- ਅੰਤਰਰਾਸ਼ਟਰੀ
- No Comment
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦਾ ਛੱਡਣ ਤੋਂ ਬਾਅਦ ਆਪਣਾ ਪਹਿਲਾ ਜਨਤਕ ਬਿਆਨ ਜਾਰੀ ਕਰਕੇ ਆਪਣੇ ਸਮਰਥਕਾਂ ਨੂੰ ਦਿੱਤਾ ਖਾਸ ਸੰਦੇਸ਼
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ “ਨਿਆਂ” ਦੀ ਮੰਗ ਕੀਤੀ ਹੈ, ਕਿਹਾ ਹੈ ਕਿ ਹਾਲੀਆ “ਅੱਤਵਾਦੀ ਕਾਰਵਾਈਆਂ”, ਕਤਲੇਆਮ ਅਤੇ ਤੋੜ-ਫੋੜ ਵਿੱਚ ਸ਼ਾਮਲ ਲੋਕਾਂ ਦੀ ਜਾਂਚ, ਪਛਾਣ ਅਤੇ ਸਜ਼ਾ ਹੋਣੀ ਚਾਹੀਦੀ ਹੈ।
ਬੰਗਲਾਦੇਸ਼ ਵਿਚ ਤਖਤਾਂ ਪਲਟਨ ਤੋਂ ਬਾਅਦ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ “ਨਿਆਂ” ਦੀ ਮੰਗ ਕੀਤੀ ਹੈ, ਕਿਹਾ ਹੈ ਕਿ ਹਾਲੀਆ “ਅੱਤਵਾਦੀ ਕਾਰਵਾਈਆਂ”, ਕਤਲੇਆਮ ਅਤੇ ਤੋੜ-ਫੋੜ ਵਿੱਚ ਸ਼ਾਮਲ ਲੋਕਾਂ ਦੀ ਜਾਂਚ, ਪਛਾਣ ਅਤੇ ਸਜ਼ਾ ਹੋਣੀ ਚਾਹੀਦੀ ਹੈ। 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਬਿਆਨ ‘ਚ ਹਸੀਨਾ (76) ਨੇ ਕਿਹਾ ਕਿ ਬੰਗਲਾਦੇਸ਼ ‘ਚ ਜੁਲਾਈ ਤੋਂ ਅੰਦੋਲਨ ਦੇ ਨਾਂ ‘ਤੇ ਚੱਲ ਰਹੀ ਹਿੰਸਾ ‘ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ‘ਚ ਰਹਿ ਰਹੇ ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਸਾਜਿਬ ਵਾਜੇਦ ਨੇ ਆਪਣੀ ਮਾਂ ਦਾ ਬਿਆਨ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੇ ਹੈਂਡਲ ‘ਤੇ ਪੋਸਟ ਕੀਤਾ, ਜੋ ਬੰਗਾਲੀ ਭਾਸ਼ਾ ‘ਚ ਹੈ। ਹਸੀਨਾ ਨੇ ਬਿਆਨ ‘ਚ ਕਿਹਾ, ”ਮੈਂ ਵਿਦਿਆਰਥੀਆਂ, ਅਧਿਆਪਕਾਂ, ਪੁਲਸ ਕਰਮਚਾਰੀਆਂ, ਗਰਭਵਤੀ ਔਰਤਾਂ, ਪੱਤਰਕਾਰਾਂ, ਸੱਭਿਆਚਾਰਕ ਵਰਕਰਾਂ, ਮਿਹਨਤਕਸ਼ ਲੋਕਾਂ, ਅਵਾਮੀ ਲੀਗ ਅਤੇ ਇਸ ਨਾਲ ਜੁੜੇ ਸੰਗਠਨਾਂ ਦੇ ਨੇਤਾਵਾਂ ਅਤੇ ਵਰਕਰਾਂ, ਆਮ ਲੋਕਾਂ ਅਤੇ ਕਈ ਅਦਾਰਿਆਂ ਦੇ ਕਰਮਚਾਰੀਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੀ ਹਾਂ। ਆਪਣੇ ਬਿਆਨ ਵਿੱਚ, ਹਸੀਨਾ ਨੇ ਹਿੰਸਾ ਦੌਰਾਨ ਬੰਗਬੰਧੂ ਅਜਾਇਬ ਘਰ ਨੂੰ ਸਾੜਨ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, “ਸਾਡੇ ਕੋਲ ਜੋ ਯਾਦ ਅਤੇ ਪ੍ਰੇਰਨਾ ਸੀ ਉਹ ਸੜ ਕੇ ਸੁਆਹ ਹੋ ਗਈ।”
ਉਸਨੇ ਕਿਹਾ, “ਇਹ ਉਸ ਵਿਅਕਤੀ ਦਾ ਘੋਰ ਅਪਮਾਨ ਹੈ ਜਿਸਦੀ ਅਗਵਾਈ ਵਿੱਚ ਅਸੀਂ ਇੱਕ ਆਜ਼ਾਦ ਰਾਸ਼ਟਰ ਬਣੇ ਹਾਂ।” ਮੈਂ ਆਪਣੇ ਦੇਸ਼ ਵਾਸੀਆਂ ਤੋਂ ਇਸ ਕਾਰੇ ਲਈ ਇਨਸਾਫ਼ ਦੀ ਮੰਗ ਕਰਦੀ ਹਾਂ।”ਹਸੀਨਾ ਨੇ ਬੰਗਲਾਦੇਸ਼ੀਆਂ ਨੂੰ ਇਸ ਦਿਨ ਨੂੰ ਸ਼ਾਂਤੀਪੂਰਵਕ ਮਨਾਉਣ, ਬੰਗਬੰਧੂ ਮੈਮੋਰੀਅਲ ਮਿਊਜ਼ੀਅਮ ਕੰਪਲੈਕਸ ‘ਚ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਹਸੀਨਾ ਦੇ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਤੁਰੰਤ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਮਿਊਜ਼ੀਅਮ ਨੂੰ ਅੱਗ ਲਗਾ ਦਿੱਤੀ ਸੀ।