ਪੰਜਾਬ ਦੇ ਸਟਾਰ ਬੱਲੇਬਾਜ ਸ਼ੁਭਮਨ ਗਿੱਲ ਨੂੰ ਜ਼ਿੰਬਾਬਵੇ ਦੌਰੇ ਲਈ ਸੌਂਪੀ ਗਈ ਟੀਮ ਇੰਡੀਆ ਦੀ ਕਪਤਾਨੀ

ਪੰਜਾਬ ਦੇ ਸਟਾਰ ਬੱਲੇਬਾਜ ਸ਼ੁਭਮਨ ਗਿੱਲ ਨੂੰ ਜ਼ਿੰਬਾਬਵੇ ਦੌਰੇ ਲਈ ਸੌਂਪੀ ਗਈ ਟੀਮ ਇੰਡੀਆ ਦੀ ਕਪਤਾਨੀ

ਸਨਰਾਈਜ਼ਰਸ ਹੈਦਰਾਬਾਦ ਲਈ ਓਪਨਿੰਗ ਕਰਨ ਵਾਲੇ ਅਭਿਸ਼ੇਕ ਸ਼ਰਮਾ ਨੇ IPL 2024 ‘ਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ। ਅਭਿਸ਼ੇਕ ਸ਼ਰਮਾ, ਮੂਲ ਰੂਪ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।

ਭਾਰਤੀ ਕ੍ਰਿਕਟ ਟੀਮ ਦਾ ਜ਼ਿੰਬਾਬਵੇ ਦੌਰਾ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਜ਼ਿੰਬਾਬਵੇ ਦੌਰੇ ਲਈ ਆਪਣੀ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਸਟਾਰ ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਗਈ ਹੈ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸਦੇ ਨਾਲ ਹੀ IPL ‘ਚ ਬੱਲੇਬਾਜ਼ੀ ਦੀ ਸ਼ੁਰੂਆਤ ਕਰਨ ਵਾਲੇ ਅਭਿਸ਼ੇਕ ਸ਼ਰਮਾ ਨੂੰ ਟੀਮ ‘ਚ ਜਗ੍ਹਾ ਮਿਲੀ ਹੈ।

ਸ਼ੁਭਮਨ ਗਿੱਲ ਨੇ ਆਈਪੀਐਲ 2024 ਵਿੱਚ ਗੁਜਰਾਤ ਟਾਈਟਨਸ ਦੀ ਕਮਾਨ ਸੰਭਾਲੀ ਸੀ, ਹਾਲਾਂਕਿ ਕਪਤਾਨ ਵਜੋਂ ਸ਼ੁਭਮਨ ਗਿੱਲ ਵਿਰੋਧੀਆਂ ਉੱਤੇ ਹਾਵੀ ਨਹੀਂ ਹੋ ਸਕਿਆ, ਪਰ ਆਪਣੇ ਬੱਲੇ ਨਾਲ 12 ਮੈਚਾਂ ਵਿੱਚ 38.72 ਦੀ ਔਸਤ ਅਤੇ 147.40 ਦੇ ਸਟ੍ਰਾਈਕ ਰੇਟ ਨਾਲ 426 ਦੌੜਾਂ ਬਣਾਈਆਂ। ਸੀਐਸਕੇ ਖ਼ਿਲਾਫ਼ ਸਭ ਤੋਂ ਵੱਧ 104 ਦੌੜਾਂ ਦਾ ਸਕੋਰ ਉਨ੍ਹਾਂ ਦੇ ਨਾਂ ਸੀ। ਸਨਰਾਈਜ਼ਰਸ ਹੈਦਰਾਬਾਦ ਲਈ ਓਪਨਿੰਗ ਕਰਨ ਵਾਲੇ ਅਭਿਸ਼ੇਕ ਸ਼ਰਮਾ ਨੇ IPL 2024 ‘ਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ।

ਅਭਿਸ਼ੇਕ ਸ਼ਰਮਾ, ਮੂਲ ਰੂਪ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ, ਨੇ 16 ਆਈਪੀਐਲ ਮੈਚਾਂ ਵਿੱਚ 32.27 ਦੀ ਔਸਤ ਅਤੇ 204.22 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 484 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਦਾ ਜ਼ਿੰਬਾਬਵੇ ਦੌਰਾ 6 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ ਦਿਨ ਦੋਵੇਂ ਟੀਮਾਂ ਹਰਾਰੇ ‘ਚ ਪਹਿਲੇ ਟੀ-20 ‘ਚ ਆਹਮੋ-ਸਾਹਮਣੇ ਹੋਣਗੀਆਂ। ਦੂਜਾ ਟੀ-20 7 ਜੁਲਾਈ ਨੂੰ ਹਰਾਰੇ ‘ਚ ਖੇਡਿਆ ਜਾਵੇਗਾ। ਤੀਜਾ ਮੈਚ 10 ਨੂੰ, ਚੌਥਾ 13 ਨੂੰ ਜਦਕਿ ਪੰਜਵਾਂ ਅਤੇ ਆਖਰੀ ਟੀ-20 ਮੈਚ 14 ਜੁਲਾਈ ਨੂੰ ਖੇਡਿਆ ਜਾਵੇਗਾ।