ਸਵਿਜ਼ਰਲੈਂਡ ‘ਚ ਬੁਰਕਾ ਪਹਿਨਣ ਅਤੇ ਚਿਹਰਾ ਢੱਕਣ ‘ਤੇ ਲਗਿਆ ਬੈਨ, ਉਲੰਘਣਾ ਕਰਨ ‘ਤੇ ਲੱਗੇਗਾ 91 ਹਜ਼ਾਰ ਜੁਰਮਾਨਾ

ਸਵਿਜ਼ਰਲੈਂਡ ‘ਚ ਬੁਰਕਾ ਪਹਿਨਣ ਅਤੇ ਚਿਹਰਾ ਢੱਕਣ ‘ਤੇ ਲਗਿਆ ਬੈਨ, ਉਲੰਘਣਾ ਕਰਨ ‘ਤੇ ਲੱਗੇਗਾ 91 ਹਜ਼ਾਰ ਜੁਰਮਾਨਾ

ਇਸ ਕਾਨੂੰਨ ਨੂੰ ਪਹਿਲਾਂ ਹੀ ਉੱਚ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਸੀ, ਪਰ ਹੁਣ ਇਸਨੂੰ ਸੰਘੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜਨਤਕ ਥਾਵਾਂ ਅਤੇ ਨਿੱਜੀ ਦਫ਼ਤਰਾਂ ਵਿੱਚ ਇਸ ਕਾਨੂੰਨ ਦੀ ਪਾਲਣਾ ਕਰਨਾ ਜ਼ਰੂਰੀ ਹੈ।

ਦੁਨੀਆਂ ਦੇ ਕਈ ਦੇਸ਼ ਹਿਜਾਬ ਪਾਉਣ ‘ਤੇ ਬੈਨ ਲਗਾ ਰਹੇ ਹਨ। ਹੁਣ ਸਵਿਜ਼ਰਲੈਂਡ ਦੀ ਸੰਸਦ ਨੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤਹਿਤ ਹੁਣ ਦੇਸ਼ ‘ਚ ਬੁਰਕਾ ਪਹਿਨਣ ਅਤੇ ਚਿਹਰਾ ਢੱਕਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਵੇਂ ਕਾਨੂੰਨ ਤਹਿਤ ਉਲੰਘਣਾ ਕਰਨ ‘ਤੇ 1 ਹਜ਼ਾਰ ਸਵਿਸ ਫਰੈਂਕ (ਲਗਭਗ 91 ਹਜ਼ਾਰ ਰੁਪਏ) ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

ਇਸ ਕਾਨੂੰਨ ਨੂੰ ਪਹਿਲਾਂ ਹੀ ਉੱਚ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਸੀ। ਪਰ ਹੁਣ ਇਸ ਨੂੰ ਸੰਘੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜਨਤਕ ਥਾਵਾਂ ਅਤੇ ਨਿੱਜੀ ਦਫ਼ਤਰਾਂ ਵਿੱਚ ਇਸ ਕਾਨੂੰਨ ਦੀ ਪਾਲਣਾ ਕਰਨਾ ਜ਼ਰੂਰੀ ਹੈ। ਹਾਲਾਂਕਿ ਕੁਝ ਥਾਵਾਂ ‘ਤੇ ਇਸ ਸਬੰਧ ਵਿਚ ਢਿੱਲ ਵੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਸਵਿਸ ਸੰਸਦ ਦੇ ਹੇਠਲੇ ਸਦਨ ਵਿੱਚ ਵੋਟਿੰਗ ਹੋਈ। ਜਿਸ ‘ਚ ਮੁਸਲਿਮ ਔਰਤਾਂ ਦੇ ਬੁਰਕੇ ਅਤੇ ਮੂੰਹ ਢੱਕਣ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਹ ਕਾਨੂੰਨ ਉਪਰਲੇ ਸਦਨ ਵਿਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ।

ਇਹ ਕਾਨੂੰਨ ਸੱਜੇ-ਪੱਖੀ ਲੋਕਪ੍ਰਿਅ ਸਵਿਸ ਪੀਪਲਜ਼ ਪਾਰਟੀ ਦੁਆਰਾ ਲਿਆਂਦਾ ਗਿਆ ਸੀ। ਜਿਸ ਵਿਰੁੱਧ ਸੈਂਟਰਿਸਟਾਂ ਅਤੇ ਗਰੀਨਜ਼ ਵੱਲੋਂ ਇਤਰਾਜ਼ ਉਠਾਇਆ ਗਿਆ, ਪਰ ਇਸ ਤੋਂ ਬਾਅਦ ਵੀ ਇਸ ਦੇ ਹੱਕ ਵਿੱਚ 151 ਵੋਟਾਂ ਪਈਆਂ। ਇਸ ਦੇ ਨਾਲ ਹੀ ਇਸ ਦੇ ਖਿਲਾਫ 29 ਵੋਟਾਂ ਆਈਆਂ। ਇਸ ਤੋਂ ਦੋ ਸਾਲ ਪਹਿਲਾਂ ਇਸ ਕਾਨੂੰਨ ਨੂੰ ਲੈ ਕੇ ਦੇਸ਼ ਵਿਆਪੀ ਰਾਏਸ਼ੁਮਾਰੀ ਕਰਵਾਈ ਗਈ ਸੀ। ਕਰੀਬ 51 ਫੀਸਦੀ ਲੋਕਾਂ ਨੇ ਇਸ ਦੇ ਹੱਕ ਵਿੱਚ ਆਵਾਜ਼ ਉਠਾਈ ਸੀ। ਇਸ ਤੋਂ ਇਲਾਵਾ ਧਰਨੇ ਦੌਰਾਨ ਪਾਏ ਗਏ ਸਕੀ ਮਾਸਕ ਅਤੇ ਬੰਦਨਾ ਬਾਰੇ ਵੀ ਇਤਰਾਜ਼ ਉਠਾਇਆ ਗਿਆ। ਪਰ ਹੁਣ ਇਸ ਨੂੰ ਕਾਨੂੰਨ ਵਜੋਂ ਪੂਰੀ ਤਰ੍ਹਾਂ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਕਾਨੂੰਨ ਦੀ ਉਲੰਘਣਾ ਕਰਨ ‘ਤੇ 1 ਹਜ਼ਾਰ ਸਵਿਸ ਫ੍ਰੈਂਕ ਯਾਨੀ ਲਗਭਗ 1100 ਡਾਲਰ ਦਾ ਜੁਰਮਾਨਾ ਭਰਨਾ ਪਵੇਗਾ।

ਹਾਲਾਂਕਿ ਰਾਏਸ਼ੁਮਾਰੀ ਦੌਰਾਨ ਮੁਸਲਿਮ ਸੰਗਠਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਇਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ‘ਚ 30 ਫੀਸਦੀ ਔਰਤਾਂ ਬੁਰਕੇ ਦੀ ਵਰਤੋਂ ਕਰਦੀਆਂ ਹਨ। ਦੇਸ਼ ਦੀ ਇਸਲਾਮਿਕ ਸੈਂਟਰਲ ਕੌਂਸਲ ਨੇ ਇਸ ਵੋਟਿੰਗ ਨੂੰ ਮੁਸਲਿਮ ਵਿਰੋਧੀ ਭਾਵਨਾਵਾਂ ਫੈਲਾਉਣ ਵਾਲਾ ਦੱਸਿਆ ਹੈ। ਹੁਣ ਜਨਤਕ ਥਾਵਾਂ ਅਤੇ ਨਿੱਜੀ ਦਫ਼ਤਰਾਂ ਵਿੱਚ ਨੱਕ, ਮੂੰਹ ਅਤੇ ਅੱਖਾਂ ਢੱਕਣ ‘ਤੇ ਮੁਕੰਮਲ ਪਾਬੰਦੀ ਹੋਵੇਗੀ।