ਵੈਨੇਜ਼ੁਏਲਾ ਕੋਲ ਹੈ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ, ਪਰ ਇੱਥੋਂ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ

ਵੈਨੇਜ਼ੁਏਲਾ ਕੋਲ ਹੈ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ, ਪਰ ਇੱਥੋਂ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ

ਵੈਨੇਜ਼ੁਏਲਾ ‘ਚ ਇੱਕ ਲੀਟਰ ਪੈਟਰੋਲ ਲਈ ਤੁਹਾਨੂੰ ਸਿਰਫ 0.02 ਡਾਲਰ ਯਾਨੀ 1.66 ਰੁਪਏ ਖਰਚ ਕਰਨੇ ਪੈਣਗੇ। ਇਸ ਦੇਸ਼ ਵਿੱਚ ਪੈਟਰੋਲ ਪਾਣੀ ਨਾਲੋਂ ਸਸਤਾ ਹੈ। ਜੇਕਰ ਤੁਸੀਂ ਵੈਨੇਜ਼ੁਏਲਾ ਵਿੱਚ ਹੋ, ਤਾਂ ਤੁਹਾਡੀ ਕਾਰ ਦੀ ਟੈਂਕੀ 60 ਰੁਪਏ ਤੋਂ ਘੱਟ ਕੀਮਤ ਵਿੱਚ ਭਰ ਜਾਵੇਗੀ।

ਦੁਨੀਆ ਵਿੱਚ ਸਭ ਤੋਂ ਵੱਧ ਮਹਿੰਗਾਈ ਵੈਨੇਜ਼ੁਏਲਾ ਵਿਚ ਹੈ। ਇਹ ਵਿਡੰਬਨਾ ਹੀ ਮੰਨਿਆ ਜਾਵੇਗਾ ਕਿ ਦੱਖਣੀ ਅਮਰੀਕਾ ਦੇ ਇਸ ਦੇਸ਼ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ, ਪਰ ਇੱਥੋਂ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲ ਰਹੀ। ਦੁਨੀਆ ਦੇ ਕੁੱਲ ਕੱਚੇ ਭੰਡਾਰ ਦਾ 18.2% ਇਸ ਦੇਸ਼ ਵਿੱਚ ਦੱਬਿਆ ਹੋਇਆ ਹੈ।

ਵੈਨੇਜ਼ੁਏਲਾ ‘ਚ ਇੱਕ ਲੀਟਰ ਪੈਟਰੋਲ ਲਈ ਤੁਹਾਨੂੰ ਸਿਰਫ 0.02 ਡਾਲਰ ਯਾਨੀ 1.66 ਰੁਪਏ ਖਰਚ ਕਰਨੇ ਪੈਣਗੇ। ਇਸ ਦੇਸ਼ ਵਿੱਚ ਪੈਟਰੋਲ ਪਾਣੀ ਨਾਲੋਂ ਸਸਤਾ ਹੈ। ਜੇਕਰ ਤੁਸੀਂ ਵੈਨੇਜ਼ੁਏਲਾ ਵਿੱਚ ਹੋ, ਤਾਂ ਤੁਹਾਡੀ ਕਾਰ ਦੀ ਟੈਂਕੀ 60 ਰੁਪਏ ਤੋਂ ਘੱਟ ਕੀਮਤ ਵਿੱਚ ਭਰ ਜਾਵੇਗੀ। ਇਹ ਸਿੱਕੇ ਦਾ ਸਿਰਫ਼ ਇੱਕ ਪਾਸਾ ਹੈ। ਦੂਜਾ ਪਹਿਲੂ ਇਹ ਹੈ ਕਿ ਇਸ ਦੇਸ਼ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਦੁਨੀਆਂ ਵਿੱਚ ਸਭ ਤੋਂ ਵੱਧ ਹਨ। ਹਾਲਾਤ ਇਹ ਹਨ ਕਿ ਦੇਸ਼ ਦੇ ਲੱਖਾਂ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ।

ਵੈਨੇਜ਼ੁਏਲਾ ‘ਚ ਲੱਖਾਂ ਲੋਕ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਵੈਨੇਜ਼ੁਏਲਾ ਤੋਂ ਭੱਜ ਗਏ ਹਨ। 2.82 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ‘ਚ ਖਾਣ-ਪੀਣ ਦੀਆਂ ਵਸਤੂਆਂ ਇੰਨੀਆਂ ਮਹਿੰਗੀਆਂ ਹਨ ਕਿ ਅਮੀਰ ਲੋਕਾਂ ਨੂੰ ਦੋ ਦਿਨ ਦਾ ਪੇਟ ਭਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਕਈ ਗਰੀਬ ਲੋਕ ਆਪਣਾ ਢਿੱਡ ਭਰਨ ਲਈ ਕੂੜੇ ਦੇ ਢੇਰਾਂ ਵਿੱਚ ਪਿਆ ਬਚਿਆ ਕੂੜਾ ਖਾਣ ਲਈ ਮਜਬੂਰ ਹਨ। ਵਰਲਡ ਆਫ਼ ਸਟੈਟਿਸਟਿਕਸ ਦੇ ਅਨੁਸਾਰ, ਵੈਨੇਜ਼ੁਏਲਾ ਵਿੱਚ ਖੁਰਾਕੀ ਮਹਿੰਗਾਈ ਦਰ 403 ਪ੍ਰਤੀਸ਼ਤ ਹੈ, ਇਹ ਦੁਨੀਆ ਵਿੱਚ ਸਭ ਤੋਂ ਵੱਧ ਹੈ।

ਵੈਨੇਜ਼ੁਏਲਾ ਵਿੱਚ ਮਹਿੰਗਾਈ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਇਹ 9.94% ਹੈ। ਭਾਵ ਵੈਨੇਜ਼ੁਏਲਾ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਕੀਮਤ ਭਾਰਤ ਨਾਲੋਂ 40 ਗੁਣਾ ਵੱਧ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੁਦਰਤੀ ਸੋਮਿਆਂ ਨਾਲ ਭਰਪੂਰ ਵੈਨੇਜ਼ੁਏਲਾ ਇਸ ਹਾਲਤ ਵਿੱਚ ਕਿਵੇਂ ਆਇਆ? ਕਿਸੇ ਸਮੇਂ ਵੈਨੇਜ਼ੁਏਲਾ ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਮਹਿੰਗਾਈ ਬਹੁਤ ਜ਼ਿਆਦਾ ਰਹੀ ਹੈ।

ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਰਜ਼ੇ ਦੀ ਅਦਾਇਗੀ ਕਰਨ ਲਈ ਵੱਡੇ ਪੱਧਰ ‘ਤੇ ਪੈਸੇ ਛਾਪੇ। ਇਸ ਕਾਰਨ ਕਰੰਸੀ ਦੀ ਕੀਮਤ ਕਾਫੀ ਡਿੱਗ ਗਈ। ਸਰਕਾਰੀ ਖਰਚਿਆਂ ਵਿੱਚ ਕਮੀ ਅਤੇ ਟੈਕਸਾਂ ਵਿੱਚ ਵਾਧੇ ਦੇ ਨਾਲ-ਨਾਲ ਰੂੜੀਵਾਦੀ ਆਰਥਿਕ ਨੀਤੀਆਂ ਕਾਰਨ ਦੇਸ਼ ਵਿੱਚ ਮਹਿੰਗਾਈ ਲਗਭਗ ਇੱਕ ਸਾਲ ਤੱਕ ਸਿੰਗਲ ਡਿਜਿਟ ਵਿੱਚ ਰਹੀ। ਪਰ ਪਿਛਲੇ ਸਾਲ ਦੇ ਅੰਤ ਵਿੱਚ, ਵੈਨੇਜ਼ੁਏਲਾ ਵਿੱਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ।