WORLD CUP 2023 : ਭਾਰਤੀ ਟੀਮ ਨੂੰ ਵੱਡਾ ਝਟਕਾ, ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਹੋਇਆ ਡੇਂਗੂ, ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡਣ ‘ਤੇ ਸਸਪੈਂਸ

WORLD CUP 2023 : ਭਾਰਤੀ ਟੀਮ ਨੂੰ ਵੱਡਾ ਝਟਕਾ, ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਹੋਇਆ ਡੇਂਗੂ, ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡਣ ‘ਤੇ ਸਸਪੈਂਸ

ਸ਼ੁਭਮਨ ਗਿੱਲ ਇਸ ਸਾਲ ਸ਼ਾਨਦਾਰ ਫਾਰਮ ‘ਚ ਹਨ। ਗਿੱਲ 2023 ਵਿੱਚ ਵਨਡੇ ਵਿੱਚ ਭਾਰਤ ਦੇ ਸਭ ਤੋਂ ਵੱਧ ਸਕੋਰਰ ਹਨ। ਸਲਾਮੀ ਬੱਲੇਬਾਜ਼ ਨੇ 2023 ਵਿੱਚ 20 ਵਨਡੇ ਮੈਚਾਂ ਵਿੱਚ 72.35 ਦੀ ਔਸਤ ਅਤੇ 105.03 ਦੀ ਸਟ੍ਰਾਈਕ ਰੇਟ ਨਾਲ 1,230 ਦੌੜਾਂ ਬਣਾਈਆਂ ਹਨ।

ਚੇਨਈ ‘ਚ ਐਤਵਾਰ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰਨ ਜਾ ਰਹੀ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਡੇਂਗੂ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਮੈਚ ‘ਚ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਤੇਜ਼ ਬੁਖਾਰ ਹੈ। ਉਸਦਾ ਡੇਂਗੂ ਟੈਸਟ ਪਾਜ਼ੇਟਿਵ ਆਇਆ ਹੈ।

ਵਿਸ਼ਵ ਕੱਪ 2023 ‘ਚ ਭਾਰਤ ਆਪਣਾ ਪਹਿਲਾ ਮੈਚ ਐਤਵਾਰ ਯਾਨੀ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖਿਲਾਫ ਖੇਡੇਗਾ। ਇਸ ਮੈਚ ‘ਚ ਗਿੱਲ ਦੇ ਖੇਡਣ ‘ਤੇ ਸ਼ੱਕ ਹੈ। ਗਿੱਲ ਦੀ ਗੈਰ-ਮੌਜੂਦਗੀ ਵਿੱਚ ਈਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ ਓਪਨ ਕਰ ਸਕਦੇ ਹਨ। ਰਿਪੋਰਟ ਮੁਤਾਬਕ ਗਿੱਲ ਨੇ ਵੀਰਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ ‘ਚ ਟੀਮ ਦੇ ਨੈੱਟ ਸੈਸ਼ਨ ‘ਚ ਵੀ ਹਿੱਸਾ ਨਹੀਂ ਲਿਆ। ਗਿੱਲ ਦਾ ਸ਼ੁੱਕਰਵਾਰ ਯਾਨੀ ਅੱਜ ਇਕ ਹੋਰ ਟੈਸਟ ਹੋਵੇਗਾ, ਜਿਸ ਤੋਂ ਬਾਅਦ ਖੇਡਣ ਬਾਰੇ ਫੈਸਲਾ ਲਿਆ ਜਾਵੇਗਾ।

ਬੀਸੀਸੀਆਈ ਦੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ, ‘ਸ਼ੁਭਮਨ ਨੂੰ ਚੇਨਈ ਪਹੁੰਚਣ ਤੋਂ ਬਾਅਦ ਤੇਜ਼ ਬੁਖਾਰ ਹੈ।’ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਉਸ ਦੇ ਹੋਰ ਟੈਸਟ ਹੋਣਗੇ ਅਤੇ ਸ਼ੁਰੂਆਤੀ ਮੈਚ ‘ਚ ਉਸ ਦੇ ਖੇਡਣ ‘ਤੇ ਫੈਸਲਾ ਲਿਆ ਜਾਵੇਗਾ। ਸੂਤਰ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਗਿੱਲ ਦਾ ਡੇਂਗੂ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਉਹ ਕੁਝ ਮੈਚ ਨਹੀਂ ਖੇਡ ਸਕਣਗੇ।

ਸ਼ੁਭਮਨ ਗਿੱਲ ਇਸ ਸਾਲ ਸ਼ਾਨਦਾਰ ਫਾਰਮ ‘ਚ ਹਨ। ਗਿੱਲ 2023 ਵਿੱਚ ਵਨਡੇ ਵਿੱਚ ਭਾਰਤ ਦੇ ਸਭ ਤੋਂ ਵੱਧ ਸਕੋਰਰ ਹਨ। ਸਲਾਮੀ ਬੱਲੇਬਾਜ਼ ਨੇ 2023 ਵਿੱਚ 20 ਵਨਡੇ ਮੈਚਾਂ ਵਿੱਚ 72.35 ਦੀ ਔਸਤ ਅਤੇ 105.03 ਦੀ ਸਟ੍ਰਾਈਕ ਰੇਟ ਨਾਲ 1,230 ਦੌੜਾਂ ਬਣਾਈਆਂ ਹਨ। ਉਸਦੇ 6 ਵਨਡੇ ਸੈਂਕੜਿਆਂ ‘ਚੋਂ 5 ਇਸ ਸਾਲ ਆਏ ਹਨ। ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਮੇਜ਼ਬਾਨ ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਹੋਵੇਗਾ। ਭਾਰਤ 9 ਵੱਖ-ਵੱਖ ਸਥਾਨਾਂ ‘ਤੇ ਲੀਗ ਪੜਾਅ ‘ਚ 9 ਟੀਮਾਂ ਨਾਲ ਖੇਡੇਗਾ।

ਸ਼ੁਭਮਨ ਗਿੱਲ ਇਸ ਸਾਲ ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ ਰਹੇ ਹਨ। ਉਸਨੇ ਵਨਡੇ ਕ੍ਰਿਕਟ ਵਿੱਚ ਇੱਕ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਦੋਹਰਾ ਸੈਂਕੜਾ ਵੀ ਸ਼ਾਮਲ ਹੈ। ਜੇਕਰ ਭਾਰਤ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹੈ ਤਾਂ ਇਸ ਵਿੱਚ ਗਿੱਲ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ। ਅਜਿਹੇ ‘ਚ ਟੀਮ ਇੰਡੀਆ ਦੇ ਸਾਰੇ ਖਿਡਾਰੀ ਉਸਦੇ ਜਲਦੀ ਤੋਂ ਜਲਦੀ ਫਿੱਟ ਹੋਣ ਦੀ ਦੁਆ ਕਰ ਰਹੇ ਹੋਣਗੇ।