ICC ਵਿਸ਼ਵ ਕੱਪ 2023 : ਸੁਪਰਸਟਾਰ ਰਜਨੀਕਾਂਤ ਨੇ ਫਾਈਨਲ ਮੈਚ ਨੂੰ ਲੈ ਕੇ ਕੀਤੀ ਭਵਿੱਖਬਾਣੀ, ਕਿਹਾ- ‘ਇਹ ਮੈਚ ਭਾਰਤ ਜਿੱਤੇਗਾ’

ICC ਵਿਸ਼ਵ ਕੱਪ 2023 : ਸੁਪਰਸਟਾਰ ਰਜਨੀਕਾਂਤ ਨੇ ਫਾਈਨਲ ਮੈਚ ਨੂੰ ਲੈ ਕੇ ਕੀਤੀ ਭਵਿੱਖਬਾਣੀ, ਕਿਹਾ- ‘ਇਹ ਮੈਚ ਭਾਰਤ ਜਿੱਤੇਗਾ’

ਸੈਮੀਫਾਈਨਲ ਮੈਚ ਦੇਖਣ ਤੋਂ ਬਾਅਦ ਹੁਣ ਰਜਨੀਕਾਂਤ ਨੂੰ 19 ਨਵੰਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਦੁਪਹਿਰ 2 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਜਨੀਕਾਂਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਵੀ ਇਸ ਮੈਚ ਨੂੰ ਦੇਖਣ ਜਾ ਸਕਦੇ ਹਨ।

ਸੁਪਰਸਟਾਰ ਰਜਨੀਕਾਂਤ ਨੂੰ ਦੱਖਣ ਵਿਚ ਭਗਵਾਨ ਦਾ ਦਰਜ਼ਾ ਦਿਤਾ ਦਿਤਾ ਜਾਂਦਾ ਹੈ। ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ 19 ਨਵੰਬਰ ਨੂੰ ਹੋਣ ਜਾ ਰਿਹਾ ਹੈ। ਜੋ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਹਰ ਕੋਈ ਇਸ ਦਿਨ ਦਾ ਇੰਤਜ਼ਾਰ ਕਰ ਰਿਹਾ ਹੈ।

ਸੈਮੀਫਾਈਨਲ ਮੈਚ ਦੇਖਣ ਤੋਂ ਬਾਅਦ ਹੁਣ ਥਲਾਈਵਾ ਨੇ ਸਾਫ ਕਹਿ ਦਿੱਤਾ ਹੈ ਕਿ ਇਸ ਵਾਰ ਵਿਸ਼ਵ ਕੱਪ ਭਾਰਤ ਦਾ ਹੋਣ ਜਾ ਰਿਹਾ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਰਜਨੀਕਾਂਤ ਨੇ ਕਿਹਾ, ‘ਪਹਿਲਾਂ ਤਾਂ ਮੈਂ ਸੈਮੀਫਾਈਨਲ ਦੌਰਾਨ ਘਬਰਾ ਗਿਆ ਸੀ, ਪਰ ਬਾਅਦ ‘ਚ ਜਦੋਂ ਵਿਕਟਾਂ ਡਿੱਗਦੀਆਂ ਰਹੀਆਂ ਤਾਂ ਸਭ ਕੁਝ ਠੀਕ ਹੋ ਗਿਆ। ਉਸ ਡੇਢ ਘੰਟੇ ਦੌਰਾਨ ਮੈਂ ਕਾਫੀ ਘਬਰਾਇਆ ਹੋਇਆ ਸੀ, ਪਰ ਮੈਨੂੰ 100 ਫੀਸਦੀ ਯਕੀਨ ਹੈ ਕਿ ਵਿਸ਼ਵ ਕੱਪ ਸਾਡਾ ਹੀ ਹੈ।’

ਸੈਮੀਫਾਈਨਲ ਮੈਚ ਦੇਖਣ ਤੋਂ ਬਾਅਦ ਹੁਣ ਰਜਨੀਕਾਂਤ ਨੂੰ 19 ਨਵੰਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਦੁਪਹਿਰ 2 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਦਾਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਵੀ ਇਸ ਮੈਚ ਨੂੰ ਦੇਖਣ ਜਾ ਸਕਦੇ ਹਨ, ਪਰ ਅਜੇ ਤੱਕ ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਮੈਚ ਦੇਖਣ ਸਟੇਡੀਅਮ ‘ਚ ਜਾਣਗੇ ਜਾਂ ਨਹੀਂ।

ਰਜਨੀਕਾਂਤ ਨੂੰ ਹਾਲ ਹੀ ‘ਚ ‘ਜੇਲਰ’ ‘ਚ ਦੇਖਿਆ ਗਿਆ ਸੀ, ਜੋ 2023 ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਵਿੱਚੋਂ ਇੱਕ ਹੈ। ਅਭਿਨੇਤਾ ‘ਜੈ ਭੀਮ’ ਫੇਮ ਟੀਜੇ ਗਿਆਨਵੇਲ ਦੁਆਰਾ ਨਿਰਦੇਸ਼ਤ ਆਉਣ ਵਾਲੀ ਫਿਲਮ ‘ਥਲਾਵਰ 170’ ਵਿੱਚ ਨਜ਼ਰ ਆਉਣਗੇ। ਇਸ ਫਿਲਮ ‘ਚ ਅਮਿਤਾਭ ਬੱਚਨ ਨਾਲ ਉਨ੍ਹਾਂ ਦੀ ਜੋੜੀ ਬਣੀ ਹੈ। ਇਸ ਤੋਂ ਇਲਾਵਾ ਉਹ ‘ਲਾਲ ਸਲਾਮ’ ‘ਚ ਕੈਮਿਓ ਕਰਦੇ ਨਜ਼ਰ ਆਉਣਗੇ। ਰਜਨੀਕਾਂਤ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸੈਮੀਫਾਈਨਲ ਮੈਚ ਦੇਖਦੇ ਹੋਏ ਦੇਖਿਆ ਗਿਆ। ਭਾਰਤ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ।