- ਸਿਹਤ
- No Comment
ਡੇਂਗੂ ਦੇ ਇਲਾਜ ਲਈ ਸ਼ੁਭਮਨ ਗਿੱਲ ਹਸਪਤਾਲ ‘ਚ ਦਾਖਲ, ਪਲੇਟਲੈਟਸ ‘ਚ ਨਹੀਂ ਹੋ ਰਿਹਾ ਹੈ ਸੁਧਾਰ
ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਗਿੱਲ ਅਫਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਗਿੱਲ ਦੇ ਉਸ ਮੈਚ ਵਿੱਚ ਵੀ ਖੇਡਣ ਦੀ ਸੰਭਾਵਨਾ ਘੱਟ ਹੈ।
ਸ਼ੁਭਮਨ ਗਿੱਲ ਇਸ ਸਾਲ ਬਹੁਤ ਵਧੀਆ ਫਾਰਮ ‘ਚ ਹੈ, ਉਸਦੇ ਵਰਲਡ ਕਪ ਤੋਂ ਪਹਿਲਾ ਬਿਮਾਰ ਪੈਣ ਨਾਲ ਭਾਰਤੀ ਕ੍ਰਿਕਟ ਟੀਮ ਦੀਆ ਮੁਸ਼ਕਿਲਾਂ ਵੱਧ ਗਈਆਂ ਹਨ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਚੇਨਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਗਿੱਲ ਡੇਂਗੂ ਤੋਂ ਪੀੜਤ ਹਨ।
ਕ੍ਰਿਕਟ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਗਿੱਲ ਨੂੰ ਸੋਮਵਾਰ ਸਵੇਰੇ ਕਾਵੇਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਡਾਕਟਰ ਰਿਜ਼ਵਾਨ ਖਾਨ ਦੀ ਨਿਗਰਾਨੀ ਹੇਠ ਡਾਕਟਰਾਂ ਦੀ ਟੀਮ ਨੇ ਉਸ ‘ਤੇ ਨਜ਼ਰ ਰੱਖੀ। ਕ੍ਰਿਕਬਜ਼ ਮੁਤਾਬਕ ਗਿੱਲ ਦੇ ਪਲੇਟਲੈਟਸ ‘ਚ ਸੁਧਾਰ ਨਹੀਂ ਹੋ ਰਿਹਾ ਹੈ, ਜਿਸ ਕਾਰਨ ਉਹ ਟੀਮ ਨਾਲ ਦਿੱਲੀ ਨਹੀਂ ਗਏ।
ਪਲੇਟਲੈਟ ਦੀ ਗਿਣਤੀ ਘੱਟ ਹੋਣ ‘ਤੇ ਟੀਮ ਪ੍ਰਬੰਧਨ ਨੂੰ ਉੱਡਣ ਤੋਂ ਬਚਣ ਲਈ ਡਾਕਟਰੀ ਸਲਾਹ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਗਿੱਲ ਅਫਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਗਿੱਲ ਦੇ ਉਸ ਮੈਚ ਵਿੱਚ ਵੀ ਖੇਡਣ ਦੀ ਸੰਭਾਵਨਾ ਘੱਟ ਹੈ।
ਸੂਤਰਾਂ ਮੁਤਾਬਕ ਜੇਕਰ ਆਉਣ ਵਾਲੇ ਦਿਨਾਂ ‘ਚ ਗਿੱਲ ਦੀ ਹਾਲਤ ‘ਚ ਸੁਧਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਉਹ ਹੋਟਲ ਵਾਪਸ ਆ ਸਕਦੇ ਹਨ। ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ ਤਾਂ ਉਹ ਸਿੱਧੇ ਅਹਿਮਦਾਬਾਦ ਜਾ ਸਕਦੇ ਹਨ। ਗਿੱਲ ਡੇਂਗੂ ਕਾਰਨ ਆਸਟ੍ਰੇਲੀਆ ਖਿਲਾਫ ਭਾਰਤ ਦਾ ਪਹਿਲਾ ਮੈਚ ਵੀ ਨਹੀਂ ਖੇਡ ਸਕਿਆ ਸੀ। ਉਸ ਦੀ ਜਗ੍ਹਾ ਈਸ਼ਾਨ ਕਿਸ਼ਨ ਨੇ ਮੈਚ ਦੀ ਸ਼ੁਰੂਆਤ ਕੀਤੀ ਸੀ, ਉਹ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ ਸੀ।
ਬੀਸੀਸੀਆਈ ਨੇ 6 ਦਿਨ ਪਹਿਲਾਂ ਦੱਸਿਆ ਸੀ ਕਿ ਪਹਿਲੇ ਮੈਚ ਲਈ ਚੇਨਈ ਪਹੁੰਚਣ ਤੋਂ ਬਾਅਦ ਸ਼ੁਭਮਨ ਨੂੰ ਤੇਜ਼ ਬੁਖਾਰ ਹੋ ਗਿਆ ਸੀ। ਜਦੋਂ ਉਸਦੇ ਟੈਸਟ ਕਰਵਾਏ ਗਏ ਤਾਂ ਪਤਾ ਲੱਗਾ ਕਿ ਉਸ ਨੂੰ ਡੇਂਗੂ ਹੈ। ਸ਼ੁਭਮਨ ਗਿੱਲ ਇਸ ਸਾਲ ਸ਼ਾਨਦਾਰ ਫਾਰਮ ‘ਚ ਹਨ। ਗਿੱਲ 2023 ਵਿੱਚ ਵਨਡੇ ਵਿੱਚ ਭਾਰਤ ਦੇ ਸਭ ਤੋਂ ਵੱਧ ਸਕੋਰਰ ਹਨ। ਸਲਾਮੀ ਬੱਲੇਬਾਜ਼ ਨੇ 2023 ਵਿੱਚ 20 ਵਨਡੇ ਮੈਚਾਂ ਵਿੱਚ 72.35 ਦੀ ਔਸਤ ਅਤੇ 105.03 ਦੀ ਸਟ੍ਰਾਈਕ ਰੇਟ ਨਾਲ 1,230 ਦੌੜਾਂ ਬਣਾਈਆਂ ਹਨ। ਉਸ ਦੇ 6 ਵਨਡੇ ਸੈਂਕੜਿਆਂ ‘ਚੋਂ 5 ਇਸ ਸਾਲ ਆਏ ਹਨ।