ ਬੇਨਤੀ ਕੀਤੀ ਹੈ। ਉਸ ਦੀ ਸੁਰੱਖਿਆ ਹੇਠ ਮੌਜੂਦ ਸੁਰੱਖਿਆ ਕਰਮਚਾਰੀ MP-5 ਮਸ਼ੀਨ ਗਨ, AK-47 ਅਸਾਲਟ ਰਾਈਫਲਾਂ ਅਤੇ Glock ਪਿਸਤੌਲਾਂ ਨਾਲ ਲੈਸ ਹੋਣਗੇ।

ਪੁਲਿਸ ਨੇ ਦੱਸਿਆ ਕਿ ਖਾਨ ਦੇ ਬੰਗਲੇ ‘ਤੇ ਚਾਰ ਹਥਿਆਰਬੰਦ ਪੁਲਿਸ ਕਰਮਚਾਰੀ ਵੀ ਹਰ ਸਮੇਂ ਮੌਜੂਦ ਰਹਿਣਗੇ। ਵੱਡੀ ਗੱਲ ਇਹ ਹੈ ਕਿ ਸ਼ਾਹਰੁਖ ਆਪਣੀ ਸੁਰੱਖਿਆ ਦਾ ਖਰਚਾ ਖੁਦ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਭਾਰਤ ਵਿੱਚ ਨਿੱਜੀ ਸੁਰੱਖਿਆ ਕਰਮੀਆਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਹੋਣ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ, ਇਹ ਸੁਰੱਖਿਆ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਕਮੇਟੀ ਧਮਕੀ ਦੀ ਸਮੀਖਿਆ ਨਹੀਂ ਕਰਦੀ। ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਗੈਂਗ ਤੋਂ ਧਮਕੀਆਂ ਮਿਲਣ ਤੋਂ ਬਾਅਦ Y+ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਇਲਾਵਾ ਆਮਿਰ ਖਾਨ, ਅਮਿਤਾਭ ਬੱਚਨ, ਅਕਸ਼ੇ ਕੁਮਾਰ ਅਤੇ ਅਨੁਪਮ ਖੇਰ ਨੂੰ ਐਕਸ ਸਕਿਓਰਿਟੀ ਕਵਰ ਮਿਲਿਆ ਹੈ, ਜਿਸ ‘ਚ ਉਨ੍ਹਾਂ ਨੂੰ 3 PSOS ਮਿਲੇ ਹਨ ਜੋ ਤਿੰਨ ਸ਼ਿਫਟਾਂ ‘ਚ 24 ਘੰਟੇ ਉਨ੍ਹਾਂ ਦੇ ਨਾਲ ਰਹਿੰਦੇ ਹਨ।