ਸੋਨੀਆ ਗਾਂਧੀ ਰਾਏਬਰੇਲੀ ਦੀ ਥਾਂ ਤੇਲੰਗਾਨਾ ਤੋਂ ਲੜ ਸਕਦੀ ਹੈ ਲੋਕਸਭਾ ਚੋਣ

ਸੋਨੀਆ ਗਾਂਧੀ ਰਾਏਬਰੇਲੀ ਦੀ ਥਾਂ ਤੇਲੰਗਾਨਾ ਤੋਂ ਲੜ ਸਕਦੀ ਹੈ ਲੋਕਸਭਾ ਚੋਣ

ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦਲੀਲ ਦਿੱਤੀ ਹੈ ਕਿ ਤੇਲੰਗਾਨਾ ਦੀ ਖਮਾਨ ਸੀਟ ਕਾਂਗਰਸ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪਾਰਟੀ ਦਾ ਮਜ਼ਬੂਤ ​​ਗੜ੍ਹ ਮੰਨਿਆ ਜਾਂਦਾ ਹੈ।

ਤੇਲੰਗਾਨਾ ਵਿਧਾਨਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੇ ਵਡੀ ਜਿੱਤ ਦਰਜ਼ ਕੀਤੀ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਬਾਅਦ ਹੁਣ ਸੋਨੀਆ ਗਾਂਧੀ ਵੀ ਦੱਖਣੀ ਭਾਰਤ ਤੋਂ ਚੋਣ ਲੜ ਸਕਦੀ ਹੈ। ਸੋਮਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦਿੱਲੀ ‘ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸੀਐਮ ਰੈੱਡੀ ਨੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਤੇਲੰਗਾਨਾ ਦੀ ਖਮਾਮ ਸੀਟ ਤੋਂ ਦਾਅਵਾ ਪੇਸ਼ ਕਰਨ ਦੀ ਅਪੀਲ ਕੀਤੀ ਹੈ।

ਸੂਤਰਾਂ ਦੀ ਮੰਨੀਏ ਤਾਂ ਰੇਵੰਤ ਰੈਡੀ ਨੇ ਦਲੀਲ ਦਿੱਤੀ ਹੈ ਕਿ ਤੇਲੰਗਾਨਾ ਦੀ ਖਮਾਨ ਸੀਟ ਕਾਂਗਰਸ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪਾਰਟੀ ਦਾ ਮਜ਼ਬੂਤ ​​ਗੜ੍ਹ ਮੰਨਿਆ ਜਾਂਦਾ ਹੈ। ਅਜਿਹੇ ‘ਚ ਖਮਾਮ ਤੋਂ ਉਨ੍ਹਾਂ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਸੋਨੀਆ ਗਾਂਧੀ ਨੇ ਅਜੇ ਤੱਕ ਇਸ ਪੇਸ਼ਕਸ਼ ‘ਤੇ ਹਾਮੀ ਨਹੀਂ ਭਰੀ ਹੈ, ਪਰ ਪਾਰਟੀ ‘ਚ ਭੰਬਲਭੂਸਾ ਜਾਰੀ ਹੈ।

ਰੇਵੰਤ ਰੈਡੀ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਤੇਲੰਗਾਨਾ ਕਾਂਗਰਸ ਨੇ ਉਨ੍ਹਾਂ ਨੂੰ ਰਾਜ ਤੋਂ ਚੋਣ ਲੜਨ ਦੀ ਅਪੀਲ ਕਰਨ ਲਈ ਇੱਕ ਮਤਾ ਪਾਸ ਕੀਤਾ ਹੈ। ਸੋਮਵਾਰ ਰਾਤ ਨੂੰ ਹੈਦਰਾਬਾਦ ਵਿੱਚ ਜਾਰੀ ਇੱਕ ਅਧਿਕਾਰਤ ਰੀਲੀਜ਼ ਦੇ ਅਨੁਸਾਰ, ਰੈਡੀ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ ਰਾਜ ਤੋਂ ਚੋਣ ਲੜਨ ਲਈ ਬੇਨਤੀ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਉਨ੍ਹਾਂ ਨੂੰ ‘ਮਾਂ’ ਦੇ ਰੂਪ ਵਿੱਚ ਦੇਖਦੇ ਹਨ ਜਿਸਨੇ ਤੇਲੰਗਾਨਾ ਨੂੰ ਰਾਜ ਦਾ ਦਰਜਾ ਦਿੱਤਾ ਸੀ। ਰਿਲੀਜ਼ ‘ਚ ਕਿਹਾ ਗਿਆ ਹੈ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਦੀ ਬੇਨਤੀ ‘ਤੇ ਕਿਹਾ ਕਿ ਢੁਕਵੇਂ ਸਮੇਂ ‘ਤੇ ਫੈਸਲਾ ਲਿਆ ਜਾਵੇਗਾ।

ਰੇਵੰਤ ਰੈੱਡੀ ਦੇ ਨਾਲ ਉਪ ਮੁੱਖ ਮੰਤਰੀ ਮੱਲੂ ਭੱਟੀ ਵਿਕਰਮਰਕਾ ਅਤੇ ਰਾਜ ਦੇ ਮਾਲ ਮੰਤਰੀ ਪੀ ਨਿਵਾਸ ਰੈਡੀ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਚੋਣ ਵਾਅਦਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਤੇਲੰਗਾਨਾ ਸਰਕਾਰ ਨੇ ਜਾਤੀ ਅਧਾਰਤ ਜਨਗਣਨਾ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਰੇਵੰਤ ਰੈਡੀ ਨੇ ਰਾਂਚੀ ‘ਚ ‘ਭਾਰਤ ਜੋੜੋ ਨਿਆ ਯਾਤਰਾ’ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ।