ਸਿੱਧੂ ਮੂਸੇਵਾਲਾ ਦਾ ‘ਡਿਲੇਮਾ’ ਗੀਤ ਹੋਇਆ ਰਿਲੀਜ਼, ਪ੍ਰਸ਼ੰਸਕਾਂ ‘ਚ ਹੋਇਆ ਜ਼ਬਰਦਸਤ ਹਿੱਟ

ਸਿੱਧੂ ਮੂਸੇਵਾਲਾ ਦਾ ‘ਡਿਲੇਮਾ’ ਗੀਤ ਹੋਇਆ ਰਿਲੀਜ਼, ਪ੍ਰਸ਼ੰਸਕਾਂ ‘ਚ ਹੋਇਆ ਜ਼ਬਰਦਸਤ ਹਿੱਟ

ਸਿੱਧੂ ਮੂਸੇਵਾਲਾ ਦਾ ਸੱਤਵਾਂ ਗੀਤ ‘ਡਿਲੇਮਾ” ਰਿਲੀਜ਼ ਹੋ ਗਿਆ ਹੈ। ਇਹ ਗੀਤ 20 ਘੰਟੇ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਹੁਣ ਤੱਕ ਇਸਨੂੰ 22 ਲੱਖ 26 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਸਿੱਧੂ ਮੂਸੇਵਾਲਾ ਦੀ ਮੌਤ ਦੇ ਦੋ ਸਾਲ ਬਾਅਦ ਵੀ ਉਸਦਾ ਜਾਦੂ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿੱਚ ਗੂੰਜ ਗਈ ਹੈ। ਸਿੱਧੂ ਮੂਸੇਵਾਲਾ ਦਾ ਸੱਤਵਾਂ ਗੀਤ ‘ਡਿਲੇਮਾ” ਰਿਲੀਜ਼ ਹੋ ਗਿਆ ਹੈ। ਇਹ ਗੀਤ 20 ਘੰਟੇ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਹੁਣ ਤੱਕ ਇਸ ਨੂੰ 22 ਲੱਖ 26 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਇਹ ਗੀਤ ਪ੍ਰਸ਼ੰਸਕਾਂ ‘ਚ ਕਾਫੀ ਹਿੱਟ ਹੋ ਰਿਹਾ ਹੈ। ਇਸ ਗੀਤ ਨੂੰ ਬ੍ਰਿਟਿਸ਼ ਗਾਇਕ ਸਟੀਫਲੋਨ ਡੌਨ ਦੇ ਯੂਟਿਊਬ ਪੇਜ ਤੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਗਾਇਕ ਸਟੀਫਲੋਨ ਮੁੱਖ ਗਾਇਕ ਦੇ ਰੂਪ ‘ਚ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਲੰਡਨ ਦੀਆਂ ਸੜਕਾਂ ‘ਤੇ ਵੀ ਪ੍ਰਮੋਟ ਕੀਤਾ ਗਿਆ ਹੈ। ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਗੀਤ ਵਿੱਚ ਪੰਜਾਬ ਦੇ ਲੋਕ ਅਤੇ ਪਿੰਡਾਂ ਨੂੰ ਵੀ ਦਿਖਾਇਆ ਗਿਆ ਹੈ।

ਸਟੀਫਲਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਛਾਪੀਆਂ ਹਨ। ਜਿਸ ਵਿੱਚ ਇੱਕ ਪਾਸੇ ਉਨ੍ਹਾਂ ਦੀ ਫੋਟੋ ਛਪੀ ਹੈ ਅਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੈ। ਗੀਤਾਂ ਦੇ ਵਿਚਕਾਰ ਲੋਕ ਸਿੱਧੂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਪੋਸਟਰ ਫੜੇ ਵੀ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।