ਪੈਰਿਸ ਪੈਰਾਲੰਪਿਕਸ – ਸੁਮਿਤ ਅੰਤਿਲ ਨੇ ਜੈਵਲਿਨ ਥਰੋਅ ਵਿੱਚ ਸੋਨ ਤਗ਼ਮਾ ਜਿੱਤਿਆ, ਬੈਡਮਿੰਟਨ ਵਿੱਚ ਇੱਕ ਸੋਨੇ ਸਮੇਤ 4 ਤਗ਼ਮੇ

ਪੈਰਿਸ ਪੈਰਾਲੰਪਿਕਸ – ਸੁਮਿਤ ਅੰਤਿਲ ਨੇ ਜੈਵਲਿਨ ਥਰੋਅ ਵਿੱਚ ਸੋਨ ਤਗ਼ਮਾ ਜਿੱਤਿਆ, ਬੈਡਮਿੰਟਨ ਵਿੱਚ ਇੱਕ ਸੋਨੇ ਸਮੇਤ 4 ਤਗ਼ਮੇ

ਟੋਕੀਓ ਪੈਰਾਲੰਪਿਕ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਸੁਮਿਤ ਅੰਤਿਲ ਨੇ ਪੈਰਿਸ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਹੈ। ਉਸਨੇ ਪੈਰਾਲੰਪਿਕ ਵਿੱਚ ਆਪਣਾ ਹੀ ਰਿਕਾਰਡ ਤੋੜਿਆ ਅਤੇ ਦੂਜੀ ਕੋਸ਼ਿਸ਼ ਵਿੱਚ ਜੈਵਲਿਨ 70.59 ਮੀਟਰ ਦੀ ਦੂਰੀ ‘ਤੇ ਸੁੱਟੀ।

ਭਾਰਤ ਲਈ ਪੈਰਿਸ ਪੈਰਾਲੰਪਿਕਸ ਤੋਂ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਪੈਰਿਸ ਪੈਰਾਲੰਪਿਕ ‘ਚ ਭਾਰਤ ਨੂੰ 5ਵੇਂ ਦਿਨ ਦੂਜਾ ਸੋਨ ਤਗਮਾ ਮਿਲਿਆ ਹੈ। ਸੁਮਿਤ ਅੰਤਿਲ ਨੇ ਪੈਰਾਲੰਪਿਕ ਰਿਕਾਰਡ ਦੇ ਨਾਲ ਜੈਵਲਿਨ ਥਰੋਅ ਵਿੱਚ ਸੋਨ ਤਗਮਾ ਜਿੱਤਿਆ। ਉਸ ਨੇ 70.59 ਮੀਟਰ ਥਰੋਅ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਬੈਡਮਿੰਟਨ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

ਭਾਰਤ ਨੇ ਬੈਡਮਿੰਟਨ ਵਿੱਚ 4 ਤਗਮੇ ਜਿੱਤੇ। ਨਿਤੇਸ਼ ਤੋਂ ਬਾਅਦ ਸੁਹਾਸ ਯਤੀਰਾਜ ਨੇ ਚਾਂਦੀ ਦਾ ਤਗਮਾ ਜਿੱਤਿਆ। ਜਦੋਂਕਿ ਮਹਿਲਾਵਾਂ ਦੇ ਮੁਕਾਬਲੇ ਵਿੱਚ ਤੁਲਾਸੀਮਤੀ ਮੁਰੁਗੇਸਨ ਨੇ ਚਾਂਦੀ ਦਾ ਤਗ਼ਮਾ ਅਤੇ ਮਨੀਸ਼ਾ ਰਾਮਦਾਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਯੋਗੇਸ਼ ਕਥੂਨੀਆ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਦੋਂ ਕਿ ਰਾਕੇਸ਼ ਕੁਮਾਰ ਅਤੇ ਸ਼ੀਤਲ ਦੇਵੀ ਦੀ ਜੋੜੀ ਨੇ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਭਾਰਤ ਨੇ ਪੈਰਾਲੰਪਿਕ ‘ਚ ਹੁਣ ਤੱਕ 3 ਸੋਨ, 5 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ। ਅੱਜ ਭਾਰਤ ਐਥਲੈਟਿਕਸ ਵਿੱਚ ਵੀ ਮੈਡਲ ਜਿੱਤ ਸਕਦਾ ਹੈ। ਪੈਰਾ ਬੈਡਮਿੰਟਨ ਮਿਕਸਡ SH-6 ਈਵੈਂਟ ਵਿੱਚ, ਨਿਤਿਆ ਸ਼੍ਰੀ ਸਿਵਨ ਅਤੇ ਸ਼ਿਵਰਾਜਨ ਸੋਲਾਇਮਲਾਈ ਦੀ ਭਾਰਤ ਦੀ ਜੋੜੀ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਹਾਰ ਗਈ। ਹੁਣ ਸਿੰਗਲਜ਼ ਵਿੱਚ ਨਿਤਿਆ ਸ੍ਰੀ ਸਿਵਾਨ ਕਾਂਸੀ ਦੇ ਤਗ਼ਮੇ ਦਾ ਮੁਕਾਬਲਾ ਇੰਡੋਨੇਸ਼ੀਆ ਦੀ ਰੀਨਾ ਮਰਲੀਨਾ ਨਾਲ ਖੇਡੇਗਾ। ਟੋਕੀਓ ਪੈਰਾਲੰਪਿਕ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਣ ਵਾਲੇ ਸੁਮਿਤ ਅੰਤਿਲ ਨੇ ਪੈਰਿਸ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਹੈ। ਉਸਨੇ ਪੈਰਾਲੰਪਿਕ ਵਿੱਚ ਆਪਣਾ ਹੀ ਰਿਕਾਰਡ ਤੋੜਿਆ ਅਤੇ ਦੂਜੀ ਕੋਸ਼ਿਸ਼ ਵਿੱਚ 70.59 ਮੀਟਰ ਦੀ ਦੂਰੀ ਸੁੱਟੀ। ਟੋਕੀਓ ਵਿੱਚ ਉਸ ਨੇ 68.55 ਮੀਟਰ ਦੀ ਦੂਰੀ ਸੁੱਟੀ ਸੀ। ਉਸ ਨੇ ਪਹਿਲੀ ਹੀ ਕੋਸ਼ਿਸ਼ ਵਿੱਚ 69.11 ਮੀਟਰ ਦੀ ਥਰੋਅ ਕਰਕੇ ਇਸ ਨੂੰ ਪਾਰ ਕੀਤਾ।